26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਭਾਰਤ ਵਲੋਂ ਨਾਟੋ ਮੁਖੀ ਦੀ ਪਾਬੰਦੀਆਂ ਬਾਰੇ ਚਿਤਾਵਨੀ ਰੱਦ <br/>

ਅਜੀਤ ਡੈਸਕ 18-07-2025
ਨਵੀਂ ਦਿੱਲੀ, 17 ਜੁਲਾਈ (ਪੀ. ਟੀ. ਆਈ.)-ਨਾਟੋ ਦੇ ਸਕੱਤਰ ਜਨਰਲ ਮਾਰਕ ਰੁੱਟ ਵਲੋਂ ਨਵੀਂ ਦਿੱਲੀ ਦੇ ਮਾਸਕੋ ਨਾਲ ਸੰਬੰਧਾਂ ਨੂੰ ਲੈ ਕੇ ਪਾਬੰਦੀਆਂ ਦੀ ਧਮਕੀ ਦੇ ਸਖ਼ਤ ਜਵਾਬ 'ਚ ਭਾਰਤ ਨੇ ਇਸ ਮਾਮਲੇ 'ਤੇ ਦੋਹਰੇ ਮਾਪਦੰਡਾਂ ਵਿਰੁੱਧ ਚਿਤਾਵਨੀ ਦਿੱਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਰੂਸ ਤੋਂ ਇਸ ਦੀ ਊਰਜਾ ਖਰੀਦ ਰਾਸ਼ਟਰੀ ਹਿੱਤਾਂ ਅਤੇ ਬਾਜ਼ਾਰ ਗਤੀਸ਼ੀਲਤਾ 'ਤੇ ਅਧਾਰਿਤ ਹੈ | ਰੁੱਟ ਨੇ ਭਾਰਤ, ਚੀਨ ਅਤੇ ਬ੍ਰਾਜ਼ੀਲ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਹ ਰੂਸ ਨਾਲ ਵਪਾਰ ਕਰਨਾ ਜਾਰੀ ਰੱਖਦੇ ਹਨ ਤਾਂ ਉਨ੍ਹਾਂ ਉਤੇ 'ਸੈਕੰਡਰੀ' ਪਾਬੰਦੀਆਂ ਦਾ ਭਾਰੀ ਅਸਰ ਪੈ ਸਕਦਾ ਹੈ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਆਪਣੀ ਹਫ਼ਤਾਵਾਰੀ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਅਸੀਂ ਇਸ ਵਿਸ਼ੇ 'ਤੇ ਰਿਪੋਰਟਾਂ ਦੇਖੀਆਂ ਹਨ ਅਤੇ ਵਿਕਾਸ ਦੀ ਨੇੜਿਓਾ ਪਾਲਣਾ ਕਰ ਰਹੇ ਹਾਂ | ਮੈਂ ਦੁਹਰਾਉਂਦਾ ਹਾਂ ਕਿ ਲੋਕਾਂ ਦੀਆਂ ਊਰਜਾ ਜ਼ਰੂਰਤਾਂ ਨੂੰ ਸੁਰੱਖਿਅਤ ਕਰਨਾ ਸਾਡੀ ਪ੍ਰਮੁੱਖ ਤਰਜੀਹ ਹੈ | ਜ਼ਿਕਰਯੋਗ ਹੈ ਕਿ ਯੂਕਰੇਨ 'ਤੇ ਹਮਲੇ ਲਈ ਮਾਸਕੋ 'ਤੇ ਪੱਛਮੀ ਪਾਬੰਦੀਆਂ ਦੇ ਬਾਵਜੂਦ ਭਾਰਤ, ਚੀਨ ਅਤੇ ਬ੍ਰਾਜ਼ੀਲ ਰੂਸੀ ਕੱਚੇ ਤੇਲ ਦੇ ਮੁੱਖ ਖਰੀਦਦਾਰ ਵਜੋਂ ਉਭਰੇ ਹਨ |

ਪਿਛਲੀ ਖ਼ਬਰ ਯੂ.ਜੀ.ਸੀ. ਨੈੱਟ ਦਾ ਨਤੀਜਾ 22 ਨੂੰ ਅਗਲੀ ਖ਼ਬਰ ਸਵੱਛ ਸਰਵੇਖਣ 'ਚ ਇੰਦੌਰ 8ਵੀਂ ਵਾਰ ਬਣਿਆ ਸਿਰਮੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।