03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸਵ. ਸਰਪੰਚ ਗੁਰਿੰਦਰ ਸਿੰਘ ਗੁੱਗੂ ਦੀ ਪਤਨੀ ਸਵਰਨਜੀਤ ਕੌਰ ਸਰਬਸੰਮਤੀ ਨਾਲ ਪਿੰਡ ਦਾਤਾ ਦੀ ਸਰਪੰਚ ਬਣੀ

ਅਜੀਤ ਡੈਸਕ 21-07-2025
ਮੋਗਾ, 20 ਜੁਲਾਈ (ਅਸ਼ੋਕ ਬਾਂਸਲ)-ਗ੍ਰਾਮ ਪੰਚਾਇਤ ਜ਼ਿਮਨੀ ਚੋਣ 2025 ਦੌਰਾਨ ਪਿੰਡ ਦਾਤਾ ਦੇ ਸਰਪੰਚ ਗੁਰਿੰਦਰ ਸਿੰਘ ਗੁੱਗੂ ਦੀ ਹੋਈ ਮੌਤ ਤੋਂ ਬਾਅਦ ਸਰਪੰਚੀ ਦੀ ਖ਼ਾਲੀ ਹੋਈ ਸੀਟ 'ਤੇ 27 ਜੁਲਾਈ ਨੂੰ ਚੋਣ ਹੋਣੀ ਸੀ | ਅੱਜ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਪ੍ਰੇਰਨਾ ਸਦਕਾ ਪੂਰੇ ਪਿੰਡ ਦਾਤਾ ਦੇ ਨਿਵਾਸੀਆਂ ਨੇ ਇਕੱਠੇ ਹੋ ਕੇ ਸਵ. ਗੁਰਿੰਦਰ ਸਿੰਘ ਗੁੱਗੂ ਸਰਪੰਚ ਦੀ ਧਰਮ ਪਤਨੀ ਸਵਰਨਜੀਤ ਕੌਰ ਨੂੰ ਸਰਪੰਚ ਚੁਣ ਲਿਆ | ਇਸ ਸਮੇਂ ਵਿਸ਼ੇਸ਼ ਤੌਰ 'ਤੇ ਪਹੁੰਚੇ ਵਿਧਾਇਕ ਦਵਿੰਦਰਜੀਤ ਸਿੰਘ ਸਿੰਘ ਲਾਡੀ ਢੋਸ ਨੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਉਥੇ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਸਵ. ਗੁੱਗੂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਹ ਸਦਾ ਪਿੰਡ ਵਾਸੀਆਂ ਤੇ ਪਰਿਵਾਰ ਦੀ ਮਦਦ ਲਈ ਤਤਪਰ ਰਹਿਣਗੇ | ਇਸ ਮੌਕੇ ਸਰਪੰਚ ਬਣਾਉਣ ਤੋਂ ਬਾਅਦ ਸ੍ਰੀਮਤੀ ਸਵਰਨਜੀਤ ਕੌਰ ਨੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਤੇ ਉਥੇ ਪੂਰੇ ਪਿੰਡ ਦੇ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬਿਨਾਂ ਪੱਖਪਾਤ ਤੋਂ ਸਾਰੇ ਪਿੰਡ ਦੇ ਦੁੱਖ ਸੁੱਖ 'ਚ ਸਹਾਈ ਹੋਣਗੇ ਅਤੇ ਪਿੰਡ ਦੇ ਰਹਿੰਦੇ ਕੰਮ ਨੂੰ ਪਹਿਲ ਦੇ ਅਧਾਰ 'ਤੇ ਕਰਵਾਉਣਗੇ | ਇਸ ਮੌਕੇ ਸਰਪੰਚ ਦਵਿੰਦਰ ਸਿੰਘ ਬਾਬਾ ਫ਼ਤਿਹਗੜ੍ਹ (ਬਲਾਕ ਪ੍ਰਧਾਨ 'ਆਪ'), ਚੇਅਰਮੈਨ ਅਮਰਜੀਤ ਸਿੰਘ ਬਿੱਟੂ ਬੀਜਾਪੁਰ, ਸਰਪੰਚ ਜਸਵਿੰਦਰ ਸਿੰਘ ਤਖ਼ਤੂਵਾਲਾ, ਰਾਵਿੰਦਰ ਸਿੰਘ ਬਿੰਦਾ ਬਹਿਣੀਵਾਲ, ਕਰਮਜੀਤ ਸਿੰਘ ਦਾਤਾ ਸੋਹਣ ਸਿੰਘ ਦਾਤਾ, ਹਰੀ ਸਿੰਘ ਦਾਤਾ, ਪਰਮਿੰਦਰ ਸਿੰਘ ਅਤੇ ਸਾਰੇ ਮੌਜੂਦਾ ਪੰਚਾਇਤ ਮੈਂਬਰ ਸੁਖਮੰਦਰ ਸਿੰਘ ਢਿੱਲੋਂ, ਗੁਰਦੀਪ ਸਿੰਘ ਗੋਗੀ, ਰੂਪ ਸਿੰਘ, ਗੁਰਚਰਨ ਸਿੰਘ, ਸੁਖਦੇਵ ਸਿੰਘ ਸੰਧੂ, ਹਰਜਿੰਦਰ ਸਿੰਘ, ਸੁਰਜੀਤ ਸਿੰਘ ਕਾਲਾ, ਰਾਜਾ ਬਾਬਾ, ਤੀਰਥ ਸਿੰਘ ਸਾਰੇ ਪੰਚ ਹਾਜ਼ਰ ਸਨ |
ਪਿਛਲੀ ਖ਼ਬਰ ਸੰਜੀਤ ਸਿੰਘ ਸਨੀ ਗਿੱਲ ਦੀ ਅਗਵਾਈ 'ਚ ਸਰਕਲ ਖੋਸਾ ਪਾਂਡੋ ਤੇ ਦੌਲਤਪੁਰਾ ਦੀ ਹੋਈ ਮੀਟਿੰਗ ਅਗਲੀ ਖ਼ਬਰ ਭਲਕੇ ਸੁਖਬੀਰ ਦੀ ਅਗਵਾਈ 'ਚ ਲਾਏ ਜਾ ਰਹੇ ਧਰਨੇ 'ਚ ਕਾਫ਼ਲਿਆਂ ਦੇ ਰੂਪ ਵਿਚ ਵਰਕਰ ਲੈ ਕੇ ਜਾਵਾਂਗੇ-ਪੱਪੂ ਰਾਮੂੰਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।