30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਗੋਬਿੰਦਰ ਸਿੰਘ ਸੋਹਲ ਚਿਤਰਕਾਰ ਨਹੀਂ ਰਹੇ

ਅਜੀਤ ਡੈਸਕ 06-11-2025
ਪਟਿਆਲਾ, 5 ਨਵੰਬਰ (ਗੁਰਵਿੰਦਰ ਸਿੰਘ ਔਲਖ)-ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਾਹਕਾਰ ਪੇਂਟਿੰਗ ਬਣਾਉਣ ਵਾਲਾ ਚਿਤਰਕਾਰ ਗੋਬਿੰਦਰ ਸਿੰਘ ਸੋਹਲ ਸਦੀਵੀ ਵਿਛੋੜਾ ਦੇ ਗਏ ਹਨ | ਉਹ ਲੰਬੇ ਸਮੇਂ ਤੋਂ ਅੱਖਾਂ ਤੇ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ | ਆਰਥਿਕ ਮਜ਼ਬੂਰੀਆਂ ਕਰਕੇ ਉਸਨੂੰ ਬਿਹਤਰੀਨ ਇਲਾਜ ਨਹੀਂ ਮਿਲ ਸਕਿਆ | ਗੋਬਿੰਦਰ ਸੋਹਲ 68 ਸਾਲ ਦਾ ਸੀ | ਉਸ ਦੇ ਸਵਰਗਵਾਸ ਹੋ ਜਾਣ 'ਤੇ ਅਮਰਜੀਤ ਸਿੰਘ ਵੜੈਚ ਸਾਬਕਾ ਸਟੇਸ਼ਨ ਡਾਇਰੈਕਟਰ ਆਲ ਇੰਡੀਆ ਰੇਡੀਓ ਪਟਿਆਲਾ ਅਤੇ ਉਜਾਗਰ ਸਿੰਘ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਹੈ ਕਿ ਕਲਾ ਜਗਤ 'ਚ ਗੋਬਿੰਦਰ ਸੋਹਲ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ | ਉਹ ਆਪਣੇ ਪਿੱਛੇ ਪਤਨੀ ਸੀਮਾ ਸੋਹਲ ਅਤੇ ਦੋਵੇਂ ਅਣ-ਵਿਆਹੇ ਬੱਚੇ ਲੜਕੀ ਸੀਰਤ ਸੋਹਲ ਅਤੇ ਅੰਗਦ ਸੋਹਲ ਨੂੰ ਛੱਡ ਗਏ ਹਨ | ਅੱਜ ਉਨ੍ਹਾਂ ਦਾ ਤਿ੍ਪੜੀ ਸ਼ਮਸ਼ਾਨ ਘਾਟ 'ਚ ਅੰਤਮ ਸਸਕਾਰ ਪੂਰੇ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਕਰ ਦਿੱਤਾ ਗਿਆ |
ਇਸ ਮੌਕੇ ਵੱਡੀ ਗਿਣਤੀ ਵਿਚ ਡਾਕਟਰ, ਵਕੀਲ, ਅਦਾਕਾਰ, ਕਲਾਕਾਰ, ਚਿਤਰਕਾਰ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹੋਈਆਂ, ਜਿਨ੍ਹਾਂ ਵਿਚ ਵਿਨੋਦ ਕੌਸ਼ਲ ਪ੍ਰਧਾਨ ਪਟਿਆਲਾ ਥੇਟਰ ਫੋਰਮ, ਗੁਰਨੇਕ ਸਿੰਘ ਭੱਟੀ ਜਨਰਲ ਸਕੱਤਰ, ਨਵਲ ਕਿਸ਼ੋਰ, ਸਾਹਿਤਕਾਰ ਬਲਵਿੰਦਰ ਸਿੰਘ ਭੱਟੀ, ਜਗਜੀਤ ਸਿੰਘ ਸੱਗੂ ਪ੍ਰਧਾਨ ਰਾਮਗੜ•ੀਆ ਅਕਾਲ ਜਥੇਬੰਦੀ ਪੰਜਾਬ, ਅਮਰਜੀਤ ਸਿੰਘ ਰਾਮਗੜ੍ਹੀਆ, ਭਗਵਾਨ ਸ੍ਰੀ ਵਿਸ਼ਕਰਮਾ ਮੰਦਰ ਕਮੇਟੀ, ਅਵਤਾਰ ਸਿੰਘ ਨਨਹੇੜਾ ਪ੍ਰਧਾਨ ਕੰਬਾਈਨ ਐਂਡ ਐਗਰੀਕਲਚਰ ਇਮਪਲੀਮੈਂਟਸ ਵੈਲਫੇਅਰ ਐਸੋਸੀਏਸ਼ਨ ਨਾਭਾ ਸ਼ਾਮਲ ਹਨ | ਚਿਖਾ ਨੂੰ ਅਗਨੀ ਗਵਿੰਦਰ ਸੋਹਲ ਦੇ ਸਪੁੱਤਰ ਅੰਗਦ ਸੋਹਲ ਨੇ ਵਿਖਾਈ | ਅੰਤਮ ਅਰਦਾਸ 15 ਨਵੰਬਰ ਨੂੰ ਪਿੰਡ ਬਾਰਨ ਵਿਖੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ |
ਪਿਛਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ਪਟਿਆਲਾ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਤੋਂ ਸੰਗਤਾਂ ਦਾ ਜਥਾ ਧਾਰਮਿਕ ਯਾਤਰਾ ਲਈ ਦਿੱਲੀ ਲਈ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।