ਪਟਿਆਲਾ, 5 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਡੀ. ਏ. ਵੀ. ਪਬਲਿਕ ਸਕੂਲ ਪਟਿਆਲਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਇੰਟਰ ਸਕੂਲ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ | ਪਟਿਆਲਾ ਸਹੋਦਯਾ ਸਕੂਲ ਕੰਪਲੈਕਸ ਦੇ ਅਧੀਨ ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ, ਘੱਗਾ (ਪਾਤੜਾਂ) ਵਲੋਂ 'ਪੰਜਾਬੀ ਫੈਸਟ' ਕਰਵਾਇਆ ਗਿਆ, ਜਿਸ ਵਿਚ 27 ਸਕੂਲਾਂ ਦੇ 390 ਵਿਦਿਆਰਥੀਆਂ ਨੇ ਹਿੱਸਾ ਲਿਆ | ਰੈਂਪ ਵਾਕ ਮੁਕਾਬਲੇ ਵਿਚ ਦਿ੍ਸ਼ਟੀ ਕਲਾਸ ਪਹਿਲੀ ਨੇ ਦੂਜਾ ਸਥਾਨ ਹਾਸਲ ਕੀਤਾ | ਨੁੱਕੜ ਨਾਟਕ ਮੁਕਾਬਲੇ ਵਿਚ ਬਰਿੰਦਰਜੀਤ ਸਿੰਘ ਕਲਾਸ ਸੱਤਵੀਂ, ਰਿਆਂ ਬਾਵਾ ਕਲਾਸ ਸੱਤਵੀਂ, ਮਾਨਵਿਕ ਬਾਤਿਸ਼ ਕਲਾਸ ਸੱਤਵੀਂ, ਪਰੀਨ ਬਾਂਸਲ ਕਲਾਸ ਸੱਤਵੀਂ, ਅੰਸ਼ੁਮਨ ਸ਼ਰਮਾ ਕਲਾਸ ਅੱਠਵੀਂ ਤੇ ਅਨਵੇਸ਼ਾ ਕਲਾਸ ਸੱਤਵੀਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਲੋਕ ਗੀਤ ਮੁਕਾਬਲੇ ਵਿਚ ਕਾਮਾਕਸ਼ੀ ਮਾਥੁਰ ਕਲਾਸ ਨੌਵੀਂ ਨੇ ਆਪਣੀ ਸੁਰੀਲੀ ਆਵਾਜ਼ ਅਤੇ ਸ਼ਾਨਦਾਰ ਪੇਸ਼ਕਾਰੀ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ, ਦੇਵੀਗੜ੍ਹ ਵਿੱਚ ਆਯੋਜਿਤ 'ਸਾਇੰਸ ਫੈਸਟ' ਵਿਚ ਚਾਹਤ ਗੁਪਤਾ ਕਲਾਸ ਦੂਜੀ ਨੇ ''ਸਾਇੰਸ ਰਨਵੇ-ਰੈਂਪ ਵਾਕ-ਸੋਕੇਸਿੰਗ ਸਾਇੰਟਿਫਿਕ ਕ੍ਰੀਏਟਿਵਿਟੀ' ਕਲਾਸ ਪਹਿਲੀ ਤੇ ਦੂਜੀ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਵਿਗਿਆਨਕ ਰਚਨਾਤਮਿਕਤਾ ਦਾ ਪ੍ਰਦਰਸ਼ਨ ਕੀਤਾ | ਸਕੂਲ ਦੇ ਪਿ੍ੰਸੀਪਲ ਵਿਵੇਕ ਤਿਵਾਰੀ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਗੁਰੂਆਂ ਦੀਆਂ ਕੋਸ਼ਿਸ਼ਾਂ ਦੀ ਸਲਾਹਣਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਹੋਣ ਵਾਲੀਆਂ ਇੰਟਰ ਸਕੂਲ ਮੁਕਾਬਲਿਆਂ 'ਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |