30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਵਿਧਾਇਕ ਕੋਹਲੀ ਤੇ ਮੇਅਰ ਗੋਗੀਆ ਵਲੋਂ ਵਿਕਾਸ ਕਾਰਜਾਂ ਦੀ ਸ਼ੁਰੂਆਤ

ਅਜੀਤ ਡੈਸਕ 06-11-2025
ਪਟਿਆਲਾ, 5 ਨਵੰਬਰ (ਅ.ਸ. ਆਹਲੂਵਾਲੀਆ)-ਪਟਿਆਲਾ ਸ਼ਹਿਰ ਦੇ ਵਿਕਾਸ ਨੂੰ ਨਵਾਂ ਰੁਖ ਦਿੰਦੇ ਹੋਏ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਨੇ ਵਾਰਡ ਨੰਬਰ 48 ਅਤੇ 49 ਵਿਚ ਕਈ ਮਹੱਤਵਪੂਰਨ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ | ਇਹ ਕਾਰਜ ਪੁਰਾਣੇ ਬੱਸ ਸਟੈਂਡ ਤੋਂ ਰੋਜ ਗਾਰਡਨ ਰਾਹੀਂ ਸਰਹੰਦੀ ਗੇਟ ਤੱਕ ਕੀਤੇ ਜਾਣਗੇ | ਇਸ ਪ੍ਰੋਜੈਕਟ ਦਾ ਮਕਸਦ ਸ਼ਹਿਰ ਦੀ ਆਵਾਜਾਈ ਸੁਵਿਧਾ ਨੂੰ ਬਿਹਤਰ ਬਣਾਉਣਾ, ਸੜਕਾਂ ਦੀ ਮੁਰੰਮਤ ਕਰਨਾ ਅਤੇ ਸਫ਼ਾਈ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੈ | ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਇਹ ਸਿਰਫ ਸ਼ੁਰੂਆਤ ਹੈ | ਉਨ੍ਹਾਂ ਦਾ ਉਦੇਸ਼ ਪਟਿਆਲਾ ਨੂੰ ਇਕ ਮਿਸਾਲੀ ਸ਼ਹਿਰ ਬਣਾਉਣਾ ਹੈ ਜਿੱਥੇ ਸੁਵਿਧਾਵਾਂ ਦੇ ਨਾਲ ਸਾਫ਼-ਸੁਥਰਾ ਤੇ ਹਰਾ-ਭਰਾ ਵਾਤਾਵਰਨ ਹੋਵੇ | ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਵਿਕਾਸ ਦੇ ਇਸ ਯਤਨ ਵਿੱਚ ਕਿਸੇ ਵੀ ਖੇਤਰ ਨੂੰ ਪਿੱਛੇ ਨਹੀਂ ਛੱਡਿਆ ਜਾਵੇਗਾ | ਇਸ ਮੌਕੇ ਉਨ੍ਹਾਂ ਦੇ ਨਾਲ ਐੱਸ.ਈ. ਰਾਜਿੰਦਰ ਚੋਪੜਾ ਐੱਸ.ਡੀ.ਓ. ਰਾਜਦੀਪ, ਵਾਰਡ ਨੰਬਰ 48 ਤੋਂ ਐੱਮ.ਸੀ. ਰਾਜੂ ਸਾਹਨੀ, ਵਾਰਡ ਨੰਬਰ 49 ਤੋਂ ਨੇਹਾ ਸਿੱਧੂ ਤੋਂ ਇਲਾਵਾ ਇਲਾਕਾ ਨਿਵਾਸੀ ਮੌਜੂਦ ਸਨ | ਇਸ ਮੌਕੇ 'ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਸ਼ਹਿਰ ਦੇ ਹਰੇਕ ਹਿੱਸੇ ਵਿਚ ਸੰਤੁਲਿਤ ਵਿਕਾਸ ਕਰਨਾ ਉਨ੍ਹਾਂ ਦੀ ਪਹਿਲ ਹੈ | ਇਹ ਵਿਕਾਸ ਕਾਰਜਾਂ ਵਿੱਚ ਸੜਕਾਂ ਦੀ ਨਵੀਂ ਲੇਅਰਿੰਗ, ਡ੍ਰੇਨਜ ਪ੍ਰਣਾਲੀ ਦੀ ਸੁਧਾਰ, ਰੌਸ਼ਨੀ ਦੀ ਸੁਵਿਧਾ ਵਿਚ ਵਾਧਾ ਅਤੇ ਹਰੇ-ਭਰੇ ਇਲਾਕਿਆਂ ਦਾ ਵਿਕਾਸ ਸ਼ਾਮਲ ਹੈ | ਰੋਜ ਗਾਰਡਨ ਦੇ ਆਲੇ ਦੁਆਲੇ ਸੁੰਦਰਤਾ ਵਧਾਉਣ ਲਈ ਵੀ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਨਾਲ ਲੋਕਾਂ ਨੂੰ ਸਿਹਤਮੰਦ ਤੇ ਸੁਖਦਾਇਕ ਵਾਤਾਵਰਨ ਮਿਲ ਸਕੇਗਾ |
ਪਿਛਲੀ ਖ਼ਬਰ ਭਾਜਪਾ ਤਰਨ ਤਾਰਨ 'ਚ ਵਧੀਆ ਪ੍ਰਦਰਸ਼ਨ ਕਰੇਗੀ- ਕੈਪਟਨ ਅਮਰਿੰਦਰ ਸਿੰਘ ਅਗਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ਪਟਿਆਲਾ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।