ਰਈਆ, 8 ਦਸੰਬਰ (ਸ਼ਰਨਬੀਰ ਸਿੰਘ ਕੰਗ)-ਡਿਪਟੀ ਕਮਿਸ਼ਨਰ ਅੰਮਿ੍ਤਸਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰ) ਅੰਮਿ੍ਤਸਰ ਰਾਜੇਸ਼ ਸ਼ਰਮਾ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਰੁਜਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਦਫਤਰ ਅੰਮਿ੍ਤਸਰ ਦੇ ਸਹਿਯੋਗ ਨਾਲ ਸੈਕੰਡਰੀ ਅਤੇ ਹਾਈ ਸਕੂਲਾਂ ਵਿਚ ਕੀਤੀ ਜਾ ਰਹੀ ਮਾਸ ਕਾਊਾਸਲਿੰਗ ਤਹਿਤ ਭਾਰਤੀ ਸ਼ਰਮਾ ਕੈਰੀਅਰ ਕੌਂਸਲਰ ਜ਼ਿਲ੍ਹਾ ਰੁਜਗਾਰ ਦਫਤਰ ਅੰਮਿ੍ਤਸਰ, ਸੁਖਪਾਲ ਸਿੰਘ ਜ਼ਿਲ੍ਹਾ ਗਾਈਡੈਂਸ ਕੌਂਸਲਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਈਆ ਲੜਕੇ ਵਿਖੇ ਬਲਾਕ ਰਈਆ-1, ਦੇ ਸਕੂਲਾਂ ਦੇ ਵਿਦਿਆਰਥੀਆਂ ਦੀ ਇਕ ਰੋਜਾ, ਮਾਸ ਕਾਊਾਸਲਿੰਗ ਵਰਕਸ਼ਾਪ ਲਗਾਈ ਗਈ | ਇਸ ਮੌਕੇ ਜ਼ਿਲ੍ਹਾ ਪੱਧਰੀ ਟੀਮ ਦਾ ਸਕੂਲ ਵਿਚ ਪਹੁੰਚਣ ਤੇ ਪਿ੍ੰ: ਨਵਤੇਜ ਕੌਰ, ਸਕੂਲ ਇੰਚਾਰਜ ਹਰਪਿੰਦਰ ਕੌਰ, ਬਲਾਕ ਕੈਰੀਅਰ ਕੌਂਸਲਰ ਨਰਿੰਦਰ ਕੁਮਾਰ ਧੀਰ, ਸਕੂਲ ਕੌਂਸਲਰ ਕਮਲਜੀਤ ਕੌਰ ਅਤੇ ਹੋਰ ਸਕੂਲ ਸਟਾਫ ਅਤੇ ਵਿਦਆਰਥੀਆਂ ਨੇ ਨਿੱਘਾ ਸਵਾਗਤ ਕੀਤਾ | ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਆਏ ਵਿਦਆਰਥੀਆਂ ਅਤੇ ਸਕੂਲ ਕੈਰੀਅਰ ਕੌਂਸਲਰਾਂ, ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਸ਼ਰਮਾ ਵਲੋਂ ਵੱਖ-ਵੱਖ ਕੋਰਸਾਂ, ਵੱਖ-ਵੱਖ ਰੁਜਗਾਰਾਂ ਅਤੇ ਕਿੱਤਿਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਨਰਿੰਦਰ ਕੁਮਾਰ ਧੀਰ ਵਲੋਂ ਵੱਖ-ਵੱਖ ਹਾਇਰ ਐਜੂਕੇਸ਼ਨ ਕਾਲਜ ਸੰਬੰਧੀ ਜਾਣਕਾਰੀ ਦਿੱਤੀ ਗਈ | ਇਨ੍ਹਾਂ ਤੋਂ ਇਲਾਵਾ ਸੂਬੇਦਾਰ ਜੋਗਿੰਦਰ ਨੇ ਆਰਮੀ ਭਰਤੀ, ਰੁਪਿੰਦਰ ਕੌਰ ਪੀ. ਐੱਨ. ਬੀ. ਅਤੇ ਕਰੀਅਰ ਕੌਂਸਲਰ ਨੇ ਬੱਚਿਆਂ ਨੂੰ ਵੱਖ-ਵੱਖ ਕੋਰਸਾਂ ਕਿੱਤਿਆਂ ਸੰਬੰਧੀ ਜਾਣਕਾਰੀ ਦਿੱਤੀ | ਆਏ ਹੋਏ ਮਹਿਮਾਨਾਂ ਨੂੰ ਸਕੂਲ ਪਿ੍ੰਸੀਪਲ ਅਤੇ ਸਮੂਹ ਸਕੂਲ ਸਟਾਫ ਮੈਂਬਰਾਂ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਵਰਕਸ਼ਾਪ ਵਿਚ ਵੱਡੀ ਗਿਣਤੀ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਵੀ ਹਾਜ਼ਰ ਸਨ |