13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਖਾਂ ਦਾ ਮੁਫ਼ਤ ਲੈਂਜ਼ ਕੈਂਪ ਲਗਾਇਆ

ਅਜੀਤ ਡੈਸਕ 06-11-2025
ਜੈਤੋ, 5 ਨਵੰਬਰ (ਗੁਰਮੀਤਪਾਲ ਰੋੜੀਕਪੂਰਾ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਜਸੇਵੀ ਸੰਸਥਾ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਜੈਤੋ ਵਲੋਂ ਅੱਖਾਂ ਦਾ ਮੁਫ਼ਤ ਲੈਂਜ਼ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਚੀਫ਼ ਪੈਟਰਨ ਵਿਵੇਕ ਚੈਰੀਟੇਬਲ ਸੁਸਾਇਟੀ ਸੁਆਮੀ ਬ੍ਰਹਮਮੁਨੀ, ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫ਼ਰੀਦਕੋਟ ਅਤੇ ਅਮੋਲਕ ਸਿੰਘ ਹਲਕਾ ਵਿਧਾਇਕ ਜੈਤੋ ਵਲੋਂ ਸੰਤ ਰਿਸ਼ੀ ਰਾਮ ਜੀ (ਪ੍ਰਧਾਨ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ) ਅਤੇ ਬੀਬੀ ਰਜ਼ਨੀ ਜੀ ਦੀ ਮੌਜ਼ੂਦਗੀ 'ਚ ਕੀਤਾ ਗਿਆ | ਇਸ ਕੈਂਪ ਦੇ ਮੁੱਖ ਮਹਿਮਾਨ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫ਼ਰੀਦਕੋਟ ਅਤੇ ਅਮੋਲਕ ਸਿੰਘ ਹਲਕਾ ਵਿਧਾਇਕ ਜੈਤੋ ਵਲੋਂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਸਾਂਝੀਆਂ ਕਰਦਿਆਂ ਕਿਹਾ ਕਿ ਜਲਾਲ ਵਾਲੇ ਸੰਤਾਂ ਵਲੋਂ ਮਨੁੱਖਤਾਂ ਦੀ ਭਲਾਈ ਬਹੁਤ ਵੱਡ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਅਜਿਹੇ ਸਮਾਜ ਭਲਾਈ ਕੰਮਾਂ ਕਰਕੇ ਮਾਤਾ ਅਮਰ ਕੌਰ ਵਿਵੇਕ ਅੱਖਾਂ ਦੇ ਹਸਪਤਾਲ ਦਾ ਨਾਮ ਦੇਸ਼ਾ ਵਿਦੇਸ਼ਾਂ ਤੱਕ ਜਾਣਿਆਂ ਜਾਂਦਾ ਹੈ, ਇਸੇ ਕਰਕੇ ਵਿਦੇਸ਼ਾਂ 'ਚ ਵੱਸੇ ਪੰਜਾਬੀਆਂ ਵਲੋਂ ਮਾਤਾ ਅਮਰ ਕੌਰ ਵਿਵੇਕ ਅੱਖਾਂ ਦੇ ਹਸਪਤਾਲ ਜੈਤੋ ਰਾਹੀਂ ਲੱਖਾਂ ਲੋੜਵੰਦ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਰੌਸ਼ਨੀ ਦਿੱਤੀ ਹੈ | ਸੁਆਮੀ ਬ੍ਰਹਮਮੁਨੀ ਵਲੋਂ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰੇਕ ਇਨਸਾਨ 'ਚ ਪ੍ਰਮਾਤਮਾ ਦਾ ਬਸੇਰਾ ਹੈ, ਉਹ ਕਿਸੇ ਨਾ ਕਿਸੇ ਰੂਪ ਲੋੜਵੰਦ ਲੋਕਾਂ ਦੀ ਸੇਵਾ ਕਰਵਾਉਂਦਾ ਹੈ | ਉਨ੍ਹਾਂ ਕਿਹਾ ਕਿ ਬ੍ਰਹਮਲੀਨ ਸੰਤ ਕਰਨੈਲ ਦਾਸ ਜੀ ਅਸ਼ਰੀਵਾਦ ਸਦਕਾ ਚੱਲ ਰਹੇ ਵਿਵੇਕ ਚੈਰੀਟੇਬਲ ਸੁਸਾਇਟੀ ਦਾ ਮੁੱਖ ਉਦੇਸ਼ ਲੋੜਵੰਦਾਂ ਦੀ ਸੇਵਾ ਕਰਨਾ ਹੈ | ਉਨ੍ਹਾਂ ਸੰਤ ਰਿਸ਼ੀ ਰਾਮ ਜੀ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦੀ ਸੇਵਾ ਭਾਵਨਾ ਨਾਲ ਰਿਸ਼ੀ ਰਾਮ ਜੀ ਵਲੋਂ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ ਇਹ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਤਹਿਤ ਹੀ ਹੋ ਰਿਹਾ ਹੈ ਤਾਂ ਜੋ ਗੁਰੂ ਸਾਹਿਬ ਦੇ ਉਪਦੇਸ਼ ਸੇਵਾ ਹੀ ਸੱਚਾ ਧਰਮ ਹੈ ਨੂੰ ਜੀਵੰਤ ਰੱਖਿਆ ਜਾ ਸਕੇ | ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਦੀ ਸੇਵਾ ਨੂੰ ਜੀਵਨ ਦਾ ਮੂਲ ਮੰਨਿਆ ਅਤੇ ਇਹੀ ਉਨ੍ਹਾਂ ਦੀ ਸਿੱਖਿਆ ਦਾ ਅਸਲ ਸੰਦੇਸ਼ ਹੈ | ਕੈਂਪ ਸੰਬਧੀ ਜਾਣਕਾਰੀ ਸਾਂਝੀ ਕਰਦਿਆਂ ਸੰਤ ਰਿਸ਼ੀ ਰਾਮ ਜੀ ਪ੍ਰਧਾਨ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਨੇ ਦੱਸਿਆ ਕਿ ਡਾ. ਦੀਪਕ ਅਰੋੜਾ ਐਮ. ਐਸ. ਆਈ., ਡਾ. ਭੁਪਿੰਦਰਪਾਲ ਕੌਰ ਐਮ. ਐਸ. ਆਈ. ਅਤੇ ਡਾ. ਮੋਨਿਕਾ ਬਲਿਆਨ ਐਮ. ਐਸ. ਆਈ. ਵਲੋਂ 750 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅੱਪ ਕੀਤਾ ਅਤੇ 325 ਮਰੀਜ਼ਾਂ ਦੇ ਲੈਂਜ਼ ਪਾਉਣ ਲਈ ਚੋਣ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਕੈਂਪ ਵਿਚ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਬਹੁਤ ਸਾਰੇ ਲੋਕਾਂ ਨੇ ਹਿੱਸਾ ਲਿਆ | ਮਰੀਜ਼ਾਂ ਦੀ ਜਾਂਚ, ਲੈਂਜ਼ ਲਗਾਉਣ ਅਤੇ ਦਵਾਈਆਂ ਦੀ ਸਹੂਲਤ ਪੂਰੀ ਤਰ੍ਹਾਂ ਮੁਫ਼ਤ ਦਿੱਤੀ ਗਈ | ਇਸ ਮੌਕੇ ਧਰਮ ਸਿੰਘ ਗੁਰਦੁਆਰਾ ਖੀਵੀ ਸਾਹਿਬ ਫ਼ਰੀਦਕੋਟ, ਮਲਕੀਤ ਸਿੰਘ ਢਿੱਲੋਂ ਢਿੱਲਵਾਂ (ਬਿਆਸ), ਬੀਬੀ ਰਜਨੀ ਦੇਵੀ ਵਿਵੇਕ ਆਸ਼ਰਮ ਜੈਤੋ, ਹੈੱਡ ਗ੍ਰੰਥੀ ਰਾਮ ਸਿੰਘ, ਮੇਜਰ ਸਿੰਘ ਗੋਂਦਾਰਾ ਸੇਵਾ ਮੁਕਤ ਮੈਨੇਜਰ ਖੇਤੀਬਾੜੀ ਵਿਕਾਸ ਬੈਂਕ ਜੈਤੋ, ਜਗਦੀਸ਼ ਸਿੰਘ, ਡੀ. ਸੀ. ਸਿੰਘ, ਡਾਕਟਰ ਮੱਖਣ ਸਿੰਘ ਕਰੀਰਵਾਲੀ, ਜਗਦੀਪ ਸਿੰਘ, ਸੁਰਜੀਤ ਸਿੰਘ ਅਰੋੜਾ (ਆੜ੍ਹਤੀਆ) ਰੋੜੀਕਪੂਰਾ, ਜਸਵਿੰਦਰ ਸਿੰਘ ਪਟਵਾਰੀ, ਸਤਵਿੰਦਰਪਾਲ ਸਿੰਘ ਅੰਗਰੋਈਆ, ਗਗਨਦੀਪ ਸਿੰਘ ਰੋੜੀਕਪੂਰਾ, ਬੂਟਾ ਸਿੰਘ ਮੱਲਣ, ਬਲੀ ਸਿੰਘ, ਮਨੀ ਸਿੰਘ, ਬਿੰਦਰ ਪਾਲ ਜੈਤੋ, ਤੇਜਿੰਦਰ ਸਿੰਘ ਬਰਾੜ, ਜਗਮੀਤ ਸਿੰਘ ਮੱਲਣ, ਅਮਨਦੀਪ ਸਿੰਘ ਜਿਗਰੀ, ਸੁਖਵਿੰਦਰ ਸਿੰਘ ਸੁੱਖਾ, ਗੁਰਪ੍ਰੀਤ ਸਿੰਘ ਬਾਜਾਖਾਨਾ, ਦਰਸ਼ਨ ਸਿੰਘ, ਸੁਮਨ, ਸੁਸ਼ਮਾ, ਕਰਮਜੀਤ ਕੌਰ, ਜਸਵੀਰ ਕੌਰ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਮਹਿਲ ਸਾਹਿਬ ਵਿਖੇ ਧਾਰਮਿਕ ਸਮਾਗਮ <br/> ਅਗਲੀ ਖ਼ਬਰ ਮਰਹੂਮ ਰਘਬੀਰ ਸਿੰਘ ਪ੍ਰਧਾਨ ਦੀ ਯਾਦ 'ਚ ਖ਼ੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।