30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸਕੂਲ ਆਫ ਐਮੀਨੈਂਸ ਮੰਡੌੜ 'ਚ ਮਨਾਈ ਗਰੀਨ ਦੀਵਾਲੀ

ਅਜੀਤ ਡੈਸਕ 20-10-2025
ਨਾਭਾ, 19 ਅਕਤੂਬਰ (ਜਗਨਾਰ ਸਿੰਘ ਦੁਲੱਦੀ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਾਭਾ ਦੇ ਨੇੜਲੇ ਪਿੰਡ ਮੰਡੌੜ ਸਥਿਤ ਸਕੂਲ ਆਫ ਐਮੀਨੈਂਸ ਵਿਖੇ ਵਿਦਿਆਰਥੀਆਂ ਨੂੰ ਗਰੀਨ ਦੀਵਾਲੀ ਮਨਾਉਣ ਦੀ ਪਿ੍ੰਸੀਪਲ ਜਸਪਾਲ ਸਿੰਘ ਸਟੇਟ ਐਵਾਰਡੀ ਅਤੇ ਸਟਾਫ਼ ਵਲੋਂ ਸਹੁੰ ਚੁਕਾਈ ਗਈ | ਈਕੋ ਕਲੱਬ ਦੇ ਇੰਚਾਰਜ ਅਮਰਿੰਦਰ ਸਿੰਘ ਸਾਇੰਸ ਮਾਸਟਰ ਨੇ ਦੱਸਿਆ ਕਿ ਇਸ ਵਾਰ ਬੱਚਿਆਂ ਤੋਂ ਚੌਗਿਰਦੇ ਦੀ ਸਫ਼ਾਈ ਕਰਵਾਈ ਗਈ, ਸਕੂਲ ਵਿਚ ਫੁਲ ਲਗਾਉਣ ਲਈ ਕਿਆਰੀਆਂ ਤਿਆਰ ਕਰਵਾਈਆਂ ਗਈਆਂ | ਲੈਕਚਰਾਰ ਸੁਰਿੰਦਰ ਸਿੰਘ ਨੇ ਪਟਾਕਿਆਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਮਨਜੀਤ ਸਿੰਘ, ਗੁਰਧੀਰ ਸਿੰਘ, ਰਮਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵਲੋਂ ਬੱਚਿਆਂ ਦੇ ਨਾਲ ਲੱਗ ਕੇ ਇਸ ਪ੍ਰੋਜੈਕਟ ਦੀ ਅਗਵਾਈ ਕੀਤੀ ਗਈ | ਲੈਕਚਰਾਰ ਸੀਮਾ ਰਾਣੀ ਨੇ ਬੱਚਿਆਂ ਨੂੰ ਪਟਾਕਿਆਂ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਅਤੇ ਮਾੜੇ ਖਾਣ-ਪੀਣ ਤੋਂ ਜਾਣੂ ਕਰਵਾਇਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਪਟਨ ਬਚਿੱਤਰ ਸਿੰਘ, ਅਲਕਾ ਸ਼ਰਮਾ, ਨਾਨੂ ਸ਼ਾਹ, ਕਿਰਨਜੀਤ ਕੌਰ ਹਾਜ਼ਰ ਸਨ |
ਪਿਛਲੀ ਖ਼ਬਰ ਐੱਸ.ਆਰ.ਐੱਸ. ਵਿੱਦਿਆਪੀਠ 'ਚ ਦੀਵਾਲੀ ਦੇ ਤਿਉਹਾਰ 'ਤੇ ਵੰਡੇ ਤੋਹਫ਼ੇ ਅਗਲੀ ਖ਼ਬਰ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਦੁੜਦ 'ਚ ਛੱਪੜ ਦੇ ਨਵੀਨੀਕਰਨ ਅਤੇ ਪੁਨਰ ਉਸਾਰੀ ਦਾ ਰੱਖਿਆ ਨੀਂਹ ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।