ਅੰਮਿ੍ਤਸਰ, 20 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ 'ਚ ਦੋ ਵੱਖ-ਵੱਖ ਸੜਕ ਹਾਦਸਿਆਂ ਵਿਚ 9 ਲੋਕ ਮਾਰੇ ਗਏ ਤੇ 60 ਤੋਂ ਵੱਧ ਜ਼ਖ਼ਮੀ ਹੋ ਗਏ | ਬਚਾਅ ਤੇ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਪਹਿਲੀ ਘਟਨਾ 'ਚ ਠੱਟਾ ਬਾਈਪਾਸ ਨੇੜੇ ਇਕ ਯਾਤਰੀ ਬੱਸ ਪਲਟ ਕੇ ਨਾਲੇ 'ਚ ਡਿਗ ਗਈ, ਜਿਸ ਦੇ ਨਤੀਜੇ ਵਜੋਂ 6 ਮੌਤਾਂ ਹੋਈਆਂ ਅਤੇ 20 ਹੋਰ ਜ਼ਖਮੀ ਹੋ ਗਏ | ਬਚਾਅ ਟੀਮਾਂ ਵਲੋਂ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ ਕਰਾਚੀ ਲਿਜਾਇਆ ਗਿਆ | ਇਸ ਦੌਰਾਨ ਖੈਰਪੁਰ ਜ਼ਿਲ੍ਹੇ ਦੇ ਗੰਬਾਟ ਨੇੜੇ ਨੈਸ਼ਨਲ ਹਾਈਵੇ 'ਤੇ ਇਕ ਵੱਖਰੀ ਘਟਨਾ 'ਚ ਇਕ ਤੇਜ਼ ਰਫ਼ਤਾਰ ਯਾਤਰੀ ਬੱਸ ਪਲਟ ਗਈ, ਜਿਸ ਨਾਲ ਤਿੰਨ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ 40 ਤੋਂ ਵੱਧ ਜ਼ਖਮੀ ਹੋ ਗਏ | ਜ਼ਖਮੀਆਂ 'ਚ ਔਰਤਾਂ ਅਤੇ ਬੱਚੇ ਸ਼ਾਮਿਲ ਸਨ, ਜਿਨ੍ਹਾਂ ਸਾਰਿਆਂ ਨੂੰ ਡਾਕਟਰੀ ਦੇਖਭਾਲ ਲਈ ਗੰਬਾਟ ਹਸਪਤਾਲ ਲਿਜਾਇਆ ਗਿਆ | ਪੁਲਿਸ ਨੇ ਪੁਸ਼ਟੀ ਕੀਤੀ ਕਿ ਘੱਟੋ-ਘੱਟ 15 ਪੀੜਤਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ |
ਸਿੰਧ 'ਚ ਹਾਦਸਿਆਂ ਦੌਰਾਨ 9 ਯਾਤਰੀਆਂ ਦੀ ਮੌਤ, 60 ਤੋਂ ਵੱਧ ਜ਼ਖ਼ਮੀ
ਅਜੀਤ ਡੈਸਕ
21-07-2025