12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਨਾਭਾ ਦੀ ਬਾਈਪਾਸ ਸੜਕ, ਪੱਥਰਾਂ ਵਾਲੀ ਸੜਕ ਤੇ ਸ਼ਹਿਰ 'ਚ ਲੱਗੇ ਗੰਦਗੀ ਦੇ ਢੇਰ

ਅਜੀਤ ਡੈਸਕ 26-12-2025
ਨਾਭਾ, 25 ਦਸੰਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੀ ਬਾਈਪਾਸ ਸੜਕ ਅਤੇ ਪੱਥਰਾਂ ਵਾਲੀ ਸੜਕ ਦੇ ਨਾਲ-ਨਾਲ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਨਜ਼ਰ ਆ ਰਹੇ ਹਨ, ਜਿਸ ਕਰਕੇ ਸ਼ਹਿਰ ਵਾਸੀਆਂ ਨੂੰ ਕਿਸੇ ਭਿਆਨਕ ਬਿਮਾਰੀ ਫੈਲਣ ਦਾ ਡਰ ਸਤਾ ਰਿਹਾ ਹੈ¢ ਨਾਭਾ ਬਾਈਪਾਸ ਸੜਕ ਦੇ ਨਵੇਂ ਬੱਸ ਅੱਡੇ ਦੇ ਨੇੜੇ ਅਤੇ ਪੱਥਰਾਂ ਵਾਲੀ ਸੜਕ ਕਿਨਾਰੇ ਲੱਗੇ ਗੰਦਗੀ ਦੇ ਢੇਰਾਂ ਨੂੰ ਲੈ ਕੇ ਰਾਹਗੀਰ ਕਾਫ਼ੀ ਪ੍ਰੇਸ਼ਾਨ ਹਨ, ਕੂੜਾ ਮੁਕਤ ਕਰਨ ਦੇ ਸੋਹਲੇ ਹਲਕਾ ਵਿਧਾਇਕ ਤੇ ਕਈ ਸਮਾਜਸੇਵੀ ਵਿਅਕਤੀਆਂ ਵਲੋਂ ਪਿਛਲੇ ਸਮੇਂ ਦÏਰਾਨ ਮੁੱਖ ਮੰਤਰੀ ਦੀ ਨਾਭਾ ਫੇਰੀ ਦÏਰਾਨ ਸਟੇਜ ਤੋਂ ਗਾਏ ਗਏ ਸਨ, ਪਰ ਸਰਕਾਰ ਵਲੋਂ ਕੀਤੇ ਗਏ ਵਾਅਦਿਆਂ ਦੇ ਬਾਵਜੂਦ ਨਾਭਾ ਸ਼ਹਿਰ ਦੇ ਵਸ਼ਿੰਦੇ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ | ਭਾਜਪਾ ਆਗੂ ਰਾਜੇਸ਼ ਬਾਂਸਲ ਬੱਬੂ ਸੂਬਾ ਵਾਈਸ ਪ੍ਰਧਾਨ ਵਪਾਰ ਵਿੰਗ, ਸਮਾਜ ਸੇਵੀ ਨਰੇਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦਾਅਵੇ ਤੇ ਵਾਅਦੇ ਤਾਂ ਲੋਕਾਂ ਨਾਲ ਬਹੁਤ ਕੀਤੇ ਸਨ ਪਰ ਇਕ ਵੀ ਵਾਅਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਨਾਭਾ ਦੇ ਵਾਸੀਆਂ ਨਾਲ ਪੂਰਾ ਨਹੀਂ ਕੀਤਾ ਗਿਆ¢
ਉਨ੍ਹਾਂ ਕਿਹਾ ਕਿ ਅੱਜ ਸ਼ਹਿਰ ਦੇ ਅੰਦਰ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ, ਦੇ ਬਾਵਜੂਦ ਇਸ ਵੱਲ ਕਿਸੇ ਵੀ ਨਗਰ ਕੌਂਸਲ ਦੇ ਅਧਿਕਾਰੀ ਵਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ¢
ਕੀ ਕਹਿਣਾ ਹੈ ਸਮਾਜ ਸੇਵੀ ਪੰਕਜ ਪੱਪੂ ਦਾ
ਜਦੋਂ ਸ਼ਹਿਰ 'ਚ ਲੱਗੇ ਥਾਂ-ਥਾਂ ਗੰਦਗੀ ਦੇ ਢੇਰਾਂ ਨੂੰ ਲੈ ਕੇ ਨਗਰ ਕÏਾਸਲ ਨਾਭਾ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਸਮਾਜ ਸੇਵੀ ਪੰਕਜ ਪੱਪੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਨਾਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਦੇ ਨਾਲ ਰਹਿੰਦੇ ਸਨ ਅਤੇ ਥਾਂ-ਥਾਂ ਜਾ ਕੇ ਕੂੜੇ ਦੇ ਢੇਰ ਖੁਦ ਚੈੱਕ ਕਰਦੇ ਸਨ ਜਿਸ ਕਰਕੇ ਸ਼ਹਿਰ ਵਾਸੀਆਂ ਨੂੰ ਕਿਤੇ ਵੀ ਕੋਈ ਗੰਦਗੀ ਦਾ ਢੇਰ ਨਜ਼ਰ ਨਹੀਂ ਆਉਂਦਾ ਸੀ¢ਜਦੋਂ ਇਸ ਸੰਬੰਧੀ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਜਸਦੀਪ ਸਿੰਘ ਖੰਨਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ 10 ਮਿੰਟ ਬਾਅਦ ਫ਼ੋਨ ਕਰਦਾ ਹਾਂ ਕਹਿ ਕੇ ਫ਼ੋਨ ਕੱਟ ਦਿੱਤਾ, ਉਪਰੰਤ ਫੋਨ ਕਰਨ ਦੇ ਬਾਵਜੂਦ ਉਨਾਂ ਵਲੋਂ ਫ਼ੋਨ ਨਹੀਂ ਚੁੱਕਿਆ ਗਿਆ¢ ਹੁਣ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਕੂੜੇ ਦੇ ਢੇਰਾਂ ਤੋਂ ਮੁਕਤੀ ਦਵਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਹਿਰ ਵਾਸੀਆਂ ਦੀ ਇਸ ਸਮੱਸਿਆ ਵੱਲ ਧਿਆਨ ਦੇਵੇਗੀ ਜਾਂ ਫਿਰ ਲੋਕ ਇਸੇ ਤਰ੍ਹਾਂ ਗੰਦਗੀ ਦੇ ਢੇਰਾਂ ਵਿੱਚ ਜ਼ਿੰਦਗੀ ਜਿਉਣ ਲਈ ਮਜਬੂਰ ਹੋਣਗੇ¢
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਵਿਖੇ ਤਿੰਨ ਦਿਨਾਂ ਸ਼ਹੀਦੀ ਸਭਾ ਨੂੰ ਸਮਰਪਿਤ ਸਮਾਗਮਾਂ ਦੀ ਸ਼ਰਧਾ ਨਾਲ ਹੋਈ ਸ਼ੁਰੂਆਤ ਅਗਲੀ ਖ਼ਬਰ ਧੁੰਦ ਤੇ ਠੰਢ ਨੇ ਫੜਿਆ ਜ਼ੋਰ, ਕਣਕ ਦੀ ਫ਼ਸਲ ਲਈ ਵਰਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।