19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਰਾਜਿੰਦਰ ਸਿੰਘ ਚਾਨੀ ਬਣੇ ਹਿਊਮਨ ਰਾਈਟਸ ਸੇਫ਼ਟੀ ਟਰੱਸਟ ਇੰਡੀਆ ਦੇ ਸੂਬਾ ਸਲਾਹਕਾਰ

ਅਜੀਤ ਡੈਸਕ 21-07-2025
ਰਾਜਪੁਰਾ, 20 ਜੁਲਾਈ (ਜੀ.ਪੀ. ਸਿੰਘ)-ਹਿਊਮਨ ਰਾਈਟਸ ਸੇਫਟੀ ਟਰੱਸਟ ਇੰਡੀਆ ਦੀ ਪਟਿਆਲਾ ਜ਼ਿਲ੍ਹਾ ਇਕਾਈ ਵਲੋਂ ਸਥਾਨਕ ਇਕ ਹੋਟਲ 'ਚ ਇਕ ਵਿਸ਼ੇਸ਼ ਬੈਠਕ ਟਰੱਸਟ ਦੀ ਚੇਅਰਪਰਸਨ ਸਰਿਤਾ ਮਲਿਕ ਦੀ ਅਗਵਾਈ 'ਚ ਕੀਤੀ ਗਈ ਜਿਸ ਵਿਚ ਕੌਮੀ ਮੀਤ ਪ੍ਰਧਾਨ ਦੀਪਾਂਸ਼ੂ ਅਤੇ ਜ਼ਿਲ੍ਹਾ ਪ੍ਰਧਾਨ ਪਟਿਆਲਾ ਯੂਨਿਟ ਦਿਨੇਸ਼ ਪੁਰੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਸਮਾਜ ਸੇਵਾ ਨਾਲ ਲਗਾਤਾਰ ਜੁੜੇ ਰਹਿਣ ਵਾਲੇ ਰਾਜਿੰਦਰ ਸਿੰਘ ਚਾਨੀ ਨੂੰ ਪੰਜਾਬ ਰਾਜ ਲਈ ਹਿਊਮਨ ਰਾਈਟਸ ਸੇਫ਼ਟੀ ਟਰੱਸਟ ਇੰਡੀਆ ਦਾ ਪੰਜਾਬ ਸੂਬੇ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ | ਚੇਅਰਪਰਸਨ ਸਰਿਤਾ ਮਲਿਕ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਰੱਖਿਆ, ਜਨਸੰਪਰਕ, ਸਮਾਜਿਕ ਜਾਗਰੂਕਤਾ ਦੇ ਕੰਮਾਂ ਨੂੰ ਪੰਜਾਬ 'ਚ ਹੋਰ ਪ੍ਰਭਾਵੀ ਢੰਗ ਨਾਲ ਚਲਾਉਣ ਲਈ ਸਮਰੱਥ ਅਤੇ ਇਮਾਨਦਾਰ ਸ਼ਖ਼ਸੀਅਤਾਂ ਦੀ ਸ਼ਮੂਲੀਅਤ ਜ਼ਰੂਰੀ ਹੁੰਦੀ ਹੈ | ਇਸੇ ਲਈ ਰਾਜਿੰਦਰ ਸਿੰਘ ਚਾਨੀ ਨੂੰ ਆਨਰੇਰੀ ਅਹੁਦੇ 'ਤੇ ਨਿਯੁਕਤ ਕਰਕੇ ਟਰੱਸਟ ਨੂੰ ਮਜ਼ਬੂਤ ਬਣਾਉਣ ਦਾ ਯਤਨ ਕੀਤਾ ਗਿਆ ਹੈ | ਰਾਜਿੰਦਰ ਸਿੰਘ ਚਾਨੀ ਨੇ ਨਿਯੁਕਤੀ 'ਤੇ ਟਰੱਸਟ ਦੇ ਨੈਸ਼ਨਲ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਜਾਗਰੂਕਤਾ ਲਈ ਆਪਣੀ ਨਿੱਜੀ ਸਮਝਦਾਰੀ, ਅਨੁਭਵ ਅਤੇ ਸਮਾਜਿਕ ਸਰੋਕਾਰ ਨਾਲ ਟਰੱਸਟ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਰਹਿਣਗੇ | ਇਸ ਮੌਕੇ ਐਡਵੋਕੇਟ ਜਗਦੀਸ਼ ਸ਼ਰਮਾ, ਜਤਿੰਦਰ ਲੱਕੀ, ਹਿਮਾਂਸ਼ੂ, ਰਾਮ ਸ਼ਰਨ ਸਾਬਕਾ ਮਿੳਾੂਸੀਪਲ ਕੌਂਸਲਰ, ਤਰੁਣ ਸ਼ਰਮਾ, ਸ਼ਕੁੰਤਲਾ ਬਾਜਵਾ, ਸੁਖਵਿੰਦਰ ਸਿੰਘ ਸੁੱਖਾ, ਜਤਿੰਦਰ ਕੁਮਾਰ, ਐਡਵੋਕੇਟ ਜਗਦੇਵ ਸਿੰਘ ਮੀਤੀ, ਸੰਤੋਖ ਸਿੰਘ ਅਤੇ ਟਰੱਸਟ ਦੇ ਹੋਰ ਮੈਂਬਰ ਸ਼ਾਮਲ ਸਨ |
ਪਿਛਲੀ ਖ਼ਬਰ ਮੇਲੇ ਮਨਾਉਣੇ ਅਮੀਰ ਵਿਰਸੇ ਦੀ ਨਿਸ਼ਾਨੀ-ਸਾਈਾ ਚਰਨਜੀਤ <br/> ਅਗਲੀ ਖ਼ਬਰ ਪਿੰਡ ਚੰਗੇਰਾ ਵਿਖੇ ਡਾਇਰੀਏ ਕਾਰਨ ਇਕ ਬਜ਼ੁਰਗ ਦੀ ਮੌਤ, ਦਰਜਨਾਂ ਬਿਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।