ਕੋਟਾ 16 ਜੁਲਾਈ (ਅ.ਬ.)-ਰਾਜਸਥਾਨ ਦੇ ਬਾੜਮੇਰ ਦੇ ਚੌਹੱਟਨ ਇਲਾਕੇ ਦੇ ਸੋਦੀਆਰ ਪਿੰਡ ਦੇ ਵਸਨੀਕ ਤੇ ਐਲਨ ਕਰੀਅਰ ਇੰਸਟੀਚਿਊਟ ਦਾ ਨਿਯਮਤ ਕਲਾਸ ਰੂਮ ਦਾ ਵਿਦਿਆਰਥੀ ਦੇਰਾਜਰਾਮ ਨੇ ਮੈਡੀਕਲ ਪ੍ਰਵੇਸ਼ ਪ੍ਰੀਖਿਆ ਨੀਟ 2025 ਪਾਸ ਕਰ ਲਈ ਹੈ | ਦੇਰਾਜਰਾਮ ਨੇ 720 'ਚੋਂ 628 ਅੰਕ ਪ੍ਰਾਪਤ ਕਰਕੇ ਆਲ ਇੰਡੀਆ ਰੈਂਕ 285 ਪ੍ਰਾਪਤ ਕੀਤਾ ਹੈ | ਰਾਜਰਾਮ ਦੇ ਪਿਤਾ ਘੇਵਰਰਾਮ ਮੰਡੀਆਂ 'ਚ ਪੱਲੇਦਾਰੀ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ | ਸੀਮਤ ਸਰੋਤਾਂ ਤੇ ਵਿੱਤੀ ਰੁਕਾਵਟਾਂ ਦੇ ਬਾਵਜੂਦ, ਦੇਰਾਜਰਾਮ ਨੇ ਹਾਰ ਨਹੀਂ ਮੰਨੀ ਤੇ ਲਗਾਤਾਰ ਕੋਸ਼ਿਸ਼ ਕਰਦਾ ਰਿਹਾ | ਦੇਰਾਜਰਾਮ ਡਾਕਟਰ ਬਣਨਾ ਚਾਹੁੰਦਾ ਹੈ ਤੇ ਆਪਣੇ ਪਿੰਡ ਅਤੇ ਖੇਤਰ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ | ਨਾ ਸਿਰਫ਼ ਉਸਦਾ ਪਰਿਵਾਰ, ਸਗੋਂ ਪੂਰਾ ਪਿੰਡ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਕਰ ਰਿਹਾ ਹੈ | ਦੇਰਾਜਰਾਮ ਦੀ ਸਫਲਤਾ ਉਨ੍ਹਾਂ ਸਾਰੇ ਨੌਜਵਾਨਾਂ ਲਈ ਪ੍ਰੇਰਨਾ ਹੈ ਜੋ ਪ੍ਰਤੀਕੂਲ ਹਾਲਾਤਾਂ 'ਚ ਵੀ ਆਪਣੇ ਟੀਚੇ ਲਈ ਸਖ਼ਤ ਮਿਹਨਤ ਕਰਨਾ ਬੰਦ ਨਹੀਂ ਕਰਦੇ |
ਐਲਨ ਕਰੀਅਰ ਇੰਸਟੀਚਿਊਟ ਦੇ ਦੇਰਾਜਰਾਮ ਨੇ ਪਾਸ ਕੀਤੀ ਨੀਟ-2025 ਪ੍ਰੀਖਿਆ <br/>
ਅਜੀਤ ਡੈਸਕ
18-07-2025