27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਵੱਛ ਸਰਵੇਖਣ 'ਚ ਇੰਦੌਰ 8ਵੀਂ ਵਾਰ ਬਣਿਆ ਸਿਰਮੌਰ

ਅਜੀਤ ਡੈਸਕ 18-07-2025

ਇੰਦੌਰ, 17 ਜੁਲਾਈ (ਰਤਨਜੀਤ ਸਿੰਘ ਸ਼ੈਰੀ)-ਭਾਰਤ ਦੇ ਸਭ ਤੋਂ ਸਾਫ ਸੁਥਰੇ ਸ਼ਹਿਰਾਂ 'ਚੋਂ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਨੇ ਇਕ ਵਾਰ ਫੇਰ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਇਹ ਸਨਮਾਨ ਇੰਦੌਰ ਦੇ ਮੇਅਰ ਪੁਸ਼ਯਮਿੱਤਰ ਭਾਰਗਵ, ਮੱਧ ਪ੍ਰਦੇਸ਼ ਦੇ ਕੈਬਿਨੇਟ ਮੰਤਰੀ ਕੈਲਾਸ਼ ਵਿਜੈਵਰਗੀ ਤੇ ਕਮਿਸ਼ਨਰ ਨਗਰ ਨਿਗਮ ਸ਼ਿਵਮ ਵਰਮਾ ਨੇ ਪ੍ਰਾਪਤ ਕੀਤਾ | ਇਸ ਸੰਬੰਧੀ ਮਹਾਰਾਜਾ ਗਰੁੱਪ ਆਫ਼ ਇੰਸਟੀਟਿਊਸ਼ਨ ਦੇ ਸੰਸਥਾਪਕ ਟਰੱਸਟੀ ਡਾ. ਰਘਬੀਰ ਸਿੰਘ ਮਾਖੀਜਾ ਨੇ ਕਿਹਾ ਕਿ ਮੇਅਰ ਪੁਸ਼ਯਮਿੱਤਰ ਭਾਰਗਵ ਸ਼ੁਰੂ ਤੋਂ ਸਫਾਈ ਨੂੰ ਲੈ ਕੇ ਯਤਨਸ਼ੀਲ ਰਹੇ ਹਨ | ਸਾਬਕਾ ਇੰਜੀਨੀਅਰ ਅਜੀਤ ਸਿੰਘ ਨਾਰੰਗ, ਆਸ਼ੀਸ਼ ਸਿੰਘ ਕਲੈਕਟਰ ਇੰਦੌਰ, ਹਰਪਾਲ ਸਿੰਘ ਮੋਨੂ ਭਾਟੀਆ ਪ੍ਰਧਾਨ ਸ੍ਰੀ ਗੁਰੂ ਸਿੰਘ ਸਭਾ ਸਮੇਤ ਕਈ ਜਥੇਬੰਦੀਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ | ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਮੇਅਰ ਨੇ ਇਕ ਸੈਲਫੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਲਿਖਿਆ ਹੈ ਸਫਾਈ ਦੀ ਸੈਲਫੀ |

ਪਿਛਲੀ ਖ਼ਬਰ ਭਾਰਤ ਵਲੋਂ ਨਾਟੋ ਮੁਖੀ ਦੀ ਪਾਬੰਦੀਆਂ ਬਾਰੇ ਚਿਤਾਵਨੀ ਰੱਦ <br/> ਅਗਲੀ ਖ਼ਬਰ ਭਾਰਤ ਨੇ ਰੂਸੀ ਤੇਲ ਸਪਲਾਈ 'ਤੇ ਪਾਬੰਦੀਆਂ ਦੀ ਧਮਕੀ ਨੂੰ ਨਕਾਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।