13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦ ਨੂੰ ਮਕਾਨ ਬਣਾ ਕੇ ਦਿੱਤਾ

ਅਜੀਤ ਡੈਸਕ 06-11-2025
ਸ੍ਰੀ ਮੁਕਤਸਰ ਸਾਹਿਬ, 5 ਨਵੰਬਰ (ਰਣਜੀਤ ਸਿੰਘ ਢਿੱਲੋਂ)-ਡਾਕਟਰ ਐੱਸ.ਪੀ. ਸਿੰਘ ਉਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ 'ਚ ਸੰਨੀ ਉਬਰਾਏ ਆਵਾਸ ਯੋਜਨਾ ਤਹਿਤ ਲੋੜਵੰਦਾਂ ਨੂੰ ਮਕਾਨ ਬਣਾ ਕੇ ਦਿੱਤੇ ਜਾ ਰਹੇ ਹਨ | ਇਸ ਲੜੀ ਤਹਿਤ ਪਿੰਡ ਬੂੜਾ ਗੁੱਜਰ 'ਚ ਇਕ ਪੁੱਤਰ ਗਵਾ ਚੁੱਕੀ ਵਿਧਵਾ ਔਰਤ ਨੂੰ ਟਰੱਸਟ ਵਲੋਂ ਮਕਾਨ ਬਣਾ ਕੇ ਦਿੱਤਾ ਗਿਆ, ਜਿਸ ਦਾ ਉਦਘਾਟਨ ਜ਼ਿਲ੍ਹਾ ਤੇ ਸੈਸ਼ਨ ਜੱਜ ਰਾਜ ਕੁਮਾਰ ਗਰਗ ਅਤੇ ਹਿਮਾਂਸ਼ੂ ਅਰੋੜਾ ਸੀਨੀਅਰ ਸਿਵਲ ਜੱਜ ਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਨੇ ਕੀਤਾ | ਉਨ੍ਹਾਂ ਡਾ. ਉਬਰਾਏ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਜ਼ਿਲ੍ਹਾ ਪ੍ਰਧਾਨ ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਨੇ ਦੱਸਿਆ ਕਿ ਇਕ ਬਹੁਤ ਹੀ ਲੋੜਵੰਦ ਵਲੋਂ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਟੀਮ ਰਾਹੀਂ ਮਕਾਨ ਬਣਾਉਣ ਲਈ ਡਾ. ਉਬਰਾਏ ਨੂੰ ਬੇਨਤੀ ਕੀਤੀ ਗਈ ਸੀ, ਜਿਸ ਤੋਂ ਬਾਅਦ ਡਾ. ਉਬਰਾਏ ਨੇ ਤੁਰੰਤ ਪੈਸੇ ਜਾਰੀ ਕੀਤੇ | ਲੋੜਵੰਦ ਵਲੋਂ ਡਾ. ਉਬਰਾਏ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਬਿੰਦਰ ਸਿੰਘ ਬਰਾੜ ਇੰਚਾਰਜ ਸਾਊਥ ਵੈਸਟ ਪੰਜਾਬ, ਜਸਬੀਰ ਸਿੰਘ, ਚਰਨਜੀਤ ਸਿੰਘ, ਜੀਵਨ ਕੁਮਾਰ ਸਿੰਗਲਾ ਸੀਨੀਅਰ ਸਹਾਇਕ, ਵਿਸ਼ਵਜੀਤ ਸਿੰਘ, ਸੂਰਤ ਸਿੰਘ ਰਿਟਾ. ਇੰਸਪੈਕਟਰ, ਮੇਜਰ ਸਿੰਘ ਰਿਟਾ. ਇੰਸਪੈਕਟਰ ਤੇ ਮੈਂਬਰ ਪੰਚਾਇਤ, ਗੁਰਚਰਨ ਸਿੰਘ, ਹਰਦੀਪ ਸਿੰਘ, ਸੋਹਣ ਸਿੰਘ, ਅਰਸ਼ਦੀਪ ਸਿੰਘ ਚਹਿਲ, ਨਵਤੇਜ ਸਿੰਘ, ਬਿੰਦਰ ਸਿੰਘ ਗਰੇਵਾਲ, ਹਰਦੀਪ ਸਿੰਘ ਦੀਪਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਲੋਟ ਵਿਖੇ ਮੈਗਾ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਆਦਰਸ਼ ਸਕੂਲ ਕੋਟਭਾਈ ਵਲੋਂ ਹੜ੍ਹ ਪ੍ਰਭਾਵਿਤ ਸਕੂਲਾਂ ਲਈ ਪੜ੍ਹਾਈ ਦੀ ਸਮੱਗਰੀ ਭੇਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।