04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸੰਜੀਤ ਸਿੰਘ ਸਨੀ ਗਿੱਲ ਦੀ ਅਗਵਾਈ 'ਚ ਸਰਕਲ ਖੋਸਾ ਪਾਂਡੋ ਤੇ ਦੌਲਤਪੁਰਾ ਦੀ ਹੋਈ ਮੀਟਿੰਗ

ਅਜੀਤ ਡੈਸਕ 21-07-2025
ਮੋਗਾ, 20 ਜੁਲਾਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਦੀ ਅਗਵਾਈ 'ਚ ਪਿੰਡ ਸਲੀਣਾ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਦੇ ਸਥਾਨ 'ਤੇ ਸਰਕਲ ਖੋਸਾ ਪਾਂਡੋ ਤੇ ਸਰਕਲ ਦੌਲਤਪੁਰਾ ਦੀ ਇਕ ਵਿਸ਼ੇਸ਼ ਮੀਟਿੰਗ ਤੇ ਸਨਮਾਨ ਸਮਾਰੋਹ ਹੋਇਆ, ਜਿਸ ਦੌਰਾਨ ਵਰਕਿੰਗ ਕਮੇਟੀ ਮੈਂਬਰ ਤੇ ਅੰਤਰਿੰਗ ਕਮੇਟੀ ਮੈਂਬਰ ਸੁਖਹਰਪ੍ਰੀਤ ਸਿੰਘ ਰੋਡੇ, ਵਰਕਿੰਗ ਕਮੇਟੀ ਮੈਂਬਰ ਸੰਜੀਤ ਸਿੰਘ ਸਨੀ ਗਿੱਲ, ਵਰਕਿੰਗ ਕਮੇਟੀ ਮੈਂਬਰ ਤਰਸੇਮ ਸਿੰਘ ਰੱਤੀਆਂ ਮੈਂਬਰ ਸ਼੍ਰੋਮਣੀ ਕਮੇਟੀ ਤੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਸਰਕਲ ਖੋਸਾ ਪਾਂਡੋ ਦੇ ਪ੍ਰਧਾਨ ਬਿਪਨਪਾਲ ਸਿੰਘ ਖੋਸਾ, ਸਰਕਲ ਦੌਲਤਪੁਰਾ ਦੇ ਪ੍ਰਧਾਨ ਰਵਦੀਪ ਸਿੰਘ ਦਾਰਾਪੁਰ, ਸੀਨੀਅਰ ਆਗੂ ਬੂਟਾ ਸਿੰਘ ਦੌਲਤਪੁਰਾ, ਰਾਜਵੰਤ ਸਿੰਘ ਮਾਹਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ | ਇਸ ਮੌਕੇ ਸੰਜੀਤ ਸਿੰਘ ਸਨੀ ਗਿੱਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦਿਨੋਂ-ਦਿਨ ਮਜ਼ਬੂਤੀ ਵੱਲ ਵੱਧ ਰਿਹਾ ਹੈ ਅਤੇ ਸਾਲ 2027 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਬਣਾਏਗਾ | ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ 22 ਜੁਲਾਈ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਇਕ ਵਿਸ਼ਾਲ ਧਰਨਾ ਵੀ ਲਗਾਇਆ ਜਾ ਰਿਹਾ ਹੈ, ਜਿਸ 'ਚ ਹਲਕਾ ਮੋਗਾ ਤੋਂ ਵਰਕਰ ਵੱਡੀ ਗਿਣਤੀ ਵਿਚ ਕਾਫ਼ਲਿਆਂ ਦੇ ਰੂਪ ਵਿਚ ਪੁੱਜਣਗੇ | ਸਨੀ ਗਿੱਲ ਨੇ ਇਸ ਮੌਕੇ ਭਲਕੇ ਲੁਧਿਆਣਾ ਦੇ ਧਰਨੇ ਵਿਚ ਸ਼ਾਮਿਲ ਹੋਣ ਲਈ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ | ਇਸ ਮੌਕੇ ਮੰਗਲ ਸਿੰਘ, ਕੁਲਦੀਪ ਸਿੰਘ ਜੋਗੇਵਾਲਾ, ਗੁਰਚਰਨ ਸਿੰਘ ਮਹੇਸ਼ਰੀ, ਬਲਵਿੰਦਰ ਸਿੰਘ ਮਹੇਸ਼ਰੀ, ਚਮਕੌਰ ਸਿੰਘ ਮਹੇਸ਼ਰੀ, ਨਗਿੰਦਰ ਸਿੰਘ ਮਹੇਸ਼ਰੀ, ਨਛੱਤਰ ਸਿੰਘ ਨਿਧਾਂਵਾਲਾ, ਦਾਰਾ ਸਿੰਘ ਪ੍ਰਧਾਨ ਨਿਧਾਂਵਾਲਾ, ਸਤਵੰਤ ਸਿੰਘ ਸਲੀਣਾ, ਦਰਸ਼ਨ ਸਿੰਘ ਕਾਹਨ ਸਿੰਘ ਵਾਲਾ, ਇੰਦਰਜੀਤ ਸਿੰਘ ਕਾਹਨ ਸਿੰਘ ਵਾਲਾ, ਭੁਪਿੰਦਰਜੀਤ ਸਿੰਘ ਕਾਲੀਏ ਵਾਲਾ, ਗੁਰਮੀਤ ਸਿੰਘ ਨੰਬਰਦਾਰ ਡਗਰੂ, ਹਰਬੰਸ ਸਿੰਘ ਕਾਲੀਏ ਵਾਲਾ, ਸੰਤੋਖ ਸਿੰਘ ਕਾਲੀਏ ਵਾਲਾ, ਸੁਖਦੇਵ ਸਿੰਘ ਕਾਲੀਏ ਵਾਲਾ, ਕਰਮਜੀਤ ਸਿੰਘ ਖੋਸਾ ਪਾਂਡੋ, ਦਰਸ਼ਨ ਸਿੰਘ ਕਾਲਾ, ਦਿਲਪ੍ਰੀਤ ਸਿੰਘ ਖੋਸਾ ਪਾਂਡੋ ਤੇ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਜਸਵੀਰ ਕਲਸੀ ਨੂੰ ਮਿਲੇਗਾ ਕਹਾਣੀਕਾਰ ਅਜੀਤ ਪੱਤੋ ਪੁਰਸਕਾਰ ਅਗਲੀ ਖ਼ਬਰ ਸਵ. ਸਰਪੰਚ ਗੁਰਿੰਦਰ ਸਿੰਘ ਗੁੱਗੂ ਦੀ ਪਤਨੀ ਸਵਰਨਜੀਤ ਕੌਰ ਸਰਬਸੰਮਤੀ ਨਾਲ ਪਿੰਡ ਦਾਤਾ ਦੀ ਸਰਪੰਚ ਬਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।