06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮਨਤਾਰ ਸਿੰਘ ਮੱਕੜ 19ਵੀਂ ਵਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

ਅਜੀਤ ਡੈਸਕ 24-09-2025
ਕੋਟਕਪੂਰਾ, 23 ਸਤੰਬਰ (ਮੋਹਰ ਸਿੰਘ ਗਿੱਲ)-ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਕੋਟਕਪੂਰਾ ਦੀ ਭਰਵੀਂ ਇਕੱਤਰਤਾ 'ਚ ਮਨਤਾਰ ਸਿੰਘ ਮੱਕੜ ਨੂੰ ਸਰਬਸੰਮਤੀ ਨਾਲ 19ਵੀਂ ਵਾਰ ਪ੍ਰਧਾਨ ਚੁਣਿਆ ਗਿਆ ਹੈ | ਇਸ ਮੌਕੇ ਐਸੋਸੀਏਸ਼ਨ ਦੇ 18 ਸਾਲ ਪੂਰੇ ਹੋਣ ਦੀ ਖ਼ੁਸ਼ੀ 'ਚ ਕੇਕ ਕੱਟਿਆ ਗਿਆ ਅਤੇ ਸਭਨਾਂ ਨੇ ਇਕ ਦੂਜੇ ਨੂੰ ਵਧਾਈ ਦੇ ਕੇ ਜਸ਼ਨ ਮਨਾਇਆ | ਮੱਕੜ ਅਲਾਇੰਸ ਇੰਟਰਨੈਸ਼ਨਲ ਕਲੱਬ ਦੇ ਪ੍ਰਧਾਨ ਵੀ ਹਨ | ਉਨ੍ਹਾਂ ਆਪਣੇ ਕਾਰਜਕਾਲ ਦੀਆਂ ਗਤੀਵਿਧੀਆਂ 'ਤੇ ਚਾਨਣਾ ਪਾਇਆ ਅਤੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਆਪਣੇ ਨਾਲ ਲੈ ਕੇ ਚੱਲਣਗੇ | ਇਸ ਮੌਕੇ ਰਾਜਾ ਰਣਜੋਤ ਕੈਨੇਡਾ, ਜਨਰਲ ਸਕੱਤਰ ਸ਼ਕਤੀ ਆਹੂਜਾ, ਲਵਲੀ ਚੋਪੜਾ, ਨੰਦੂ, ਜੀਤੂ, ਬੰਟੀ, ਰਾਜ ਮੌਂਗਾ, ਵਿਜੇ ਨਰੂਲਾ, ਪੰਕਜ ਬਿੰਦਲ, ਮਨੀਸ਼, ਗਿਆਨ, ਮਨੋਜ ਚਾਵਲਾ, ਬੱਬੂ ਆਹੂਜਾ, ਮਨੀ ਮੱਕੜ, ਜਤਿੰਦਰ ਗਾਬਾ, ਹੇਮੰਤ, ਮਨੋਜ ਲੋਹੀਆ, ਸ਼ੈਲੀ ਚਾਵਲਾ, ਪਰਮਿੰਦਰ ਖ਼ੁਰਮੀ, ਸਲੋਨੀ ਚਾਵਲਾ, ਓਮੀ, ਬੌਬੀ, ਮੌਂਟੀ ਅਤੇ ਹੋਰ ਅਹੁਦੇਦਾਰਾਂ ਨੇ ਹਿੱਸਾ ਲਿਆ |
ਪਿਛਲੀ ਖ਼ਬਰ ਮਨਪ੍ਰੀਤ ਸਿੰਘ ਬਾਦਲ ਦਾ ਡਾ. ਰਮਨਦੀਪ ਸਿੰਘ ਜੈਤੋ ਦੇ ਘਰ ਪਹੁੰਚਣ 'ਤੇ ਨਿੱਘਾ ਸਵਾਗਤ ਅਗਲੀ ਖ਼ਬਰ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ 'ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।