04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਜਸਵੀਰ ਕਲਸੀ ਨੂੰ ਮਿਲੇਗਾ ਕਹਾਣੀਕਾਰ ਅਜੀਤ ਪੱਤੋ ਪੁਰਸਕਾਰ

ਅਜੀਤ ਡੈਸਕ 21-07-2025
ਨਿਹਾਲ ਸਿੰਘ ਵਾਲਾ, 20 ਜੁਲਾਈ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਸਾਹਿਤਕ ਸੱਥ ਪੱਤੋ ਹੀਰਾ ਸਿੰਘ ਦੀ ਵਿਸ਼ੇਸ਼ ਮੀਟਿੰਗ ਪਿੰਡ ਪੱਤੋ ਹੀਰਾ ਸਿੰਘ ਵਿਖੇ ਸਾਹਿਤਕ ਸੱਥ ਦੇ ਪ੍ਰਧਾਨ ਰਾਜਪਾਲ ਪੱਤੋ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਮੂਹ ਸਾਹਿਤਕ ਸੱਥ ਵਲੋਂ ਅਕਤੂਬਰ ਮਹੀਨੇ 'ਚ ਕਹਾਣੀਕਾਰ ਅਜੀਤ ਸਿੰਘ ਪੱਤੋ ਦੀ ਯਾਦ 'ਚ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਉਣ ਦਾ ਫ਼ੈਸਲਾ ਕੀਤਾ | ਇਸ ਸੰਬੰਧੀ ਰਾਜਵਿੰਦਰ ਸਿੰਘ ਰੌਂਤਾ ਨੇ ਦੱਸਿਆ ਕਿ ਇਸ ਵਾਰ ਦਾ ਕਹਾਣੀਕਾਰ ਅਜੀਤ ਸਿੰਘ ਪੱਤੋ ਪੁਰਸਕਾਰ ਕਹਾਣੀਕਾਰ ਜਸਵੀਰ ਕਲਸੀ ਨੂੰ ਦੇਣ ਲਈ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਜਸਵੀਰ ਕਲਸੀ ਦਾ ਕਹਾਣੀ 'ਤੇ ਆਲੋਚਨਾ 'ਚ ਚੰਗਾ ਸਥਾਨ ਹੈ | ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਅਜੀਤ ਸਿੰਘ ਪੱਤੋ ਪੁਰਸਕਾਰ ਸ਼ਲਾਘਾਯੋਗ ਉੱਦਮ ਹੈ | ਇਸ ਸਮੇਂ ਹਰਪ੍ਰੀਤ ਪੱਤੋ ਨੇ ਸਾਉਣ, ਮੰਗਲ ਮੀਤ ਨੇ ਗੀਤ, ਗਿਆਨੀ ਬਲਜਿੰਦਰ ਸਿੰਘ ਨੇ ਕਵਿਤਾ, ਸੋਨੂੰ ਪੱਤੋ ਨੇ ਸ਼ੇਅਰ, ਲਾਲੀ ਬਰਾੜ ਨੇ ਦੋਹੇ, ਗੁਰਚਰਨ ਰਾਜੂ ਪੱਤੋ ਨੇ ਦਾਜ 'ਤੇ ਗੀਤ, ਪ੍ਰਸ਼ੋਤਮ ਪੱਤੋ ਨੇ ਗੀਤ ਦੇਸ਼ ਬਚਾਈਏ, ਜਤਿੰਦਰ ਪੱਤੋ ਤੇ ਪਵਨ ਨੇ ਗੀਤ ਪੇਸ਼ ਕੀਤੇ |
ਪਿਛਲੀ ਖ਼ਬਰ ਸੀਨੀਅਰ ਐਡਵੋਕੇਟ ਕਮਲਦੀਪ ਸਿੱਧੂ ਮੁਹਾਲੀ ਕਾਂਗਰਸ ਦੇ ਜਨਰਲ ਸਕੱਤਰ ਨਿਯੁਕਤ ਅਗਲੀ ਖ਼ਬਰ ਸੰਜੀਤ ਸਿੰਘ ਸਨੀ ਗਿੱਲ ਦੀ ਅਗਵਾਈ 'ਚ ਸਰਕਲ ਖੋਸਾ ਪਾਂਡੋ ਤੇ ਦੌਲਤਪੁਰਾ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।