17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਸਰਹੱਦੀ ਪਿੰਡ ਸ਼ਹਿਜ਼ਾਦਾ ਦੇ ਕਿਸਾਨ ਵਲੋਂ 5-6 ਕਨਾਲ ਬੀਜੀ ਕਣਕ ਵਾਹੁਣ ਦਾ ਦੋਸ਼

ਅਜੀਤ ਡੈਸਕ 09-12-2025
ਗੱਗੋਮਾਹਲ, 8 ਦਸੰਬਰ (ਬਲਵਿੰਦਰ ਸਿੰਘ ਸੰਧੂ)-ਸਰਹੱਦੀ ਪਿੰਡ ਸ਼ਹਿਜਾਦਾ ਦੇ ਵਸਨੀਕ ਬੂਟਾ ਸਿੰਘ ਪੁੱਤਰ ਮੱਖਣ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੇਰੇ ਪਿਤਾ ਮੱਖਣ ਸਿੰਘ ਪੁੱਤਰ ਸੋਹਣ ਸਿੰਘ ਨੇ 30-09-2002 ਵਿਚ ਤਰਸੇਮ ਸਿੰਘ ਪੁੱਤਰ ਕੁੰਦਨ ਪਾਸੋਂ 11 ਕਨਾਲ 13 ਮਰਲੇ ਜ਼ਮੀਨ ਜੋ ਪਿੰਡ ਸਹਾਰਨ ਵਿਚ ਪੈਂਦੀ ਹੈ ਬੈਅ ਖ੍ਰੀਦ ਕੀਤੀ ਸੀ | ਉਸ ਤੋਂ ਪਿੱਛੋਂ ਇਹ ਜ਼ਮੀਨ ਮੇਰੇ ਕਬਜੇ 'ਚ ਹੈ ਤੇ ਮੈਂ ਇਸ 'ਤੇ ਖੇਤੀ ਕਰਦਾ ਹਾਂ | ਕਿਸੇ ਕਾਰਨ ਇਸ ਜ਼ਮੀਨ ਦਾ ਇੰਤਕਾਲ ਮੇਰੇ ਨਾਮ ਨਹੀਂ ਹੋ ਸਕਿਆ, ਜਿਸ ਵਾਸਤੇ ਮੈਂ ਅਦਾਲਤ ਰਾਹੀਂ ਇੰਤਕਾਲ ਕਰਾਉਣ ਲਈ ਕੇਸ ਦਾਇਰ ਕੀਤਾ ਹੋਇਆ ਹੈ | ਬੀਤੀ ਰਾਤ ਜ਼ਮੀਨ ਵੇਚਣ ਵਾਲੇ ਤਰਸੇਮ ਸਿੰਘ ਦੇ ਪੁੱਤਰਾਂ ਪਰਮਿੰਦਰ ਸਿੰਘ ਤੇ ਗੁਰਪਿੰਦਰ ਸਿੰਘ ਨੇ ਇਸ ਜ਼ਮੀਨ ਵਿਚ ਬੀਜੀ ਕਣਕ ਦੀ ਫ਼ਸਲ ਕਰੀਬ 5 ਤੋਂ 6 ਕਨਾਲ ਵਾਹ (ਬਰਬਾਦ) ਕਰ ਦਿੱਤੀ | ਉਨ੍ਹਾਂ ਜ਼ਮੀਨ ਸੰਬੰਧੀ ਕਾਗਜਾਤ ਵੀ ਪੱਤਰਕਾਰਾਂ ਸਾਹਮਣੇ ਪੇਸ਼ ਕੀਤੇ ਤੇ ਕਿਹਾ ਜਦੋਂ ਮੈਨੂੰ ਇਸ ਦਾ ਪਤਾ ਲੱਗਿਆ ਤਾਂ ਮੈਂ ਇਸ ਦੀ ਲਿਖਤੀ ਦਰਖਾਸਤ ਐੱਸ. ਐੱਚ. ਓ. ਥਾਣਾ ਰਮਦਾਸ ਨੂੰ ਦੇ ਕੇ ਉਕਤ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ | ਜਦੋਂ ਇਸ ਸੰਬੰਧੀ ਮੁੱਖ ਅਫਸਰ ਥਾਣਾ ਰਮਦਾਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਬਾਹਰ ਗਸ਼ਤ ਤੇ ਹਾਂ ਜੇਕਰ ਦਰਖਾਸਤ ਪ੍ਰਾਪਤ ਹੁੰਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਰਈਆ ਵਿਖੇ ਟਰੱਕ ਨਾਲ ਟਕਰਾਉਣ ਕਾਰਨ ਐਕਟਿਵਾ ਸਵਾਰ ਲੜਕੀ ਦੀ ਮੌਤ ਅਗਲੀ ਖ਼ਬਰ ਬੇਟ ਇਲਾਕੇ ਵਿਚ 'ਆਪ' ਉਮੀਦਵਾਰ ਸਰਪੰਚ ਭੁਪਿੰਦਰ ਸਿੰਘ ਰਾਠੌਰ ਨੂੰ ਰਾਜਪੂਤ ਭਾਈਚਾਰੇ ਦਾ ਮਿਲਿਆ ਸਾਥ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।