15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਡੀ.ਏ.ਵੀ. ਪਬਲਿਕ ਸਕੂਲ ਦੇ ਖਿਡਾਰੀਆਂ ਨੇ ਕਬੱਡੀ ਮੁਕਾਬਲਿਆਂ 'ਚ ਤਮਗਾ ਜਿੱਤਿਆ

ਅਜੀਤ ਡੈਸਕ 17-07-2025
ਕੋਟਕਪੂਰਾ, 16 ਜੁਲਾਈ (ਮੇਘਰਾਜ)-ਸੀ.ਬੀ.ਐਸ.ਈ ਵਲੋਂ ਕਲਸਟਰ ਨੈਸ਼ਨਲ ਸਟਾਈਲ ਕਬੱਡੀ ਉਮਰ ਵਰਗ 17 ਲੜਕਿਆਂ ਦੀਆਂ ਖੇਡਾਂ ਜੰਮੂ 'ਚ ਕਰਵਾਈਆਂ ਗਈਆਂ¢ ਇਨ੍ਹਾਂ ਖੇਡਾਂ 'ਚ ਡੀ.ਏ.ਵੀ ਪਬਲਿਕ ਸਕੂਲ ਕੋਟਕਪੂਰਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਾਂਬੇ ਦਾ ਮੈਡਲ ਜਿੱਤ ਕੇ ਸਕੂਲ ਅਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ¢ ਡੀ.ਏ.ਵੀ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਇਨ੍ਹਾਂ ਮੁਕਾਬਲਿਆਂ 'ਚ ਅੰਮਿ੍ਤ ਇੰਡੋਕਨੇਡੀਅਨ ਅਕੈਡਮੀ ਲੁਧਿਆਣਾ ਨੂੰ 39-38 ਦੇ ਅੰਕਾਂ ਨਾਲ ਹਰਾਇਆ¢ ਸਕੂਲ ਦੇ ਪਿ੍ੰਸੀਪਲ ਡਾ. ਰਾਜਵੀਰ ਸਿੰਘ ਕੰਗ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਬੱਡੀ ਨੂੰ ਮੁੱਢ ਤੋਂ ਹੀ ਪੰਜਾਬ ਦੀ ਮਾਂ ਖੇਡ ਮੰਨਿਆ ਗਿਆ ਹੈ ਅਤੇ ਇਹ ਸਾਡੇ ਖੂਨ 'ਚ ਸਮਾਈ ਹੋਈ ਖੇਡ ਹੈ¢ ਕਬੱਡੀ ਖਿਡਾਰੀਆਂ ਨੂੰ ਤੰਦਰੁਸਤ ਬਣਾਉਣ ਦੇ ਨਾਲ-ਨਾਲ ਜੀਵਨ ਦੀਆਂ ਰਗੜਾਂ ਸਹਿਣੀਆਂ ਵੀ ਸਿਖਾਉਂਦੀ ਹੈ¢ ਉਨ੍ਹਾਂ ਖਿਡਾਰੀਆਂ ਨੂੰ ਜਿੱਤ ਬਰਕਰਾਰ ਰੱਖਣ ਲਈ ਮਿਹਨਤ ਅਤੇ ਲਗਨ ਨਾਲ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਸਕੂਲ ਦੇ ਪੀ.ਟੀ.ਆਈ ਬਿਪਨਪ੍ਰੀਤ ਕੌਰ, ਤੇਜਵੀਰ ਸਿੰਘ, ਮਾਨਵਿੰਦਰ ਸਿੰਘ ਅਤੇ ਗੁਰਚਰਨ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ | ਸਕੂਲ ਦੇ ਡਾਇਰੈਕਟਰ ਵੀ.ਕੇ ਚੋਪੜਾ, ਚੇਅਰਮੈਨ ਅਜੈ ਗੋਸੁਆਮੀ, ਵਾਈਸ ਚੇਅਰਮੈਨ ਲਾਜਪਤ ਰਾਏ ਗੋਇਲ, ਮੈਨੇਜਰ ਡਾ. ਸਤਵੰਤ ਕੌਰ ਭੁੱਲਰ, ਏ.ਆਰ.ਓ ਜਸਵਿੰਦਰ ਕੌਰ ਸਿੱਧੂ ਅਤੇ ਲੋਕਲ ਕਮੇਟੀ ਮੈਂਬਰ ਇੰ. ਰਾਜ ਕੁਮਾਰ ਅਗਰਵਾਲ ਨੇ ਵੀ ਖਿਡਾਰੀਆਂ ਨੂੰ ਮੈਡਲ ਜਿੱਤਣ 'ਤੇ ਵਧਾਈ ਦਿੱਤੀ |
ਪਿਛਲੀ ਖ਼ਬਰ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਸਥਾਨਕ ਆਗੂਆਂ ਨੂੰ ਅਹੁਦੇ ਮਿਲਣ 'ਤੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।