05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਯਾਤਰਾ 21 ਨੂੰ ਪਹੁੰਚੇਗੀ ਸ਼ੰਭੂ ਬਾਰਡਰ 'ਤੇ

ਅਜੀਤ ਡੈਸਕ 19-10-2025
ਰਾਜਪੁਰਾ, 18 ਅਕਤੂਬਰ (ਰਣਜੀਤ ਸਿੰਘ)- ਤਖਤ ਸ੍ਰੀ ਪਟਨਾ ਸਾਹਿਬ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਰੰਭ ਹੋਈ ਮਹਾਨ ਯਾਤਰਾ ਦੇ 21 ਅਕਤੂਬਰ ਨੂੰ ਹਰਿਆਣਾ ਤੋਂ ਹੁੰਦਿਆਂ ਸ਼ੰਭੂ ਬਾਰਡਰ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕਰਨ ਦੀਆਂ ਤਿਆਰੀਆਂ ਦੇ ਸੰਬੰਧ ਵਿਚ ਅੱਜ ਡਾ. ਭਗਵੰਤ ਸਿੰਘ ਐਮ.ਡੀ. ਮੈਡੀਸਨ (ਸੋਸ਼ਲ ਐਕਟੀਵਿਸਟ) ਅਤੇ ਸਿਮਰ ਸਿੰਘ, ਮਾਲਵਿੰਦਰ ਸਿੰਘ ਬੈਣੀਪਾਲ ਪੰਜਾਬ ਇੰਚਾਰਜ ਜੇ.ਡੀ.ਯੂ. (ਬਿਹਾਰ) ਬਿਕਰਮ ਸੋਡੀ (ਵੰਸ਼ ਗੁਰੂ ਹਰਗੋਬਿੰਦ ਸਿੰਘ ਜੀ) ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੀ ਇਸ ਪ੍ਰੈੱਸ ਕਾਨਫ਼ਰੰਸ ਦਾ ਮੁੱਖ ਉਦੇਸ਼ ਇਲਾਕੇ ਦੀ ਸੰਗਤ ਨੂੰ ਇਸ ਮਹਾਨ ਯਾਤਰਾ ਦੇ ਸਵਾਗਤ ਲਈ ਪ੍ਰੇਰਿਤ ਕਰਨਾ ਹੈ | ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਯਾਤਰਾ, ਜੋ ਤਖਤ ਸ੍ਰੀ ਪਟਨਾ ਸਾਹਿਬ ਤੋਂ ਸ਼ੁਰੂ ਹੋ ਕੇ ਦੇਸ਼ ਦੇ ਵੱਖ-ਵੱਖ ਰਾਜਾਂ 'ਚੋਂ ਹੁੰਦੀ ਹੋਈ ਹਰਿਆਣਾ ਦੇ ਰਸਤੇ 21 ਸਤੰਬਰ ਨੂੰ ਸ਼ੰਭੂ ਬਾਰਡਰ 'ਤੇ ਪਹੁੰਚ ਰਹੀ ਹੈ, ਦਾ ਇਲਾਕੇ ਦੀ ਸਮੁੱਚੀ ਸਿੱਖ ਸੰਗਤ ਵੱਧ ਚੜ ਕੇ ਦਰਸ਼ਨ ਕਰਨ ਦੇ ਲਈ | ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਯਾਤਰਾ ਦਾ ਜ਼ੋਰਦਾਰ ਸਵਾਗਤ ਕਰਨ |
ਇਸ ਯਾਤਰਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਪਵਿੱਤਰ ਨਿਸ਼ਾਨੀਆਂ ਸੁਸ਼ੋਭਿਤ ਹਨ | ਸੰਗਤਾਂ ਇਨ੍ਹਾਂ ਦੇ ਦਰਸਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਸਕਦੀਆਂ ਹਨ | ਇਹ ਯਾਤਰਾ ਸ਼ੰਭੂ ਬਾਰਡਰ ਤੋਂ ਹੁੰਦੀ ਹੋਈ ਰਾਜਪੁਰਾ, ਬਨੂੜ ਦੇ ਰਸਤੇ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ, ਜ਼ਿਲ੍ਹਾ ਮੋਹਾਲੀ ਪਹੁੰਚੇਗੀ, ਜਿੱਥੇ ਰਾਤ ਦਾ ਵਿਸਰਾਮ ਹੋਵੇਗਾ |
ਪਿਛਲੀ ਖ਼ਬਰ ਪੋਡਾਰ ਇੰਟਰਨੈਸ਼ਨਲ ਸਕੂਲ ਵਿਖੇ ਫੂਡ ਫੇਅਰ ਦਾ ਆਯੋਜਨ ਅਗਲੀ ਖ਼ਬਰ ਵਿਆਹੁਤਾ ਦੀ ਭੇਦਭਰੇ ਹਾਲਾਤ 'ਚ ਮੌਤ ਪਤੀ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।