10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਲਮਾਨ ਖਾਨ ਵਲੋਂ ਇੰਡੀਅਨ ਸੁਪਰਕ੍ਰਾਸ ਰੇਸਿੰਗ ਲੀਗ ਦੇ ਸੀਜ਼ਨ-2 ਦਾ ਉਦਘਾਟਨ <br/>

ਅਜੀਤ ਡੈਸਕ 18-07-2025

ਮੁੰਬਈ, 17 ਜੁਲਾਈ (ਅ.ਬ.)-ਬਾਲੀਵੁੱਡ ਦੇ ਮੈਗਾਸਟਾਰ ਸਲਮਾਨ ਖਾਨ ਨੇ ਅੱਜ ਇੰਡੀਅਨ ਸੁਪਰਕ੍ਰਾਸ ਰੇਸਿੰਗ ਲੀਗ (ਆਈ.ਐਸ.ਆਰ.ਐਲ.) ਦੇ ਸੀਜ਼ਨ 2 ਦਾ ਉਦਘਾਟਨ ਕੀਤਾ | ਸਲਮਾਨ ਹੁਣ ਇੰਡੀਅਨ ਸੁਪਰਕ੍ਰਾਸ ਰੇਸਿੰਗ ਲੀਗ ਨਾਲ ਨਾ ਸਿਰਫ਼ ਇਕ ਬ੍ਰਾਂਡ ਅੰਬੈਸਡਰ ਵਜੋਂ, ਸਗੋਂ ਇਕ ਸਰਗਰਮ ਨਿਵੇਸ਼ਕ ਵਜੋਂ ਵੀ ਜੁੜੇਗਾ ਤੇ ਲੀਗ ਨੂੰ ਇਕ ਨਵੀਂ ਊਰਜਾ ਤੇ ਪਛਾਣ ਦੇਵੇਗਾ | ਆਪਣੀ ਪ੍ਰਸਿੱਧੀ, ਮੋਟਰਸਾਈਕਲਿੰਗ ਤੇ ਤੰਦਰੁਸਤੀ ਲਈ ਜਨੂੰਨ, ਤੇ ਉਮਰ ਸਮੂਹਾਂ 'ਚ ਪ੍ਰਭਾਵ ਦੇ ਨਾਲ, ਇੰਡੀਅਨ ਸੁਪਰਕ੍ਰਾਸ ਰੇਸਿੰਗ ਲੀਗ ਹੁਣ ਇਕ ਸੀਮਤ ਖੇਡ ਨਹੀਂ ਹੈ ਬਲਕਿ ਇਕ ਵਿਸ਼ਾਲ ਸੱਭਿਆਚਾਰਕ ਲਹਿਰ ਬਣਨ ਵੱਲ ਵਧ ਰਹੀ ਹੈ | ਪਲੇਟਫਾਰਮ ਨਾ ਸਿਰਫ਼ ਮੋਟਰਸਪੋਰਟ ਪ੍ਰੇਮੀਆਂ ਲਈ, ਸਗੋਂ ਪੂਰੇ ਪਰਿਵਾਰ ਲਈ ਮਨੋਰੰਜਨ ਅਤੇ ਨਵੀਨਤਾ ਦਾ ਕੇਂਦਰ ਬਣਨ ਲਈ ਤਿਆਰ ਹੈ | ਇਸ ਸਮਾਗਮ 'ਚ ਬੋਲਦੇ ਹੋਏ ਸਲਮਾਨ ਖਾਨ ਨੇ ਕਿਹਾ ਕਿ ਮੇਰੇ ਅੰਦਰ ਹਮੇਸ਼ਾਂ ਮੋਟਰਸਾਈਕਲਾਂ ਅਤੇ ਆਫ-ਰੋਡਿੰਗ ਲਈ ਡੂੰਘਾ ਜਨੂੰਨ ਰਿਹਾ ਹੈ | ਜਦੋਂ ਮੈਂ ਦੇਖਿਆ ਕਿ ਇੰਡੀਅਨ ਸੁਪਰਕ੍ਰਾਸ ਰੇਸਿੰਗ ਲੀਗ ਕਿੰਨਾ ਉਤਸ਼ਾਹ ਪੈਦਾ ਕਰ ਰਹੀ ਹੈ | ਦੁਨੀਆ ਭਰ ਦੇ ਸਭ ਤੋਂ ਵਧੀਆ ਪ੍ਰਤਿਭਾ ਨੂੰ ਇਕੱਠਾ ਕਰਨਾ, ਘਰੇਲੂ ਅਥਲੀਟਾਂ ਦਾ ਸਮਰਥਨ ਕਰਨਾ ਤੇ ਖੇਡ ਦੇ ਆਲੇ ਦੁਆਲੇ ਇਕ ਪੂਰਾ ਈਕੋਸਿਸਟਮ ਤੇ ਜੀਵਨ ਸ਼ੈਲੀ ਬਣਾਉਣਾ | ਮੈਨੂੰ ਲੱਗਾ ਕਿ ਮੈਨੂੰ ਇਸਦਾ ਹਿੱਸਾ ਬਣਨਾ ਚਾਹੀਦਾ ਹੈ |

ਪਿਛਲੀ ਖ਼ਬਰ ਗੁਰੂ ਘਰ ਵਿਖੇ ਧਮਾਕਾ ਕਰਨ ਦੀਆਂ ਧਮਕੀਆਂ ਦਾ ਮਾਮਲਾ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਕਰਾਂਗੇ ਪਰ ਮਰਿਆਦਾ ਤੇ ਪਵਿੱਤਰਤ... ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਡਾ. ਇੰਦਰਬੀਰ ਸਿੰਘ ਨਿੱਜਰ ਤੇ ਡਾ. ਅਜੇ ਗੁਪਤਾ ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।