15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ

ਅਜੀਤ ਡੈਸਕ 09-12-2025
ਫ਼ਰੀਦਕੋਟ, 8 ਦਸੰਬਰ (ਸਤੀਸ਼ ਬਾਗ਼ੀ)-ਭਾਰਤ ਵਿਕਾਸ ਪ੍ਰੀਸ਼ਦ ਨੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ 'ਤੇ ਸ਼ਰਧਾਂਜਲੀ ਦੇਣ ਹਿੱਤ ਸੈਮੀਨਾਰ ਸਥਾਨਕ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ | ਸੈਮੀਨਾਰ ਦੇ ਮੁੱਖ ਮਹਿਮਾਨ ਪ੍ਰੋਫ਼ੈਸਰ ਦਲਬੀਰ ਸਿੰਘ ਸਨ | ਸੈਮੀਨਾਰ ਦੀ ਸ਼ੁਰੂਆਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਤਸਵੀਰ 'ਤੇ ਨਤਮਸਤਕ ਹੁੰਦੇ ਹੋਏ ਜੋਤੀ ਪ੍ਰਜਵਲਤ ਕੀਤੀ | ਪਿ੍ੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਨੇ ਸਭ ਨੂੰ ਜੀ ਆਇਆ ਨੂੰ ਕਿਹਾ | ਮੁੱਖ ਬੁਲਾਰੇ ਪ੍ਰੋਫੈਸਰ ਦਲਬੀਰ ਸਿੰਘ ਨੇ ਨੌਵੀਂ ਪਾਤਸ਼ਾਹੀ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਾਕਿਆਂ ਨੂੰ ਬਹੁਤ ਹੀ ਦਿਲਚਸਪ ਅੰਦਾਜ਼ ਨਾਲ ਦੱਸਿਆ | ਪ੍ਰੀਸ਼ਦ ਦੇ ਮੁੱਖ ਸਰਪ੍ਰਸਤ ਪਿ੍ੰਸੀਪਲ ਸੇਵਾ ਸਿੰਘ ਨੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਸਬੰਧੀ ਕਵਿਤਾ ਪੇਸ਼ ਕੀਤੀ | ਸੈਮੀਨਾਰ 'ਚ ਪ੍ਰਧਾਨ ਰਾਕੇਸ਼ ਕੁਮਾਰ ਕਟਾਰੀਆ, ਸਕੱਤਰ ਹਿੰਮਤ ਕੁਮਾਰ ਬਾਂਸਲ, ਧੀਰਜਪਾਲ ਸਿੰਘ, ਸੰਦੀਪ ਮੌਂਗਾ, ਦਰਸ਼ਨ ਲਾਲ ਚੁੱਘ ਆਰਗੇਨਾਈਜਿੰਗ ਸਕੱਤਰ, ਰਮੇਸ਼ ਕੁਮਾਰ ਗੇਰਾ ਆਲ ਪ੍ਰੋਜੈਕਟ ਚੈਅਰਮੈਨ, ਸੁਖਦੇਵ ਸਿੰਘ ਸ਼ਰਮਾ, ਅਮਿਤ ਚਾਵਲਾ, ਦਵਿੰਦਰ ਸਿੰਘ, ਡਾਕਟਰ ਬਲਜੀਤ ਸ਼ਰਮਾ, ਐਡਵੋਕੇਟ ਦਰਸ਼ਨ ਅਰੋੜਾ, ਇੰਜੀਨੀਅਰ ਵਿਜੇ ਸਿੰਗਲਾ, ਤੀਰਥ ਵਰਮਾ, ਪ੍ਰੋਫੈਸਰ ਐਨ. ਕੇ. ਗੁਪਤਾ, ਰਾਜਨ ਨਾਗਪਾਲ, ਦਰਸ਼ਨ ਸਿੰਘ, ਪ੍ਰੇਮ ਕੁਮਾਰ ਗਾਂਧੀ, ਬਲਵੰਤ ਰਾਏ ਗੱਖੜ, ਜੈਲ ਸਿੰਘ, ਐਮ.ਕੇ. ਤਾਇਲ, ਅਮਰਜੀਤ ਸਿੰਘ ਵਾਲੀਆ, ਵਨੀਤ ਲੂੰਬਾ, ਡਾਕਟਰ ਡੀ.ਐਲ. ਜਿੰਦਲ ਅਤੇ ਚਿਮਨ ਗੇਰਾ ਆਦਿ ਹਾਜ਼ਰ ਸਨ | ਮੰਚ ਸੰਚਾਲਕ ਬਲਜੀਤ ਸਿੰਘ ਬਿੰਦਰਾ ਨੇ ਕੀਤਾ |
ਪਿਛਲੀ ਖ਼ਬਰ ਪੀ.ਐਮ. ਕੇਂਦਰੀ ਵਿਦਿਆਲਿਆ ਛਾਉਣੀ ਵਿਖੇ ਖ਼ੇਡ ਦਿਵਸ ਮਨਾਇਆ ਅਗਲੀ ਖ਼ਬਰ ਗੁਰਪ੍ਰੀਤ ਸਿੰਘ ਢਿੱਲੋਂ ਨਮਿਤ ਪਾਠ ਦਾ ਭੋਗ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।