08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸ੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ 'ਤੇ ਜਾਖੜ ਨੇ ਘੇਰੀ ਪੰਜਾਬ ਸਰਕਾਰ

ਅਜੀਤ ਡੈਸਕ 17-07-2025
ਚੰਡੀਗੜ੍ਹ, 16 ਜੁਲਾਈ (ਸੰਦੀਪ ਕੁਮਾਰ ਮਾਹਨਾ)-ਅੰਮਿ੍ਤਸਰ ਸਥਿਤ ਸ਼੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਮਿਲ ਰਹੀ ਧਮਕੀ ਤੋਂ ਬਾਅਦ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਹੈ | ਸੋਸ਼ਲ ਮੀਡੀਆ 'ਤੇ ਪਾਈ ਪੋਸਟ 'ਚ ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਇਸ ਕਦਰ ਖ਼ਰਾਬ ਹੋ ਚੁੱਕੀ ਹੈ ਕਿ ਅਪਰਾਧੀ ਸ਼ਰੇਆਮ ਸਾਡੇ ਸਭ ਤੋਂ ਪਵਿੱਤਰ ਅਤੇ ਸਰਵ ਸਾਂਝੇ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਨੂੰ ਧਮਕੀਆਂ ਦੇ ਰਹੇ ਹਨ | ਜਾਖੜ ਨੇ ਟਵੀਟ ਕੀਤਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਤੇ ਸਾਡਾ ਗੁਆਂਢੀ ਮੁਲਕ ਮਾਹੌਲ ਖ਼ਰਾਬ ਕਰਨ ਦੀ ਤਾਕ ਵਿਚ ਰਹਿੰਦਾ ਹੈ | ਇਸ ਲਈ ਪੰਜਾਬ ਵਿਚ ਕੋਈ ਵੀ ਗਲਤ ਅਨਸਰ ਹਾਲਤ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨ ਇਸ ਤੋਂ ਪਹਿਲਾਂ ਹੀ ਸੂਬਾ ਸਰਕਾਰ ਇਨ੍ਹਾਂ ਨੂੰ ਕਾਬੂ ਕਰੇ |

ਪਿਛਲੀ ਖ਼ਬਰ ਮੈਡੀਮੈਕਸ ਨੇ ਅੰਮਿ੍ਤਾ ਖਾਨਵਿਲਕਰ ਨੂੰ ਆਪਣੀ ਨਵਾਂ ਬ੍ਰਾਂਡ ਅੰਬੈਸਡਰ ਐਲਾਨਿਆ <br/> ਅਗਲੀ ਖ਼ਬਰ ਸਰਬ ਪਾਰਟੀ ਮੀਟਿੰਗ ਲਈ ਸਾਰੀਆਂ ਪਾਰਟੀਆਂ ਨੂੰ ਭੇਜਿਆ ਸੱਦਾ-ਲੱਖੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।