24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਦਿੱਲੀ ਇੰਟਰਨੈਸ਼ਨਲ ਸਕੂਲ ਦੇ ਦੋ ਵਿਦਿਆਰਥੀਆਂ ਦੀ ਰਾਜ ਪੱਧਰੀ ਪ੍ਰਾਇਮਰੀ ਖ਼ੇਡਾਂ ਲਈ ਚੋਣ <br/>

ਅਜੀਤ ਡੈਸਕ 08-11-2025
ਫ਼ਰੀਦਕੋਟ, 7 ਨਵੰਬਰ (ਜਸਵੰਤ ਸਿੰਘ ਪੁਰਬਾ)-ਸਿੱਖਿਆ ਵਿਭਾਗ ਪੰਜਾਬ ਵਲੋਂ ਬੀਤੇ ਦਿਨੀਂ ਸਕੂਲੀ ਵਿਦਿਆਰਥੀਆਂ ਦੇ ਪ੍ਰਾਇਮਰੀ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਕਰਵਾਏ ਗਏ | ਜਿਸ ਵਿਚ ਦਿੱਲੀ ਇੰਟਰਨੈਨਸ਼ਨ ਸਕੂਲ ਦੇ ਵਿਦਿਆਰਥੀਆਂ ਨੇ ਬੈਡਮਿੰਟਨ ਅੰਡਰ-11 ਉਮਰ ਵਰਗ ਵਿਚ ਵੱਖ-ਵੱਖ ਮਕਾਬਲਿਆਂ ਵਿਚ ਜੇਤੂ ਰਹਿ ਕੇ ਦੋ ਸੋਨ ਤਗਮੇ ਜਿੱਤ ਕੇ ਸਕੂਲ ਦੀ ਝੋਲੀ ਪਾਏ | ਸਕੂਲ ਪਿ੍ੰਸੀਪਲ ਪਿ੍ੰਯਕਾ ਬਰਾੜ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ 'ਚ ਸਕੂਲ ਦੇ ਪੰਜਵੀਂ ਜਮਾਤ ਦੀ ਵਿਦਿਆਰਥਣ ਕਨਿਸ਼ਾ ਜਲਵਾਨੀਆ ਤੇ ਚੌਥੀ ਜਮਾਤ ਦੇ ਅਵਿਅੰਸ਼ ਜਲਵਾਨੀਆ ਨੇ ਇਕ ਇਕ ਸੋਨ ਤਮਗ਼ਾ ਹਾਸਿਲ ਕਰ ਕੇ ਜਿੱਥੇ ਆਪਣਾ ਅਤੇ ਆਪਣੇ ਮਾਪਿਆ ਦਾ ਨਾਂਅ ਰੋਸ਼ਨ ਕਰਕੇ ਸਕੂਲ ਦੇ ਨਾਂਅ ਨੂੰ ਵੀ ਚਾਰ ਚੰਨ ਲਾਏ | ਸਕੂਲ ਪਹੁੰਚਣ 'ਤੇ ਇਨ੍ਹਾਂ ਵਿਦਿਆਰਥੀਆਂ ਤੇ ਕੋਚ ਸਾਹਿਬਾਨ ਦਾ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਆਸ਼ੀਸ਼ ਤੋਲ਼ਾ ਡਾਇਰੈਕਟਰ ਅਨੂਪਮਾ ਤੋਲਾ ਅਤੇ ਸ਼ਿਵਮ ਤੋਲਾ ਨੇ ਹਾਰਦਿਕ ਸਵਾਗਤ ਕੀਤਾ ਅਤੇ ਸ਼ੁੱਭ-ਇੱਛਾਵਾਂ ਦਿੱਤੀਆਂ |

ਪਿਛਲੀ ਖ਼ਬਰ ਸਪੈਸ਼ਲ ਡੀ.ਜੀ.ਪੀ. ਸੜਕ ਤੇ ਸੁਰੱਖਿਆ ਪੰਜਾਬ ਵਲੋਂ ਮੁਕਤੀਸਰ ਵੈੱਲਫ਼ੇਅਰ ਕਲੱਬ ਦਾ ਸਨਮਾਨ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਰਣਜੀਤ ਸਿੰਘ ਔਲਖ ਬਣੇ ਜ਼ਿਲ੍ਹਾ ਪ੍ਰਧਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।