01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਲਹਿੰਦੇ ਪੰਜਾਬ 'ਚ ਭਿਆਨਕ ਮੀਂਹ ਨੇ ਮਚਾਈ <br/>

ਲਾਹੌਰ ਸਮੇਤ ਲਹਿੰਦੇ ਪੰਜਾਬ ਦੇ ਇਕ ਸ਼ਹਿਰ 'ਚ ਮੀਂਹ ਨਾਲ ਡੁੱਬੇ ਇਲਾਕਿਆਂ 'ਚੋਂ ਲੰਘਦੇ ਲੋਕ | ਤਸਵੀਰ ਰਾਹੀਂ : ਸੁਰਿੰਦਰ ਕੋਛੜ <br/> 17-07-2025
ਅੰਮਿ੍ਤਸਰ, 16 ਜੁਲਾਈ (ਸੁਰਿੰਦਰ ਕੋਛੜ)-ਪਿਛਲੇ 24 ਘੰਟਿਆਂ 'ਚ ਲਹਿੰਦੇ ਪੰਜਾਬ 'ਚ ਭਾਰੀ ਮਾਨਸੂਨ ਬਾਰਿਸ਼ ਨਾਲ ਸੰਬੰਧਿਤ ਘਟਨਾਵਾਂ 'ਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਤੇ ਸੈਂਕੜੇ ਹੋਰ ਜ਼ਖ਼ਮੀ ਹੋ ਗਏ | ਲਹਿੰਦੇ ਪੰਜਾਬ ਦੀ ਸੂਬਾਈ ਆਫ਼ਤ ਪ੍ਰਬੰਧਨ ਅਥਾਰਿਟੀ (ਪੀ. ਡੀ. ਐੱਮ. ਏ.) ਨੇ ਤਾਜ਼ਾ ਚਿਤਾਵਨੀਆਂ ਜਾਰੀ ਕੀਤੀਆਂ ਹਨ, ਜਿਨ੍ਹਾਂ ਮੁਤਾਬਿਕ ਕਈ ਖੇਤਰਾਂ 'ਚ ਹੋਰ ਤੇਜ਼ ਬਾਰਿਸ਼, ਸੰਭਾਵੀ ਬੱਦਲ ਫਟਣ ਅਤੇ ਨਦੀਆਂ ਤੇ ਨੀਵੇਂ ਇਲਾਕਿਆਂ ਵਿਚ ਹੜ੍ਹ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ | ਪਾਕਿ ਦੀ ਜਲ ਤੇ ਸੈਨੀਟੇਸ਼ਨ ਏਜੰਸੀ (ਵਾਸਾ) ਦੇ ਅਨੁਸਾਰ ਲਾਹੌਰ ਦੇ ਇਕਬਾਲ ਟਾਊਨ, ਸਮਾਨਾਬਾਦ, ਤਾਜਪੁਰਾ, ਲਕਸ਼ਮੀ ਚੌਕ, ਫ਼ਿਰੋਜ਼ਪੁਰ ਰੋਡ, ਕੈਨਾਲ ਰੋਡ, ਗੁਲਬਰਗ, ਜੌਹਰ ਟਾਊਨ, ਗੱਦਾਫੀ ਸਟੇਡੀਅਮ ਅਤੇ ਪਾਣੀਵਾਲਾ ਤਲਾਬ ਸਮੇਤ 70 ਫ਼ੀਸਦੀ ਤੋਂ ਵਧੇਰੇ ਪ੍ਰਮੁੱਖ ਸੜਕਾਂ ਪਾਣੀ 'ਚ ਡੁੱਬ ਗਈਆਂ ਹਨ, ਜਿਸ ਨਾਲ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਸੂਬਾਈ ਰਾਜਧਾਨੀ ਲਾਹੌਰ ਮੀਂਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰਾਂ 'ਚੋਂ ਇਕ ਹੈ, ਜਿੱਥੇ ਰਾਤ ਭਰ ਲਗਾਤਾਰ ਬਾਰਿਸ਼ ਕਾਰਨ ਰਾਏਵਿੰਡ ਦੀ ਮਿਸ਼ਨ ਕਾਲੋਨੀ, ਕੋਟ ਜਮਾਲ ਪੁਰਾ, ਠੋਕਰ ਨਿਆਜ਼ ਬੇਗ ਤੇ ਮੋਮੀਨਪੁਰਾ 'ਚ ਘਰਾਂ ਦੀਆਂ ਛੱਤਾਂ ਡਿੱਗਣ ਦੀਆਂ ਘਟਨਾਵਾਂ 'ਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ | ਕੁਝ ਘਰਾਂ ਦੀਆਂ ਛੱਤਾਂ ਡਿੱਗਣ ਕਾਰਨ 20 ਤੋਂ ਵੱਧ ਲੋਕ ਮਲਬੇ ਹੇਠ ਦੱਬ ਗਏ | ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਲਾਹੌਰ ਤੋਂ ਇਲਾਵਾ ਸ੍ਰੀ ਨਨਕਾਣਾ ਸਾਹਿਬ, ਫਾਰੂਕਾਬਾਦ, ਫੈਸਲਾਬਾਦ, ਪਾਕਪਟਨ, ਓਕਾੜਾ, ਸ਼ੇਖ਼ੂਪੁਰਾ ਆਦਿ ਸ਼ਹਿਰਾਂ 'ਚ ਅਜਿਹੀਆਂ ਘਟਨਾਵਾਂ ਵਿਚ ਘੱਟੋ-ਘੱਟ 18 ਹੋਰ ਲੋਕਾਂ ਦੀ ਮੌਤ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਰਾਜਨਪੁਰ 'ਚ ਕੋਹ ਸੁਲੇਮਾਨ 'ਤੇ ਮੀਂਹ ਪੈਣ ਕਾਰਨ ਨਦੀਆਂ ਅਤੇ ਨਹਿਰਾਂ 'ਚ ਅਚਾਨਕ ਹੜ੍ਹ ਆ ਗਏ, ਜਿਸ ਨਾਲ ਕਈ ਪਿੰਡਾਂ ਨੂੰ ਜਾਣ ਵਾਲੇ ਜ਼ਮੀਨੀ ਰਸਤੇ ਕੱਟ ਗਏ | ਸੂਬਾ ਬਲੋਚਿਸਤਾਨ ਤੋਂ ਵੀ ਦਰਿਆਈ ਹੜ੍ਹ ਦੇ ਇਸੇ ਤਰ੍ਹਾਂ ਦੇ ਦਿ੍ਸ਼ ਸਾਹਮਣੇ ਆਏ ਹਨ | ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) 'ਚ ਵੀ ਭਾਰੀ ਮੀਂਹ ਦਰਜ ਕੀਤਾ ਗਿਆ, ਜਿਸ ਨਾਲ ਜ਼ਮੀਨ ਖਿਸਕਣ ਅਤੇ ਦਰਿਆਈ ਪਾਣੀ ਦੇ ਪੱਧਰ ਵਧਣ ਦੀ ਚਿੰਤਾ ਵਧ ਗਈ ਹੈ | ਪੀ. ਡੀ. ਐੱਮ. ਏ. ਦੇ ਡਾਇਰੈਕਟਰ ਜਨਰਲ ਇਰਫਾਨ ਅਲੀ ਕਠੀਆ ਨੇ ਕਿਹਾ ਕਿ ਅੱਜ ਦੇਰ ਰਾਤ ਅਤੇ 17 ਜੁਲਾਈ ਨੂੰ ਲਹਿੰਦੇ ਪੰਜਾਬ ਦੇ ਕੁਝ ਹਿੱਸਿਆਂ 'ਚ ਬੱਦਲ ਫਟਣ ਦੀ ਸੰਭਾਵਨਾ ਹੈ | ਅਥਾਰਿਟੀ ਅਨੁਸਾਰ ਲਾਹੌਰ, ਰਾਵਲਪਿੰਡੀ, ਫੈਸਲਾਬਾਦ, ਗੁੱਜਰਾਂਵਾਲਾ, ਸਰਗੋਧਾ, ਮੁਲਤਾਨ, ਸਾਹੀਵਾਲ, ਬਹਾਵਲਪੁਰ, ਜਿਹਲਮ, ਅਟਕ, ਚੱਕਵਾਲ, ਮਰੀ, ਮੀਆਂਵਾਲੀ, ਨਾਰੋਵਾਲ, ਗੁਜਰਾਤ, ਸਿਆਲਕੋਟ, ਟੋਬਾ ਟੇਕ ਸਿੰਘ, ਮੰਡੀ ਬਹਾਉਦੀਨ ਅਤੇ ਡੇਰਾ ਗਾਜੀ ਖਾਨ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ |

ਪਿਛਲੀ ਖ਼ਬਰ ਪਾਕਿ 'ਚ ਕੁਫ਼ਰ ਕਾਨੂੰਨਾਂ ਦੀ ਦੁਰਵਰਤੋਂ ਦੀ ਜਾਂਚ ਲਈ ਕਮਿਸ਼ਨ ਬਣਾਉਣ ਦਾ ਆਦੇਸ਼ <br/> ਅਗਲੀ ਖ਼ਬਰ ਸਰਕਾਰ ਅਯੋਗ ਕਾਲਜ ਪਿ੍ੰਸੀਪਲਾਂ ਵਿਰੁੱਧ ਕਰੇ ਤੁਰੰਤ ਕਾਰਵਾਈ-ਏ.ਯੂ.ਸੀ.ਟੀ. <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।