08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਐੱਸ.ਐੱਸ.ਪੀ. ਵਲੋਂ ਵਧੀਆ ਡਿਊਟੀ ਕਰਨ ਵਾਲੇ ਪੀ.ਸੀ.ਆਰ. ਮੋਟਰਸਾਈਕਲ ਮੁਲਾਜ਼ਮ ਸਨਮਾਨਿਤ

ਅਜੀਤ ਡੈਸਕ 23-09-2025
ਸ੍ਰੀ ਮੁਕਤਸਰ ਸਾਹਿਬ, 22 ਸਤੰਬਰ (ਹਰਮਹਿੰਦਰ ਪਾਲ)-ਜ਼ਿਲ੍ਹਾ ਪੁਲਿਸ ਮੁਖੀ ਡਾ. ਅਖਿਲ ਚੌਧਰੀ ਵਲੋਂ ਪੀ.ਸੀ.ਆਰ. ਮੋਟਰਸਾਈਕਲ ਟੀਮ ਵਿਚ ਤਾਇਨਾਤ ਮੁਲਾਜ਼ਮਾਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਆਪਣੀ ਡਿਊਟੀ ਦੌਰਾਨ ਸੇਵਾਵਾਂ, ਇਮਾਨਦਾਰੀ, ਲਗਨ ਤੇ ਜ਼ਿੰਮੇਵਾਰੀ ਨਾਲ ਨਿਭਾਈਆਂ ਅਤੇ ਵਿਸ਼ੇਸ਼ ਮਿਸਾਲ ਕਾਇਮ ਕੀਤੀ | ਇਸ ਮੌਕੇ ਐੱਸ.ਐੱਸ.ਪੀ. ਡਾ. ਅਖਿਲ ਚੌਧਰੀ, ਮਨਮੀਤ ਸਿੰਘ ਢਿੱਲੋਂ ਐੱਸ.ਪੀ. (ਡੀ) ਤੇ ਅਮਨਦੀਪ ਸਿੰਘ ਡੀ.ਐੱਸ.ਪੀ. (ਐੱਚ) ਵਲੋਂ ਮੁਲਾਜ਼ਮਾਂ ਨੂੰ ਸਰਟੀਫ਼ਿਕੇਟ ਵੰਡੇ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ | ਇਸ ਮੌਕੇ ਏ.ਐੱਸ.ਆਈ. ਸੁਖਪ੍ਰੀਤ ਸਿੰਘ, ਏ.ਐੱਸ.ਆਈ. ਗੁਰਮੇਲ ਸਿੰਘ, ਸੀਨੀਅਰ ਸਿਪਾਹੀ ਜਸਪਾਲ ਸਿੰਘ, ਸਿਪਾਹੀ ਅਰਸ਼ਦੀਪ ਸਿੰਘ, ਸਿਪਾਹੀ ਪਰਮੋਦ ਕੁਮਾਰ, ਪੀ.ਐੱਚ.ਜੀ. ਮੱਖਣ ਸਿੰਘ ਨੂੰ ਸਨਮਾਨਿਤ ਕੀਤਾ | ਇਨ੍ਹਾਂ ਮੁਲਾਜ਼ਮਾਂ ਨੇ ਸਿਟੀ ਤੇ ਹੋਰ ਇਲਾਕਿਆਂ ਵਿਚ ਗਸ਼ਤ ਦੌਰਾਨ ਅਪਰਾਧਾਂ 'ਤੇ ਨਿਗਰਾਨੀ, ਸ਼ਾਂਤੀ ਕਾਇਮ ਰੱਖਣ ਅਤੇ ਹੋਰ ਅਹਿਮ ਡਿਊਟੀਆਂ ਬਹੁਤ ਹੀ ਜ਼ਿੰਮੇਵਾਰੀ ਨਾਲ ਨਿਭਾਈਆਂ |
ਪਿਛਲੀ ਖ਼ਬਰ ਆਸਟਰੇਲੀਅਨ ਸਿੱਖ ਐਸੋਸੀਏਸ਼ਨ ਵਲੋਂ ਸਾਲਾਨਾ ਖੇਡ ਮੇਲਾ ਸੰਪੰਨ <br/> ਅਗਲੀ ਖ਼ਬਰ ਮਲੋਟ ਵਿਖੇ ਮੁਫ਼ਤ ਦੰਦਾਂ ਦਾ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।