29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਨਾਮਵਰ ਕੰਪਨੀ ਦੇ ਚਿਪਸ ਦੇ ਪੈਕੇਟ 'ਚੋਂ ਨਿਕਲੀ ਮਰੀ ਹੋਈ ਕਿਰਲੀ

ਅਜੀਤ ਡੈਸਕ 21-07-2025

ਰਾਏਕੋਟ, 20 ਜੁਲਾਈ (ਸੁਸ਼ੀਲ)-ਆਲੂ ਦੇ ਤਲੇ ਹੋਏ ਚਿਪਸ, ਜਿਨ੍ਹਾਂ ਨੂੰ ਲੋਕ (ਖਾਸਕਰ ਬੱਚੇ) ਬੜੇ ਚਾਅ ਤੇ ਸਵਾਦ ਨਾਲ ਖਾਂਦੇ ਹਨ, ਉਨ੍ਹਾਂ ਨੂੰ ਬਣਾਉਣ ਸਮੇਂ ਕਿਸ ਤਰ੍ਹਾਂ ਅਣ-ਗਹਿਲੀ ਵਰਤੀ ਜਾਂਦੀ ਹੈ, ਇਸ ਦੀ ਤਾਜਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦ ਅੱਜ ਕਰੀਬੀ ਪਿੰਡ ਭੈਣੀ ਬੜਿੰਗਾਂ ਦੇ ਵਸਨੀਕ ਰਛਪਾਲ ਸਿੰਘ ਪੁੱਤਰ ਅਮਰ ਸਿੰਘ ਨੇ ਇਕ ਨਾਮੀ ਕੰਪਨੀ ਦੇ ਚਿਪਸ ਦੇ ਪੈਕੇਟ ਵਿਚੋਂ ਮਰੀ ਹੋਈ ਕਿਰਲੀ ਨਿਕਲਣ ਦਾ ਦਾਅਵਾ ਕੀਤਾ | ਉਸ ਨੇ ਚਿਪਸ ਵਿਚ ਮਰੀ ਹੋਈ ਕੋਹੜ ਕਿਰਲੀ ਦਾ ਪੈਕੇਟ ਦਿਖਾਉਂਦੇ ਹੋਏ ਦੱਸਿਆ ਕਿ ਬੀਤੇ ਕੱਲ੍ਹ ਉਸ ਦਾ ਬੇਟਾ ਮਨਜਿੰਦਰ ਸਿੰਘ ਰਾਏਕੋਟ ਦੇ ਤਾਜਪੁਰ ਚੌਂਕ ਵਿਚ ਸਥਿੱਤ ਇਕ ਦੁਕਾਨ ਤੋਂ ਆਪਣੇ ਬੱਚਿਆਂ ਲਈ ਇਕ ਨਾਮੀ ਤੇ ਮਸ਼ਹੂਰ ਕੰਪਨੀ ਦਾ ਆਲੂਆਂ ਦੇ ਚਿਪਸ ਦਾ 10 ਰੁਪਏ ਵਾਲਾ ਪੈਕੇਟ ਘਰ ਲੈ ਕੇ ਗਿਆ ਸੀ, ਜਦ ਅੱਜ ਬੱਚਿਆਂ ਨੇ ਉਹ ਚਿਪਸ ਵਾਲਾ ਪੈਕੇਟ ਖੋਲਿਆ ਤਾਂ ਚਿਪਸ ਦੇ ਨਾਲ ਇਕ ਮਰੀ ਹੋਈ ਕਿਰਲੀ ਵਰਗੇ ਜੀਵ ਦਾ ਕੰਕਾਲ ਵੀ ਪੈਕੇਟ ਵਿਚੋਂ ਨਿੱਕਲਿਆ | ਇਹ ਦੇਖ ਕੇ ਬੱਚੇ ਡਰ ਗਏ ਅਤੇ ਪਰਿਵਾਰ ਵਾਲੇ ਘਬਰਾ ਗਏ | ਉਨ੍ਹਾਂ ਕਿਹਾ ਕਿ ਇਸ ਸਬੰਧੀ ਉਸ ਨੇ ਸਬੰਧਿਤ ਦੁਕਾਨਦਾਰ ਨੂੰ ਵੀ ਸ਼ਿਕਾਇਤ ਕੀਤੀ ਹੈ ਤਾਂ ਜੋ ਇਹ ਮਾਮਲਾ ਕੰਪਨੀ ਦੇ ਧਿਆਨ ਵਿਚ ਲਿਆਂਦਾ ਜਾ ਸਕੇ | ਉਨ੍ਹਾਂ ਦੱਸਿਆ ਕਿ ਇਸ ਨਾਮੀ ਕੰਪਨੀ ਦੇ ਚਿਪਸ ਬੱਚੇ ਬੜੇ ਚਾਅ ਅਤੇ ਸੁਆਦ ਨਾਲ ਖਾਂਦੇ ਹਨ, ਜੇਕਰ ਇਸ ਤਰ੍ਹਾਂ ਦੀਆਂ ਨਾਮੀ ਕੰਪਨੀਆਂ ਆਪਣੇ ਉਤਪਾਦ ਵਿਚ ਗੁਣਵੱਤਾ ਪ੍ਰਤੀ ਅਜਿਹੀ ਲਾਪਰਵਾਹੀ ਵਰਤਦੀਆਂ ਹਨ ਤਾਂ ਇਹ ਇਕ ਬਹੁਤ ਹੀ ਗੰਭੀਰ ਮਾਮਲਾ ਹੈ |

ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਫੜਨ ਲਈ ਖੋਜੀ ਕੁੱਤੇ ਵੀ ਕਰਨਗੇ ਆਬਕਾਰੀ ਵਿਭਾਗ ਦੀ ਮਦਦ <br/> ਅਗਲੀ ਖ਼ਬਰ ਸਿੰਧ 'ਚ ਹਾਦਸਿਆਂ ਦੌਰਾਨ 9 ਯਾਤਰੀਆਂ ਦੀ ਮੌਤ, 60 ਤੋਂ ਵੱਧ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।