29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਨਾਜਾਇਜ਼ ਸ਼ਰਾਬ ਫੜਨ ਲਈ ਖੋਜੀ ਕੁੱਤੇ ਵੀ ਕਰਨਗੇ ਆਬਕਾਰੀ ਵਿਭਾਗ ਦੀ ਮਦਦ <br/>

ਅਜੀਤ ਡੈਸਕ 21-07-2025

ਸ਼ਿਵ ਸ਼ਰਮਾ
ਜਲੰਧਰ, 20 ਜੁਲਾਈ-ਹੁਣ ਤੱਕ ਸਿਆਸੀ ਰੈਲੀਆਂ, ਕਈ ਸਰਕਾਰੀ ਅਦਾਰਿਆਂ ਤੋਂ ਇਲਾਵਾ ਵੀ. ਆਈ. ਪੀ. ਲੋਕਾਂ ਦੀ ਆਮਦ ਮੌਕੇ ਸੁਰੱਖਿਆ ਯਕੀਨੀ ਬਣਾਉਣ ਲਈ ਖੋਜੀ ਕੁੱਤਿਆਂ ਦੀ ਮਦਦ ਲਈ ਜਾਂਦੀ ਹੈ, ਜਿਹੜੇ ਕਿ ਕਿਸੇ ਵੀ ਤਰ੍ਹਾਂ ਦੇ ਸ਼ੱਕੀ ਵਸਤੂਆਂ ਦਾ ਪਤਾ ਲਗਾ ਕੇ ਕਿਸੇ ਵੀ ਤਰ੍ਹਾਂ ਦੇ ਹਾਦਸੇ ਨੂੰ ਟਾਲਣ ਵਿਚ ਮਦਦ ਕਰਦੇ ਹਨ ਪਰ ਸੂਬੇ ਵਿਚ ਦਰਿਆਵਾਂ ਦੇ ਕੰਢਿਆਂ ਤੋਂ ਇਲਾਵਾ ਹੋਰ ਵੀ ਥਾਵਾਂ 'ਤੇ ਨਾਜਾਇਜ਼ ਸ਼ਰਾਬ ਦਾ ਪਤਾ ਲਗਾਉਣ ਲਈ ਆਬਕਾਰੀ ਵਿਭਾਗ ਵਲੋਂ ਹੁਣ ਖ਼ੋਜੀ ਕੁੱਤਿਆਂ ਦੀ ਮਦਦ ਲਈ ਜਾਇਆ ਕਰੇਗੀ | ਆਬਕਾਰੀ ਵਿਭਾਗ ਨੇ ਇਸ ਨੂੰ ਪਹਿਲੀ ਵਾਰ ਸੂਬੇ ਵਿਚ ਲਾਗੂ ਕੀਤਾ ਹੈ ਤੇ ਨਾਜਾਇਜ਼ ਸ਼ਰਾਬ ਦੀ ਹੁੰਦੀ ਵਿਕਰੀ ਵਾਲੇ ਇਲਾਕਿਆਂ ਦਾ ਪਤਾ ਲਗਾਉਣ ਲਈ ਇਨ੍ਹਾਂ ਖ਼ੋਜੀ ਕੁੱਤਿਆਂ ਦੀ ਮਦਦ ਲਈ ਜਾਵੇਗੀ | ਦੱਸਿਆ ਜਾਂਦਾ ਹੈ ਕਿ ਆਬਕਾਰੀ ਵਿਭਾਗ ਨੇ ਇਸ ਬਾਰੇ ਹੇਠਲੇ ਅਧਿਕਾਰੀਆਂ ਨੂੰ ਵੀ ਹਦਾਇਤ ਜਾਰੀ ਕੀਤੀਆਂ ਹਨ ਕਿ ਨਾਜਾਇਜ਼ ਸ਼ਰਾਬ ਤਿਆਰ ਹੋਣ ਵਾਲੀਆਂ ਥਾਵਾਂ ਦਾ ਪਤਾ ਲਗਾਉਣ ਲਈ ਇਸ ਤਰ੍ਹਾਂ ਦੇ ਖ਼ੋਜੀ ਕੁੱਤਿਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ | ਇਹ ਖ਼ੋਜੀ ਕੁੱਤੇ ਅੰਮਿ੍ਤਸਰ ਤੇ ਫ਼ਰੀਦਕੋਟ ਵਿਚ ਰੱਖੇ ਗਏ ਹਨ | ਇਕ ਖ਼ੋਜੀ ਕੁੱਤੇ ਦੇ ਨਾਲ ਦੋ ਹੈਾਡਲਰਾਂ ਦੀ ਤਾਇਨਾਤੀ ਕੀਤੀ ਜਾਵੇਗੀ | ਪੰਜਾਬ ਸਰਕਾਰ ਦਰਿਆਵਾਂ ਦੇ ਕੰਢਿਆਂ ਜਾਂ ਫਿਰ ਦਿਹਾਤੀ ਇਲਾਕਿਆਂ ਵਿਚ ਤਿਆਰ ਹੁੰਦੀ ਨਾਜਾਇਜ਼ ਸ਼ਰਾਬ ਦੀ ਵਿਕਰੀ 'ਤੇ ਹੁਣ ਕਾਫ਼ੀ ਸਖ਼ਤ ਹੈ | ਮਜੀਠਾ ਵਿਚ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਆਉਣ ਤੋਂ ਬਾਅਦ ਸਰਕਾਰ ਨੇ ਆਬਕਾਰੀ ਵਿਭਾਗ ਨੂੰ ਕਾਫ਼ੀ ਸਖ਼ਤ ਹਦਾਇਤਾਂ ਦਿੱਤੀਆਂ ਹਨ | ਆਬਕਾਰੀ ਵਿਭਾਗ ਵਲੋਂ ਦਰਿਆਵਾਂ ਦੇ ਕੰਢੇ 'ਤੇ ਨਾਜਾਇਜ਼ ਬਣਦੀ ਸ਼ਰਾਬ ਦਾ ਕੰਮ ਹਮੇਸ਼ਾਂ ਹੀ ਸਿਰਦਰਦੀ ਵਧਾਉਂਦਾ ਰਿਹਾ ਹੈ | ਇਸ ਕੰਮ ਵਿਚ ਮੋਟਾ ਮੁਨਾਫ਼ਾ ਹੋਣ ਕਰਕੇ ਇਹ ਗੈਰ-ਕਾਨੂੰਨੀ ਕੰਮ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ | ਵਿਭਾਗੀ ਸੂਤਰਾਂ ਦਾ ਕਹਿਣਾ ਸੀ ਕਿ ਕਾਫ਼ੀ ਸਮਾਂ ਪਹਿਲਾਂ ਇਨ੍ਹਾਂ ਖ਼ੋਜੀ ਕੁੱਤਿਆਂ ਦੀ ਮਦਦ ਲਈ ਗਈ ਸੀ ਪਰ ਉਸ ਵੇਲੇ ਇਸ ਕੰਮ ਲਈ ਕੁੱਤਿਆਂ ਨੂੰ ਸਿਖਲਾਈ ਨਹੀਂ ਸੀ ਪਰ ਹੁਣ ਇਨ੍ਹਾਂ ਖ਼ੋਜੀ ਕੁੱਤਿਆਂ ਨੂੰ ਨਾਜਾਇਜ਼ ਸ਼ਰਾਬ ਬਣਨ ਵਾਲੇ ਇਲਾਕਿਆਂ ਦਾ ਪਤਾ ਲਗਾਉਣ ਲਈ ਵਿਸ਼ੇਸ਼ ਸਿਖਲਾਈ ਵੀ ਦਿੱਤੀ ਗਈ ਹੈ | ਇਸ ਤੋਂ ਪਹਿਲਾਂ ਆਬਕਾਰੀ ਵਿਭਾਗ ਨੇ ਨਾਜਾਇਜ਼ ਸ਼ਰਾਬ ਦਾ ਕੰਮ ਰੋਕਣ ਲਈ ਮੈਰਿਜ ਪੈਲੇਸਾਂ ਤੋਂ ਨਿਕਲਦੀਆਂ ਸ਼ਰਾਬ ਦੀਆਂ ਖ਼ਾਲੀ ਬੋਤਲਾਂ ਵੀ ਆਪਣੀ ਨਿਗਰਾਨੀ ਵਿਚ ਨਸ਼ਟ ਕਰਨ ਦੀ ਮੁਹਿੰਮ ਵੀ ਲੰਬੇ ਸਮੇਂ ਤੋਂ ਚਲਾ ਰੱਖੀ ਹੈ | ਹੁਣ ਤੱਕ ਵੱਡੀ ਗਿਣਤੀ ਖ਼ਾਲੀ ਬੋਤਲਾਂ ਨਸ਼ਟ ਕੀਤੀਆਂ ਜਾ ਚੁੱਕੀਆਂ ਹਨ ਤਾਂ ਜੋ ਨਕਲੀ ਸ਼ਰਾਬ ਲਈ ਇਨ੍ਹਾਂ ਬੋਤਲਾਂ ਦੀ ਵਰਤੋਂ ਨਾ ਕੀਤੀ ਜਾ ਸਕੇ | ਪੰਜਾਬ ਦੇ ਆਬਕਾਰੀ ਵਿਭਾਗ ਨੂੰ ਇਸ ਸਾਲ ਸ਼ਰਾਬ ਦੀ ਵਿਕਰੀ ਤੋਂ ਕਰੀਬ 12000 ਕਰੋੜ ਦਾ ਮਾਲੀਆ ਮਿਲਣਾ ਹੈ ਪਰ ਸੂਤਰ ਦੱਸਦੇ ਹਨ ਕਿ ਅਜੇ ਵੀ ਸੂਬੇ ਵਿਚ ਕਰੋੜਾਂ ਦੀ ਨਾਜਾਇਜ਼ ਸ਼ਰਾਬ ਦੀ ਵਿਕਰੀ ਹੁੰਦੀ ਹੈ | ਚਾਹੇ ਇਹ ਨਾਜਾਇਜ਼ ਸ਼ਰਾਬ ਦਾ ਕੰਮ ਪੂਰੀ ਤਰ੍ਹਾਂ ਨਾਲ ਬੰਦ ਹੋਣਾ ਮੁਸ਼ਕਿਲ ਹੈ ਪਰ ਆਬਕਾਰੀ ਵਿਭਾਗ ਨੇ ਇਨ੍ਹਾਂ ਮਾਮਲਿਆਂ ਨੂੰ ਰੋਕਣ ਲਈ ਇਨ੍ਹਾਂ ਦੀ ਸਖ਼ਤੀ ਨਾਲ ਨਿਗਰਾਨੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਹੋਈਆਂ ਹਨ | ਜਲੰਧਰ ਵਿਚ ਕੁਝ ਸਮਾਂ ਪਹਿਲਾਂ ਹੀ ਸ਼ਰਾਬ ਦੀ ਪੇਟੀ ਵੇਚਣ ਵਾਲੇ ਸ਼ਰਾਬ ਗਰੁੱਪ ਦਾ ਕੰਮ ਵੀ ਬੰਦ ਕੀਤਾ ਗਿਆ ਸੀ ਤਾਂ ਉਨ੍ਹਾਂ ਨੂੰ ਜੁਰਮਾਨਾ ਕੀਤਾ ਗਿਆ ਸੀ | ਹਾਲਾਂਕਿ, ਪੰਜਾਬ ਸਰਕਾਰ ਨੇ ਨਾਜਾਇਜ਼ ਸ਼ਰਾਬ ਦੇ ਕੋਟੇ 'ਤੇ ਕਾਫ਼ੀ ਕੰਟਰੋਲ ਕੀਤਾ ਹੈ ਪਰ ਇਸ ਦੇ ਬਾਵਜੂਦ ਕਈ ਕਾਰੋਬਾਰੀ ਹੀ ਇਕ ਦੂਜੇ ਦੇ ਕਾਰੋਬਾਰ ਨੂੰ ਨੁਕਸਾਨ ਪਹੁੰਚਾਉਂਦੇ ਹਨ, ਜਿਸ ਕਰਕੇ ਸਰਕਾਰੀ ਫ਼ੀਸ ਵਸੂਲੀ 'ਤੇ ਭਾਰੀ ਅਸਰ ਪੈਂਦਾ ਹੈ, ਸਗੋਂ ਕਈ ਸ਼ਰਾਬ ਠੇਕੇਦਾਰਾਂ ਨੂੰ ਵੀ ਇਸ ਦਾ ਨੁਕਸਾਨ ਉਠਾਉਣਾ ਪੈਂਦਾ ਹੈ |

ਪਿਛਲੀ ਖ਼ਬਰ 15 ਕਿਲੋ ਤੋਂ ਵੱਧ ਹੈਰੋਇਨ ਤੇ ਗੱਡੀ ਸਮੇਤ ਇਕ ਗਿ੍ਫਤਾਰ ਅਗਲੀ ਖ਼ਬਰ ਨਾਮਵਰ ਕੰਪਨੀ ਦੇ ਚਿਪਸ ਦੇ ਪੈਕੇਟ 'ਚੋਂ ਨਿਕਲੀ ਮਰੀ ਹੋਈ ਕਿਰਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।