ਫ਼ਰੀਦਕੋਟ, 16 ਜੁਲਾਈ (ਹਰਮਿੰਦਰ ਸਿੰਘ ਮਿੰਦਾ)-ਗੁਰਦੁਆਰਾ ਖ਼ਾਲਸਾ ਦੀਵਾਨ ਫ਼ਰੀਦਕੋਟ ਵਿਖੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਿਤ ਆਗੂਆਂ ਨੂੰ ਵੱਖ ਵੱਖ ਅਹੁਦੇ ਮਿਲਣ 'ਤੇ ਅਕਾਲੀ ਵਰਕਰਾਂ ਦੀ ਡੋਗਰ ਬਸਤੀ ਟੀਮ ਵਲੋਂ ਇਕ ਸਨਮਾਨ ਸਮਾਰੋਹ ਕੀਤਾ ਗਿਆ | ਹਰਪ੍ਰੀਤ ਸਿੰਘ ਸੰਧੂ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਦਿਹਾਤੀ ਸ਼ੇਰ ਸਿੰਘ ਮੰਡਵਾਲਾ, ਮੈਂਬਰ ਕੋਰ ਕਮੇਟੀ ਬੀਬੀ ਗਰਿੰਦਰ ਕੌਰ ਭੋਲੂਵਾਲਾ ਅਤੇ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਸ਼ਹਿਰੀ ਸਤੀਸ਼ ਗਰੋਵਰ ਦਾ ਜੈਕਾਰਿਆਂ ਦੀ ਗੂੰਜ ਵਿਚ ਸਨਮਾਨ ਕੀਤਾ ਗਿਆ | ਜਦਕਿ ਸੁਖਜੀਵ ਕੌਰ ਰੋਮਾਣਾ ਅਤੇ ਬੇਟੀ ਰਹਿਮਤ ਰੋਮਾਣਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਬਜੋਤ ਸਿੰਘ ਸਾਹਨੀ, ਅਮਨ ਵੜਿੰਗ, ਹਰਿੰਦਰ ਸਿੰਘ ਕਾਲਾ, ਨਰਾਇਣ ਦਾਸ, ਨਰਿੰਦਰ ਸਿੰਘ ਸੰਟੀ, ਇਕਬਾਲ ਸਿੰਘ, ਲਖਵੀਰ ਸਿੰਘ, ਕਰਨਬੀਰ ਸਿੰਘ ਸੰਧੂ, ਪਰਮਜੀਤ ਸਿੰਘ ਸਰਪੰਚ ਝੋਟੀਵਾਲਾ, ਅਜਮੇਰ ਸਿੰਘ, ਬਿੱਟੂ ਬਰਾੜ, ਮੰਪੀ ਸੇਖੋਂ, ਨਿਰਵੈਰ ਸਿੰਘ, ਵਿੱਕੀ, ਸ਼ੇਰ ਸਿੰਘ, ਜਗਤਾਰ ਸਿੰਘ ਸਰਪੰਚ, ਮਨਿੰਦਰ ਸਿੰਘ ਸਰਪੰਚ, ਚਰਨਜੀਤ ਸਿੰਘ, ਗੁਰਦੇਵ ਸਿੰਘ ਸੇਖੋਂ, ਦਰਸ਼ਨ ਸਿੰਘ ਬਾਠ, ਡਾਕਟਰ ਬਲਦੇਵ ਸਿੰਘ ਬੱਬਲੀ ਗਿੱਲ ਪੰਜਗਰਾਈਾ, ਗੁਰਸੇਵਕ ਸਿੰਘ ਭੋਲੂਵਾਲਾ, ਰੁਪਿੰਦਰ ਸਿੰਘ, ਧਰਮ ਸਿੰਘ, ਗੁਰਤੇਜ ਸਿੰਘ ਖਾਲਸਾ ਅਤੇ ਸੁਖਦੇਵ ਸਿੰਘ ਭਾਣਾ ਆਦਿ ਹਾਜ਼ਰ ਸਨ |