ਬਰਗਾੜੀ, 18 ਜੁਲਾਈ (ਲਖਵਿੰਦਰ ਸ਼ਰਮਾ)-ਗੁਰਦੁਆਰਾ ਟਿੱਬੀ ਸਾਹਿਬ ਬਹਿਬਲ ਕਲਾਂ ਦੇ ਮੁੱਖ ਸੇਵਾਦਾਰ ਰੱਬੀ ਰੂਹ ਵਜੋਂ ਜਾਣੇ ਜਾਂਦੇ ਬਾਬਾ ਚੰਦ ਸਿੰਘ ਲੰਮੀ ਉਮਰ ਭੋਗ ਕੇ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ, ਜਿਨ੍ਹਾਂ ਦਾ ਅੰਤਿਮ ਸੰਸਕਾਰ ਗੁਰਮਰਿਯਾਦਾ ਅਨੁਸਾਰ ਕਰ ਦਿੱਤਾ ਗਿਆ | ਬਾਬਾ ਚੰਦ ਸਿੰਘ ਇਕ ਦਰਵੇਸ਼ ਸਾਧੂ ਸਨ ਤੇ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਕਰਨ ਦੇ ਨਾਲ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ, ਸੇਵਾ ਕਰਨ ਦਾ ਉਪਦੇਸ਼ ਦਿੰਦੇ ਸਨ | ਬਾਬਾ ਜੀ ਫਕਰ ਸੁਭਾਅ ਦੇ ਮਾਲਕ ਸਨ ਤੇ ਕਦੇ ਵੀ ਕੋਈ ਮਾੜੀ ਦੁਨਿਆਵੀ ਗੱਲ ਨਹੀਂ ਕਰਦੇ ਸਨ | ਬਾਬਾ ਚੰਦ ਸਿੰਘ ਦੇ ਚੋਲਾ ਛੱਡ ਜਾਣ 'ਤੇ ਨਿਹੰਗ ਸਿੰਘ ਜਥੇਬੰਦੀਆਂ, ਸੰਤ ਮਹਾਂਪੁਰਸ਼, ਸਮੂਹ ਸਿਆਸੀ ਨੇਤਾਵਾਂ, ਸਮਾਜ ਸੇਵੀ ਸੰਸਥਾਵਾਂ, ਇਲਾਕੇ ਦੀਆਂ ਮੌਜੂਦਾ ਅਤੇ ਸਾਬਕਾ ਪੰਚਾਇਤਾਂ ਤੋਂ ਇਲਾਵਾ ਸਰਪੰਚ ਗੁਰਦੇਵ ਕੌਰ, ਮਨਪ੍ਰੀਤ ਸਿੰਘ ਸੇਖੋਂ, ਸਾਬਕਾ ਸਰਪੰਚ ਕੁਲਦੀਪ ਸਿੰਘ, ਜਸਵੀਰ ਸਿੰਘ, ਡਾ. ਮੱਖਣ ਸਿੰਘ, ਇਕਬਾਲ ਸਿੰਘ ਰਾਜਾ, ਗੁਰਮੇਲ ਸਿੰਘ ਸੇਖੋਂ, ਬਾਬੂ ਸਿੰਘ, ਡਾ. ਸਤਨਾਮ ਸਿੰਘ ਸਿੱਧੂ, ਚਰਨਜੀਤ ਸਿੰਘ, ਜਸਵੀਰ ਸਿੰਘ, ਸਮੂਹ ਪਿੰਡ ਵਾਸੀਆਂ ਨੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਇਸ ਰੱਬੀ ਰੂਹ ਦੇ ਜਾਣ ਨਾਲ ਇਸ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਬਹੁਤ ਵੱਡਾ ਘਾਟਾ ਪਵੇਗਾ |