ਰਾਜਪੁਰਾ, 20 ਜੁਲਾਈ (ਜੀ.ਪੀ. ਸਿੰਘ)-ਸਥਾਨਕ ਰੋਟਰੀ ਕਲੱਬ ਗ੍ਰੇਟਰ ਦੇ ਪ੍ਰਧਾਨ ਡਾ. ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਰੋਟਰੀ ਕਲੱਬ ਗ੍ਰੇਟਰ ਵਲੋਂ ਸ਼ਹਿਰ ਨੂੰ ਹਰਾ-ਭਰਿਆ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ | ਕਲੱਬ ਨੇ ਮੌਜੂਦਾ ਮਾਨਸੂਨ ਮੌਸਮ ਦੌਰਾਨ ਫਲਦਾਰ ਅਤੇ ਛਾਂਦਾਰ ਘੱਟੋ-ਘੱਟ 1500 ਰੁੱਖ ਲਗਾਉਣ ਦਾ ਟੀਚਾ ਰੱਖਿਆ ਹੈ | ਇਸ ਮੁਹਿੰਮ ਦੀ ਸ਼ੁਰੂਆਤ 19 ਤੇ 20 ਜੁਲਾਈ ਨੂੰ ਦਸਮੇਸ਼ ਕਾਲੋਨੀ ਰਾਜਪੁਰਾ ਸਥਿਤ ਅਗਰਸੈਨ ਪਾਰਕ ਵਿਚ 60 ਬੂਟੇ ਲਗਾ ਕੇ ਕੀਤੀ ਗਈ | ਇਸ ਮੌਕੇ ਪ੍ਰਧਾਨ ਡਾ. ਸੁਰਿੰਦਰ ਕੁਮਾਰ ਨੇ ਕਿਹਾ ਕਿ ਇਹ ਮੁਹਿੰਮ ਹਾਲੇ ਸਿਰਫ਼ ਸ਼ੁਰੂਆਤ ਹੈ | ਪੰਜਾਬ ਦਾ ਵਾਤਾਵਰਨ ਬੜੀ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਿਹਾ ਹੈ | ਇਸ ਦੇ ਬਹੁਤ ਸਾਰੇ ਕਾਰਨ ਹਨ ਪਰ ਇਕ ਮੁੱਖ ਕਾਰਨ ਪੰਜਾਬ ਵਿਚ ਘਟ ਰਹੀ ਰੁੱਖਾਂ ਦੀ ਗਿਣਤੀ ਹੈ | ਸਾਨੂੰ ਸਭ ਨੂੰ ਮਿਲ ਕੇ ਰੁੱਖ ਲਗਾਉਣੇ ਚਾਹੀਦੇ ਹਨ | ਰੋਟਰੀ ਕਲੱਬ ਗ੍ਰੇਟਰ ਰਾਜਪੁਰਾ ਵਲੋਂ ਪੂਰੇ ਮਾਨਸੂਨ ਦੌਰਾਨ ਰੁੱਖ ਲਗਾਉਣ ਦੀ ਇਹ ਮੁਹਿੰਮ ਜਾਰੀ ਰਹੇਗੀ | ਇਸ ਮੌਕੇ ਇੰਜੀ. ਮਨੋਜ ਮੋਦੀ ਸਕੱਤਰ, ਰੋਟੇਰੀਅਨ ਈਸ਼ਵਰ ਲਾਲ, ਰੋਟੇਰੀਅਨ ਐੱਸ.ਪੀ. ਨੰਦ੍ਰਾਜੋਗ ਅਤੇ ਰੋਟੇਰੀਅਨ ਮਾਨ ਸਿੰਘ ਅਤੇ ਹੋਰ ਮੈਂਬਰ ਮੌਜੂਦ ਸਨ |