07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮਹਾਰਾਜਾ ਅਗਰਸੇਨ ਜੈਅੰਤੀ 'ਤੇ ਅਗਰਵਾਲ ਸਭਾ ਵਲੋਂ 75 ਯੂਨਿਟ ਖ਼ੂਨਦਾਨ

ਅਜੀਤ ਡੈਸਕ 24-09-2025
ਕੋਟਕਪੂਰਾ, 23 ਸਤੰਬਰ (ਮੋਹਰ ਸਿੰਘ ਗਿੱਲ)-ਮਹਾਰਾਜਾ ਅਗਰਸੇਨ ਜੈਅੰਤੀ ਮੌਕੇ ਅਗਰਵਾਲ ਸਭਾ ਵਲੋਂ ਭਾਰਤ ਵਿਕਾਸ ਪ੍ਰੀਸਦ ਦੇ ਸਹਿਯੋਗ ਨਾਲ ਸਥਾਨਕ ਅਗਰਵਾਲ ਭਵਨ ਵਿਖੇ ਮਾਨਵਤਾ ਦੇ ਭਲੇ ਹਿਤ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਵਲੰਟੀਅਰਾਂ ਵਲੋਂ 75 ਯੂਨਿਟ ਖ਼ੂਨਦਾਨ ਕੀਤਾ ਗਿਆ | ਅਗਰਵਾਲ ਸਭਾ ਦੇ ਪ੍ਰਧਾਨ ਸੁਭਾਸ਼ ਗੋਇਲ, ਭਾਰਤ ਵਿਕਾਸ ਪ੍ਰੀਸ਼ਦ ਮੁੱਖ ਬ੍ਰਾਂਚ ਦੇ ਪ੍ਰਧਾਨ ਕਪਿਲ ਗੋਇਲ ਅਤੇ ਸਵਾਮੀ ਵਿਵੇਕਾਨੰਦ ਬ੍ਰਾਂਚ ਦੇ ਪ੍ਰਧਾਨ ਨਰੇਸ਼ ਗੋਇਲ ਦੀ ਅਗਵਾਈ ਹੇਠ ਲਗਾਏ ਇਸ ਕੈਂਪ ਵਿਚ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਅਤੇ ਭਾਵਿਪ ਦੇ ਸੂਬਾ ਸਲਾਹਕਾਰ ਨਰੇਸ਼ਪਾਲ ਕਾਂਸਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਪ੍ਰੀਸ਼ਦ ਅਤੇ ਖ਼ੂਨਦਾਨੀਆਂ ਦੇ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ | ਖ਼ੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਅਗਰਵਾਲ ਸਭਾ ਦੇ ਪ੍ਰਧਾਨ ਸੁਭਾਸ਼ ਗੋਇਲ ਨੇ ਕਿਹਾ ਕਿ ਸੰਸਥਾ ਵਲੋਂ ਮਾਨਵਤਾ ਦੇ ਭਲੇ ਹਿਤ ਉਪਰਾਲੇ ਲਗਾਤਾਰ ਜਾਰੀ ਰੱਖੇ ਜਾਣਗੇ | ਸਿਹਤ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਲਗਪਗ 100 ਲੋਕਾਂ ਦੇ ਘੱਟ ਕੀਮਤ 'ਤੇ ਲੈਬ ਟੈਸਟ ਕੀਤੇ ਗਏ | ਇਸ ਮੌਕੇ ਸਭਾ ਦੇ ਸਰਪ੍ਰਸਤ ਯਸ਼ ਅਗਰਵਾਲ, ਸਤਪਾਲ ਗੋਇਲ, ਸਕੱਤਰ ਭੂਸ਼ਨ ਮਿੱਤਲ, ਵਿੱਤ ਸਕੱਤਰ ਰਜਿੰਦਰ ਗਰਗ, ਯੂਥ ਪ੍ਰਧਾਨ ਆਸ਼ੂ ਗਰਗ ਗੱਪਾ, ਰਾਮ ਕੁਮਾਰ ਗਰਗ, ਸ਼ਾਮ ਲਾਲ ਮੈਂਗੀ, ਵੇਦ ਅਰੋੜਾ, ਵੀ.ਕੇ.ਬਜਾਜ, ਰਜਿੰਦਰ ਗੋਇਲ, ਦਿਨੇਸ਼ ਮਿੱਤਲ, ਪਵਨ ਗੋਇਲ, ਵਰਿੰਦਰ ਕਟਾਰੀਆ, ਪਵਨ ਮਿੱਤਲ, ਡਾ. ਦੇਵਰਾਜ, ਲਲਿਤ ਬਜਾਜ, ਓਮ ਪ੍ਰਕਾਸ਼ ਗੁਪਤਾ, ਉਮੇਸ਼ ਤਿਵਾੜੀ, ਸੰਦੀਪ ਕਟਾਰੀਆ, ਰਜਿੰਦਰ ਸਿੰਘ ਸਰਾਂ, ਗੋਪਾਲ ਵੋਹਰਾ, ਨਛੱਤਰ ਸਿੰਘ, ਕੌਸ਼ਲ ਪ੍ਰਕਾਸ਼, ਨਰਿੰਦਰ ਬਾਬਾ ਮਿਲਕ, ਅਗਰਵਾਲ ਕਮੇਟੀ ਦੇ ਪ੍ਰਧਾਨ ਸੀਤਲ ਗੋਇਲ, ਵਾਈਸ ਚੇਅਰਮੈਨ ਓਮ ਪ੍ਰਕਾਸ ਗੋਇਲ, ਰਾਜੀਵ ਸ਼ਰਮਾ, ਰਾਜਨ ਜੈਨ, ਪੰਕਜ ਬਾਂਸਲ, ਅਕਸ਼ੈ ਗਰਗ, ਅੰਕਿਤ ਗੋਇਲ, ਪੀ.ਬੀ.ਜੀ ਕਲੱਬ ਦੇ ਰਵੀ, ਸੁਖਵਿੰਦਰ ਪੱਪੂ ਨੰਬਰਦਾਰ, ਪ੍ਰਦੀਪ ਮਿੱਤਲ, ਦੇਵਰਾਜ ਗਰਗ, ਮੁਕੇਸ਼ ਕੁਮਾਰ, ਗੋਪਾਲ ਬਾਂਸਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੈਨੂੰ ਸਾਜਿਸ਼ ਦਾ ਸ਼ਿਕਾਰ ਬਣਾਇਆ ਗਿਆ, ਉੱਚ ਪੱਧਰੀ ਹੋਵੇ ਜਾਂਚ: ਗੁਰਪ੍ਰੀਤ ਸਿੰਘ ਅਗਲੀ ਖ਼ਬਰ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ 'ਤੇ 10 ਦਿਨ ਸਾਈਕਲਿਸਟਾਂ ਨੇ ਸਾਈਕਲ ਚਲਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।