12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਧੁੰਦ ਤੇ ਠੰਢ ਨੇ ਫੜਿਆ ਜ਼ੋਰ, ਕਣਕ ਦੀ ਫ਼ਸਲ ਲਈ ਵਰਦਾਨ

ਅਜੀਤ ਡੈਸਕ 26-12-2025
ਰਾਜਪੁਰਾ, 25 ਦਸੰਬਰ (ਰਣਜੀਤ ਸਿੰਘ)-ਸਥਾਨਿਕ ਸ਼ਹਿਰ ਤੇ ਆਲੇ ਦੁਆਲੇ ਦੇ ਖੇਤਰ ਵਿਚ ਭਾਵੇਂ ਕਿ ਬੀਤੇ ਕਈ ਦਿਨਾਂ ਤੋਂ ਧੁੰਦ ਪੈਣੀ ਜਾਰੀ ਹੈ, ਪਰ ਅੱਜ ਆਮ ਨਾਲੋ ਜ਼ਿਆਦਾ ਧੁੰਦ ਪਈ ਹੈ | ਇਸ ਕਾਰਨ ਮੌਸਮ ਵਿਚ ਠੰਢ ਵੀ ਵਧਣੀ ਸ਼ੁਰੂ ਹੋ ਗਈ ਹੈ | ਇਸ ਠੰਢ ਦਾ ਕਣਕ ਦੇ ਝਾੜ ਤੇ ਕਾਫ਼ੀ ਜ਼ਿਆਦਾ ਅਸਰ ਪੈਣ ਦੀ ਸੰਭਾਵਨਾ ਹੈ | ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਜ਼ਿਆਦਾ ਠੰਢ ਕਣਕ ਦੀ ਫ਼ਸਲ ਨੂੰ ਦੇਸੀ ਘਿਉ ਵਾਗ ਲੱਗਦੀ ਹੈ | ਠੰਢ ਕਾਰਨ ਕਣਕ ਦਾ ਝਾੜ ਕਾਫ਼ੀ ਜ਼ਿਆਦਾ ਵਧਦਾ ਹੈ ਕਣਕ ਦੀ ਫ਼ਸਲ ਨੂੰ ਪੱਕਣ ਅਤੇ ਵਧਣ ਲਈ ਘੱਟ ਤਾਪਮਾਨ ਦੀ ਲੋੜ ਹੁੰਦੀ ਹੈ | ਇਸ ਕਾਰਨ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਵਿਖਾਈ ਦੇ ਰਹੇ ਹਨ | ਮਾਹਿਰਾਂ ਦਾ ਕਹਿਣਾ ਹੈ ਕਿ ਕਣਕ ਦੀ ਫ਼ਸਲ ਲਈ ਸ਼ੁਰੂਆਤੀ ਦੌਰ ਵਿਚ ਘੱਟ ਤਾਪਮਾਨ ਦੀ ਲੋੜ ਹੁੰਦੀ ਹੈ | ਠੰਢ ਵਧਣ ਕਾਰਨ ਕਣਕ ਦੇ ਬੂਟੇ ਦਾ ਫੁਟਾਰਾ ਵੱਧ ਹੁੰਦਾ ਹੈ | ਇਸ ਸੰਬੰਧੀ ਖੇਤੀ ਮਾਹਿਰਾਂ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਮੌਜੂਦਾ ਮੌਸਮ ਹਾਲ ਦੀ ਘੜੀ ਕਣਕ ਦੀ ਫਸਲ ਦੇ ਅਨੁਕੂਲ ਹੈ | ਇਸ ਸੰਬੰੰਧੀ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਕਣਕ ਦੀ ਫਸਲ ਲਈ ਦੋ ਸਟੇਜ਼ਾ ਹੁੰਦੀਆਂ ਹਨ ਇਕ ਵੈਜੀਟੇਟਿਵ ਤੇ ਦੂਜਾ ਰੀਪੋਰਡਕਟਿਵ ਹੁੰਦਾ ਹੈ | ਵੈਜੀਟੇਟਿਵ ਕਣਕ ਦੀ ਬੀਜਾਈ ਤੋਂ ਲੈ ਕੇ ਪੱਤੇ ਨਿਕਲਣ ਤੱਕ ਹੁੰਦਾ ਹੈ | ਇਸ ਵਿਚ ਜਿਨੀ ਜਿਆਦਾ ਠੰਡ ਵਧੇਗੀ ਝਾੜ ਵੀ ਉਨ੍ਹਾਂ ਹੀ ਜਿਆਦਾ ਵੱਧ ਨਿਕਲਦਾ ਹੈ ਅਤੇ ਦੂਜੀ ਸਟੇਜ ਵਿਚ ਕਣਕ ਵਿਚ ਦਾਣਾ ਪੈਣਾ ਸ਼ੁਰੂ ਹੋ ਜਾਂਦਾ ਹੈ | ਡਾ. ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਿੰਨੀ ਜਿਆਦਾ ਠੰਡ ਵੱਧ ਹੋਵੇਗੀ ਉਹ ਕਣਕ ਦੀ ਫਸਲ ਲਈ ਲਾਹੇਵੰਦ ਸਾਬਤ ਹੋਵੇਗੀ |
ਪਿਛਲੀ ਖ਼ਬਰ ਨਾਭਾ ਦੀ ਬਾਈਪਾਸ ਸੜਕ, ਪੱਥਰਾਂ ਵਾਲੀ ਸੜਕ ਤੇ ਸ਼ਹਿਰ 'ਚ ਲੱਗੇ ਗੰਦਗੀ ਦੇ ਢੇਰ ਅਗਲੀ ਖ਼ਬਰ ਨਾਭਾ 'ਚ ਕਾਂਗਰਸ ਦੇ ਸ਼ਹਿਰੀ ਵਰਕਰਾਂ ਦੀ ਇਕੱਤਰਤਾ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।