30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਬਰਸਾਤ ਦੇ ਪਾਣੀ ਦਾ ਨਿਕਾਸ, ਟੁੱਟੀਆਂ ਸੜਕਾਂ ਤੇ ਸਫ਼ਾਈ ਦੀ ਘਾਟ ਨੂੰ ਦੂਰ ਕਰਨ ਦੀ ਮੰਗ <br/>

ਨਹਿਰੂ ਮਾਰਕੀਟ ਤੋਂ ਦਰਬਾਰ ਗੰਜ ਨੂੰ ਜਾਂਦੀ ਟੁੱਟੀ ਸੜਕ ਦਾ ਦਿ੍ਸ਼ | (ਸੱਜੇ) ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਅੰਦਰਲੀ ਮਾਰਕੀਟ ਰਾਹੀਂ ਵਰਕਿੰਗ ਵੁਮੈਨ ਹੋਸਟਲ ਨੂੰ ਜਾਂਦੀ ਟੁੱਟੀ ਸੜਕ ਦਾ ਦਿ੍ਸ਼ | <br/> 19-07-2025
ਫ਼ਰੀਦਕੋਟ, 18 ਜੁਲਾਈ (ਸਤੀਸ਼ ਬਾਗ਼ੀ)-ਵੈਸੇ ਤਾਂ ਫ਼ਰੀਦਕੋਟ ਸ਼ਹਿਰ ਦੀਆਂ ਕਈ ਸਮੱਸਿਆਵਾਂ ਹਨ ਪਰ ਸ਼ਹਿਰ ਦੇ ਕਈ ਹਿੱਸਿਆਂ 'ਚ ਬਰਸਾਤ ਦੇ ਪਾਣੀ ਦੇ ਨਿਕਾਸ ਦਾ ਨਾ ਹੋਣਾ, ਜ਼ਿਆਦਾਤਰ ਟੁੱਟੀਆਂ ਸੜਕਾਂ ਤੇ ਸਫ਼ਾਈ ਦੀ ਘਾਟ ਮੁੱਖ ਸਮੱਸਿਆਵਾਂ ਹਨ | ਸਥਾਨਕ ਨਹਿਰੂ ਮਾਰਕੀਟ ਦੀ ਸੜਕ ਜੋ ਕਿ ਕਈ ਥਾਵਾਂ 'ਤੇ ਟੁੱਟੀ ਪਈ ਹੈ, ਬਰਸਾਤ ਦੇ ਦਿਨਾਂ ਦੇ ਦੌਰਾਨ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪੈਦਲ ਚੱਲਣ ਵਾਲੇ ਅਤੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਬਰਸਾਤ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਸੰਬੰਧਿਤ ਦੁਕਾਨਦਾਰਾਂ ਨੂੰ ਆਪਣੀਆਂ ਆਪਣੀਆਂ ਦੁਕਾਨਾਂ ਬੰਦ ਕਰਨੀਆਂ ਪੈਂਦੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਵਿੱਤੀ ਘਾਟੇ ਤੋਂ ਇਲਾਵਾ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ | ਇਸ ਤੋਂ ਇਲਾਵਾ ਨੇਤਾ ਜੀ ਸੁਭਾਸ਼ ਚੰਦਰ ਬੋਸ ਮਾਰਕੀਟ ਨੂੰ ਜਾਂਦੀ ਅੰਦਰਲੀ ਸੜਕ ਦਾ ਵੀ ਬੁਰਾ ਹਾਲ ਹੈ ਜੋ ਕਿ ਲਗਪਗ ਸਾਰੀ ਟੁੱਟੀ ਪਈ ਹੈ ਤੇ ਸੜਕ 'ਤੇ ਵੱਡੇ ਵੱਡੇ ਟੋਏ ਪਏ ਹਨ | ਬਹੁਤ ਸਾਰੇ ਨਿਵਾਸੀ ਆਪਣੀਆਂ ਕਾਰਾਂ ਦੀ ਮੁਰੰਮਤ ਕਰਵਾਉਣ ਦੇ ਲਈ ਇਸ ਮਾਰਕੀਟ ਵਿਖੇ ਆਉਂਦੇ ਰਹਿੰਦੇ ਹਨ | ਇਸ ਰਸਤੇ ਰਾਹੀਂ ਦਰਬਾਰ ਗੰਜ ਵਿਖੇ ਸੈਰ ਕਰਨ ਦੇ ਲਈ ਕਾਫ਼ੀ ਗਿਣਤੀ 'ਚ ਸ਼ਹਿਰ ਨਿਵਾਸੀ ਸਵੇਰ ਸ਼ਾਮ ਸੈਰ ਕਰਨ ਲਈ ਆਉਂਦੇ ਹਨ ਅਤੇ ਲਗਪਗ ਸਾਰੀ ਸੜਕ ਟੁੱਟੀ ਹੋਣ ਕਾਰਨ, ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੜਕ ਦੇ ਦੋਨਾਂ ਪਾਸੇ ਵੱਡਾ ਵੱਡਾ ਘਾਹ ਉੱਗਿਆ ਹੋਇਆ ਹੈ, ਪਲਾਸਟਿਕ ਦੇ ਲਿਫ਼ਾਫ਼ੇ ਤੇ ਖਾਲੀ ਬੋਤਲਾਂ ਖਿਲਰੀਆਂ ਪਈਆਂ ਹਨ, ਛੋਟੀਆਂ ਤੇ ਵੱਡੀਆਂ ਝਾੜੀਆਂ ਉੱਗੀਆਂ ਹੋਈਆਂ ਹਨ ਜੋ ਕਿ ਆਮ ਲੋਕਾਂ ਦੇ ਲਈ ਬਿਮਾਰੀਆਂ ਦਾ ਕਾਰਨ ਬਣ ਰਹੀਆਂ ਹਨ | ਇਹ ਸੜਕ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਚਲਾਏ ਜਾ ਰਹੇ ਵਰਕਿੰਗ ਵੁਮੈਨ ਹੋਸਟਲ ਨੂੰ ਵੀ ਜਾਂਦੀ ਹੈ, ਜਿਸ ਦੇ ਨਜ਼ਦੀਕ ਵੱਡੀਆਂ ਝਾੜੀਆਂ ਤੇ ਗੰਦਗੀ ਦੇ ਢੇਰ ਵੇਖੇ ਜਾ ਸਕਦੇ ਹਨ ਅਤੇ ਇਸ ਹੋਸਟਲ ਨੂੰ ਜਾਣ ਵਾਲੀ ਸੜਕ ਵੀ ਟੁੱਟੀ ਪਈ ਹੈ | ਸ਼ਹਿਰ ਦੇ ਲੋਕਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਹੈ ਕਿ ਨਹਿਰੂ ਮਾਰਕੀਟ ਵਿਖੇ ਬਰਸਾਤ ਦੇ ਪਾਣੀ ਦਾ ਨਿਕਾਸ ਦਾ ਪ੍ਰਬੰਧ ਕੀਤਾ ਜਾਵੇ, ਨਹਿਰੂ ਮਾਰਕੀਟ ਰਾਹੀਂ ਦਰਬਾਰ ਗੰਜ ਨੂੰ ਜਾਂਦੀ ਅੰਦਰਲੀ ਸੜਕ ਦੀ ਮੁਰੰਮਤ ਕਰਵਾਈ ਜਾਵੇ ਤੇ ਵੋਮੈਨ ਹੋਸਟਲ ਦੇ ਨਜ਼ਦੀਕ ਪਏ ਗੰਦਗੀ ਦੇ ਢੇਰ ਨੂੰ ਬਿਨਾਂ ਦੇਰੀ ਦੇ ਚੁਕਵਾਇਆ ਜਾਵੇ |

ਪਿਛਲੀ ਖ਼ਬਰ ਬਾਬਾ ਚੰਦ ਸਿੰਘ ਮੁੱਖ ਸੇਵਾਦਾਰ ਬਹਿਬਲ ਕਲਾਂ ਨਹੀਂ ਰਹੇ <br/> ਅਗਲੀ ਖ਼ਬਰ ਨਸ਼ੀਲੇ ਪਾਊਡਰ ਸਮੇਤ ਪੰਜ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।