ਵੈਲਿੰਗਟਨ, 22 ਨਵੰਬਰ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਦੋ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਵੈਲਿੰਗਟਨ ਵਿਖੇ ਖੇਡਿਆ ਜਾ ਰਿਹਾ ਹੈ। ਮੈਚ ਦੇ ਤੀਸਰੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਨਿਊਜ਼ੀਲੈਂਡ ਨੇ ਆਪਣੀ ਦੂਸਰੀ ਪਾਰੀ ਵਿਚ 2 ਵਿਕਟਾਂ ਦੇ ਨੁਕਸਾਨ 'ਤੇ 119 ਦੌੜਾਂ ਬਣਾ ਲਈਆਂ ਸਨ। ਉਹ ਅਜੇ ਵੀ ਭਾਰਤ ਤੋਂ 233 ਦੌੜਾਂ ਪਿੱਛੇ ਹੈ। ਡੇਵੋਨ ਫਿਲਿਪ ਕੋਨਵੇ 59 ਅਤੇ ਰਚਿਨ ਰਵਿੰਦਰਾ 29 ਦੌੜਾਂ ਬਣਾ ਕੇ ਕ੍ਰੀਜ਼ 'ਤੇ ਡਟੇ ਹੋਏ ਸਨ। ਇਸ ਤੋਂ ਪਹਿਲਾਂ ਭਾਰਤ ਨੇ 9 ਵਿਕਟਾਂ ਦੇ ਨੁਕਸਾਨ 'ਤੇ 720 ਦੌੜਾਂ ਬਣਾ ਕੇ ਪਾਰੀ ਸਮਾਪਤ ਕਰਨ ਦੀ ਘੋਸ਼ਣਾ ਕਰ ਦਿੱਤੀ। ਪਹਿਲੀ ਪਾਰੀ ਵਿਚ ਭਾਰਤ ਵਲੋਂ ਉਪ ਕਪਤਾਨ ਕੇ.ਐੱਲ.ਰਾਹੁਲ ਨੇ 136 ਅਤੇ ਰਿਸ਼ਭ ਪੰਤ ਨੇ 125 ਦੌੜਾਂ ਬਣਾਈਆਂ ਜਦਕਿ ਕਪਤਾਨ ਸ਼ੁਭਮਨ ਗਿੱਲ ਨੇ 98, ਯਸ਼ਸਵੀ ਜੈਸਵਾਲ ਨੇ 85, ਦੇਵਦੱਤ ਪਡੀਕਲ ਨੇ 80, ਧਰੁਵ ਜੁਰੈਲ ਨੇ 78 ਅਤੇ ਅੰਸ਼ੁਲ ਕੰਬੋਜ ਨੇ 38 ਦੌੜਾਂ ਬਣਾਈਆਂ।