07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਮੈਡੀਮੈਕਸ ਨੇ ਅੰਮਿ੍ਤਾ ਖਾਨਵਿਲਕਰ ਨੂੰ ਆਪਣੀ ਨਵਾਂ ਬ੍ਰਾਂਡ ਅੰਬੈਸਡਰ ਐਲਾਨਿਆ <br/>

ਅਜੀਤ ਡੈਸਕ 17-07-2025
ਮੁੰਬਈ, 15 ਜੁਲਾਈ (ਅ.ਬ.)-ਭਾਰਤ ਦੇ ਮੋਹਰੀ ਆਯੁਰਵੈਦਿਕ ਨਿੱਜੀ ਦੇਖਭਾਲ ਬ੍ਰਾਂਡ, ਮੈਡੀਮੈਕਸ ਨੇ ਅੰਮਿ੍ਤਾ ਖਾਨਵਿਲਕਰ ਨੂੰ ਆਪਣੀ ਨਵੀਂ ਬ੍ਰਾਂਡ ਅੰਬੈਸਡਰ ਐਲਾਨਿਆ ਹੈ | ਮਰਾਠੀ ਤੇ ਹਿੰਦੀ ਸਿਨੇਮਾ ਦੀ ਇਕ ਮਸ਼ਹੂਰ ਕਲਾਕਾਰ, ਅੰਮਿ੍ਤਾ ਆਪਣੀ ਬਹੁਪੱਖੀ, ਸ਼ਾਨ ਤੇ ਸੱਭਿਆਚਾਰ ਨਾਲ ਵਿਸ਼ੇਸ਼ ਸਬੰਧ ਲਈ ਜਾਣੀ ਜਾਂਦੀ ਹੈ, ਉਹ ਗੁਣ ਜੋ ਬ੍ਰਾਂਡ ਦੇ ਮੁੱਲਾਂ ਨਾਲ ਵੀ ਗੂੰਜਦੇ ਹਨ | ਇਕ ਰਿਐਲਿਟੀ ਸ਼ੋਅ ਪ੍ਰਤੀਯੋਗੀ ਬਣਨ ਤੋਂ ਲੈ ਕੇ ਖੇਤਰੀ ਸਿਨੇਮਾ 'ਚ ਇਕ ਛਾਪ ਛੱਡਣ ਤੱਕ ਦੀ ਉਸਦੀ ਪ੍ਰੇਰਨਾਦਾਇਕ ਯਾਤਰਾ ਮੈਡੀਮੈਕਸ ਦੇ ਦਿ੍ਸ਼ਟੀਕੋਣ ਦੇ ਅਨੁਸਾਰ ਹੈ, ਜੋ ਕੁਦਰਤੀ ਸ਼ਕਤੀਆਂ ਨੂੰ ਉਤਸ਼ਾਹਿਤ ਕਰਕੇ ਤੇ ਪਰੰਪਰਾਵਾਂ ਨੂੰ ਅਪਣਾ ਕੇ ਸਮੇਂ ਦੀ ਪ੍ਰੀਖਿਆ 'ਤੇ ਖਰਾ ਉਤਰਿਆ ਹੈ | ਉਤਪਾਦ, ਸਥਾਨ ਤੇ ਪ੍ਰਚਾਰ ਰਣਨੀਤੀਆਂ ਬਾਰੇ ਬੋਲਦੇ ਹੋਏ ਚੋਲਾਇਲ ਪ੍ਰਾਈਵੇਟ ਲਿਮਟਿਡ ਦੇ ਮੁੱਖ ਸੰਚਾਲਨ ਅਧਿਕਾਰੀ ਅਨੁਪਮ ਕਠੇਰੀਆ ਨੇ ਕਿਹਾ ਕਿ ਚੋਲਾਇਲ ਵਿਖੇ ਅਸੀਂ ਖਪਤਕਾਰਾਂ ਨੂੰ ਉਨ੍ਹਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਵਾਲੇ ਸ਼ਾਨਦਾਰ ਗੁਣਵੱਤਾ ਵਾਲੇ ਉਤਪਾਦ ਪ੍ਰਦਾਨ ਕਰਨ ਲਈ ਵਚਨਬੱਧ ਹਾਂ | ਮੁੱਖ ਬਾਜ਼ਾਰਾਂ 'ਚ ਆਪਣੇ-ਆਪ ਨੂੰ ਮਜ਼ਬੂਤੀ ਨਾਲ ਸਥਾਪਤ ਕਰਨ ਦੀਆਂ ਸਾਡੀਆਂ ਯੋਜਨਾਵਾਂ ਦੇ ਹਿੱਸੇ ਵਜੋਂ, ਅਸੀਂ ਤਰਲ ਸ਼੍ਰੇਣੀ ਹੈਂਡਵਾਸ਼, ਬਾਡੀਵਾਸ਼ ਤੇ ਫੇਸਵਾਸ਼ 'ਤੇ ਕੇਂਦਿ੍ਤ ਹਾਈਪਰਲੋਕਲ ਮੁਹਿੰਮਾਂ ਵੀ ਸ਼ੁਰੂ ਕਰ ਰਹੇ ਹਾਂ | ਇਹ ਯਤਨ ਆਯੁਰਵੇਦ ਦੀ ਸ਼ਕਤੀ ਵਲੋਂ ਤੁਹਾਨੂੰ 'ਸਕਿਨਫਿਟ' ਬਣਾਉਣ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੇ ਹਨ |

ਪਿਛਲੀ ਖ਼ਬਰ ਬਰਸਾਤਾਂ ਨੇ ਸਤਲੁਜ 'ਚ ਪਾਣੀ ਦੇ ਪੱਧਰ ਨੂੰ ਵਧਾਇਆ <br/> ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ 'ਤੇ ਜਾਖੜ ਨੇ ਘੇਰੀ ਪੰਜਾਬ ਸਰਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।