30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਦੁੜਦ 'ਚ ਛੱਪੜ ਦੇ ਨਵੀਨੀਕਰਨ ਅਤੇ ਪੁਨਰ ਉਸਾਰੀ ਦਾ ਰੱਖਿਆ ਨੀਂਹ ਪੱਥਰ

ਅਜੀਤ ਡੈਸਕ 20-10-2025
ਭੁੱਨਰਹੇੜੀ, 19 ਅਕਤੂਬਰ (ਧਨਵੰਤ ਸਿੰਘ)-ਪੀਆਰਟੀਸੀ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਇੰਚਾਰਜ ਰਣਜੋਧ ਸਿੰਘ ਹੜਾਣਾ ਵਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵਲੋਂ ਪੰਜਾਬ ਵਿਕਾਸ ਤਹਿਤ ਨਵੀਂਕਰਨ ਅਤੇ ਪੁਨਰ ਉਸਾਰੀ ਤਹਿਤ ਵੱਖ-ਵੱਖ ਪਿੰਡਾਂ ਵਿਚ ਨੀਂਹ ਪੱਥਰ ਰੱਖੇ ਜਾ ਰਹੇ ਹਨ | ਇਸ ਲੜੀ ਤਹਿਤ ਪਿੰਡ ਦੁੜਦ 'ਚ ਵੀ ਛੱਪੜ ਅਤੇ ਪੁਨਰ ਉਸਾਰੀ ਦੇ ਪ੍ਰਜੈਂਕਟ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਇੰਚਾਰਜ ਰਣਜੋਧ ਹਡਾਣਾ ਦਾ ਪਿੰਡ ਨਿਵਾਸੀਆਂ ਵਲੋਂ ਸਵਾਗਤ ਕੀਤਾ ਗਿਆ | ਚੇਅਰਮੈਨ ਹਡਾਣਾ ਕਿਹਾ ਕਿ ਮੈਨੂੰ ਪਾਰਟੀ ਵਲੋਂ ਹਲਕਾ ਸਨੌਰ ਦੀ ਜ਼ੁੰਮੇਵਾਰੀ ਸੌਂਪੀ ਗਈ ਸੀ | ਉਸ ਨੂੰ ਸੇਵਾ ਸਮਝ ਕੇ ਕਰਨ ਲਈ ਯਤਨਸ਼ੀਲ ਹਾਂ | ਉਨ੍ਹਾਂ ਕਿਹਾ ਕਿ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਇਲਾਕੇ ਦੇ ਨਿਵਾਸੀਆਂ ਦੀਆਂ ਭਾਵਨਾਵਾਂ ਮੁਤਾਬਿਕ ਵਿਕਾਸ ਕਾਰਜ ਸ਼ੁਰੂ ਕਰਵਾਏ ਜਾ ਰਹੇ ਹਨ | ਇਸ ਲੜੀ ਤਹਿਤ ਪਿੰਡ ਦੁੜਦ ਅਤੇ ਮੰਜਾਲ ਵਿਚ ਵੀ ਨੀਂਹ ਪੱਥਰ ਰੱਖੇ ਗਏ ਹਨ | ਉਨ੍ਹਾਂ ਕਿਹਾ ਕਿ ਦੁੜਦ 'ਚ ਕਰੀਬ 32 ਲੱਖ ਰਾਸ਼ੀ ਪੰਚਾਇਤੀ ਰਾਜ ਦੁਆਰਾ ਖ਼ਰਚ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਵਾ ਵਿਚ ਦਿਨ-ਰਾਤ ਹਾਜ਼ਰ ਹਾਂ | ਹਰ ਪੱਖੋਂ ਇਨਸਾਫ਼ ਦਿਵਾਉਣ ਲਈ ਮਦਦ ਕਰੇਗਾ | ਕਿਸੇ ਕਿਸਮ ਦਾ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਕਾਨੂੰਨ ਮੁਤਾਬਿਕ ਇਨਸਾਨ ਜ਼ਰੂਰ ਦਿਵਾਇਆ ਜਾਵੇਗਾ |
ਪਿਛਲੀ ਖ਼ਬਰ ਸਕੂਲ ਆਫ ਐਮੀਨੈਂਸ ਮੰਡੌੜ 'ਚ ਮਨਾਈ ਗਰੀਨ ਦੀਵਾਲੀ ਅਗਲੀ ਖ਼ਬਰ ਟੈਗੋਰ ਸਕੂਲ 'ਚ ਦੀਵਾਲੀ ਤੇ ਬੰਦੀ ਛੋੜ ਦਿਵਸ ਧੂਮਧਾਮ ਨਾਲ ਮਨਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।