30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਭਾਜਪਾ ਤਰਨ ਤਾਰਨ 'ਚ ਵਧੀਆ ਪ੍ਰਦਰਸ਼ਨ ਕਰੇਗੀ- ਕੈਪਟਨ ਅਮਰਿੰਦਰ ਸਿੰਘ

ਅਜੀਤ ਡੈਸਕ 06-11-2025
ਪਟਿਆਲਾ, 5 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਭਾਜਪਾ ਤਰਨ ਤਾਰਨ ਜ਼ਿਮਨੀ ਚੋਣ ਵਿਚ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਨ ਜਾ ਰਹੀ ਹੈ | ਇਹ ਗਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਿਚ ਕਹੀ | ਉਨ੍ਹਾਂ ਨੂੰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਸਾਹਮਣੇ ਖੰਡਾ ਚੌਂਕ 'ਚ ਅੱਜ ਕਈ ਵਰਕਰਾਂ ਵਲੋਂ ਵਿਜੈ ਕੁਮਾਰ ਕੂਕਾ ਦੀ ਅਗਵਾਈ 'ਚ ਸਨਮਾਨਿਤ ਕੀਤਾ ਜਾ ਰਿਹਾ ਸੀ | ਇਸ ਮੌਕੇ ਉਨ੍ਹਾਂ ਦਸਿਆ ਕਿ ਉਹ ਭਾਵੇਂ ਤਰਨ ਤਾਰਨ ਭਾਜਪਾਈ ਉਮੀਦਵਾਰ ਦੀ ਚੋਣ ਮੁਹਿੰਮ 'ਚ ਪ੍ਰਚਾਰ ਕਰਨ ਨਹੀਂ ਗਏ ਪਰੰਤੂ ਉਨ੍ਹਾਂ ਦੇ ਸੰਪਰਕ 'ਚ ਉੱਥੋਂ ਦੇ ਕਾਫ਼ੀ ਭਾਜਪਾਈ ਆਗੂ ਹਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਭਾਜਪਾ ਦੀ ਚੰਗੀ ਸਥਿਤੀ ਦੀ ਜਾਣਕਾਰੀ ਮਿਲ ਰਹੀ ਹੈ | ਉਨ੍ਹਾਂ ਕਿਹਾ ਕਿ ਅਗਲੇ ਦਿਨਾਂ 'ਚ ਤਰਨ ਤਾਰਨ ਜਾ ਕੇ ਪਾਰਟੀ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ ਕਰਨਗੇ | ਉਨ੍ਹਾਂ ਸਪਸ਼ਟ ਕੀਤਾ ਕਿ ਉਹ ਪਟਿਆਲਾ ਕਿਸੇ ਨਿੱਜੀ ਕੰਮ ਲਈ ਆਏ ਹਨ | ਇਸ ਮੌਕੇ ਹਰਦੇਵ ਸਿੰਘ ਬੱਲੀ, ਨਿਖਿਲ ਕੁਮਾਰ ਕਾਕਾ, ਅਤੁਲ ਜੋਸ਼ੀ ਤੇ ਹੋਰ ਕਈ ਭਾਜਪਾਈ ਵਰਕਰ ਵੀ ਮੌਜੂਦ ਸਨ |
ਪਿਛਲੀ ਖ਼ਬਰ ਕਮੇਟੀ ਨੇ ਮੁੱਖ ਇੰਜੀਨੀਅਰ ਤੇ ਡਾਇਰੈਕਟਰ ਜਨਰੇਸ਼ਨ ਵਿਰੁੱਧ ਕਾਰਵਾਈ ਨੂੰ ਨਾਜਾਇਜ਼ ਠਹਿਰਾਇਆ ਅਗਲੀ ਖ਼ਬਰ ਵਿਧਾਇਕ ਕੋਹਲੀ ਤੇ ਮੇਅਰ ਗੋਗੀਆ ਵਲੋਂ ਵਿਕਾਸ ਕਾਰਜਾਂ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।