15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਬਾਬਾ ਪਿਆਰਾ ਸਿੰਘ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ <br/>

ਅਜੀਤ ਡੈਸਕ 20-11-2025
ਚੌਕ ਮਹਿਤਾ, 19 ਨਵੰਬਰ (ਧਰਮਿੰਦਰ ਸਿੰਘ ਭੰਮਰਾ)-ਤੇਜ਼ ਰਸੀਲਾ ਪਿਆਰਾ ਇਨਕਲੇਵ ਅੱਡਾ ਨਾਥ ਦੀ ਖੂਹੀ ਵਿਖੇ ਡੇਰਾ ਮੁਖੀ ਬਾਬਾ ਜਗਤਾਰ ਸਿੰਘ (ਸੈਦਪੁਰ) ਵਾਲਿਆਂ ਵਲੋਂ ਸ਼ੁਰੂ ਕੀਤੇ ਗਏ ਟੀ. ਆਰ. ਪੀ. ਜੇ. ਚੈਰੀਟੇਬਲ ਹਸਪਤਾਲ ਵਿਖੇ ਅੱਜ ਬਾਬਾ ਪਿਆਰਾ ਸਿੰਘ ਬਟਾਲੇ ਵਾਲਿਆਂ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਰਾਧਾ ਸੁਆਮੀ ਡੇਰਾ ਨਾਥ ਦੀ ਖੂਹੀ ਦੇ ਮੁੱਖ ਸੇਵਾਦਾਰ ਬਾਬਾ ਜਗਤਾਰ ਸਿੰਘ ਅਤੇ ਐੱਸ. ਐੱਮ. ਓ. ਤਰਸਿੱਕਾ ਸ੍ਰੀਮਤੀ ਮੋਨਾ ਚਤਰਥ ਨੇ ਸਾਂਝੇ ਤੌਰ 'ਤੇ ਕੀਤਾ | ਬਾਬਾ ਜਗਤਾਰ ਸਿੰਘ ਨੇ ਆਖਿਆ ਕਿ ਕੀਮਤੀ ਜਾਨਾਂ ਬਚਾਉਣ ਲਈ ਖੂਨਦਾਨ ਮਹਾਂਦਾਨ ਹੈ, ਜੋ ਕਿਸੇ ਐਕਸੀਡੈਂਟ ਪੀੜਤ, ਥੈਲੇਸੀਮੀਆਂ ਤੋਂ ਪ੍ਰਭਾਵਿਤ ਮਰੀਜ਼ ਜਾਂ ਭਿਆਨਕ ਬਿਮਾਰੀਆਂ ਤੋਂ ਪੀੜਤ ਲੋਕਾਂ ਦੇ ਬਚਾਅ ਲਈ ਖ਼ੂਨ ਦੀ ਵੱਡੀ ਲੋੜ ਪੈਂਦੀ ਹੈ | ਇਸ ਕੈਂਪ ਵਿਚ 50 ਦੇ ਕਰੀਬ ਵਿਅਕਤੀਆਂ ਵਲੋਂ ਖ਼ੂਨ-ਦਾਨ ਕੀਤਾ ਗਿਆ | ਇਸ ਮੌਕੇ ਬਾਬਾ ਜਗਤਾਰ ਸਿੰਘ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਖੋਲ੍ਹੇ ਗਏ ਚੈਰੀਟੇਬਲ ਹਸਪਤਾਲ ਵਿਚ ਬਹੁਤ ਹੀ ਹੋਣਹਾਰ ਤੇ ਕਾਬਿਲ ਡਾਕਟਰਾਂ ਦੀ ਟੀਮ ਵਲੋਂ ਹਰ ਰੋਜ਼ ਲੋੜਵੰਦ ਮਰੀਜ਼ਾਂ ਦਾ ਚੈੱਕਅੱਪ ਕੀਤਾ ਜਾਂਦਾ ਹੈ | ਇਸ ਮੌਕੇ ਖੂਨ-ਦਾਨ ਕਰਨ ਵਾਲੇ ਦਾਨੀ ਸੱਜਣਾ ਨੂੰ ਸਰਟੀਫਿਕੇਟ ਮੁਹੱਈਆ ਕਰਨ ਦੇ ਨਾਲ-ਨਾਲ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਡਾ. ਰਾਜਬੀਰ ਸਿੰਘ, ਡਾ. ਗੁਰਮੁਖ ਸਿੰਘ ਸੈਦਪੁਰ, ਗੁਰਬਿੰਦਰ ਕੌਰ ਸਰਾਂ, ਅਵਤਾਰ ਸਿੰਘ ਸੋਨਾ, ਦਵਿੰਦਰ ਸਿੰਘ, ਨਿਰਮਲ ਸਿੰਘ, ਅਮਰਜੀਤ ਸਿੰਘ ਸਦਾਰੰਗ, ਨੀਲਾ ਭਗਤ, ਕਾਲਾ ਸਿੰਘ, ਮੰਗਲ ਸਿੰਘ, ਸਾਹਬ ਸਿੰਘ ਚਾਂਦ, ਸੁਖਦੇਵ ਸਿੰਘ, ਕੁਲਦੀਪ ਸਿੰਘ, ਸੁੰਦਰ ਸਿੰਘ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਸੁਖਦੇਵ ਸਿੰਘ ਤਲਵੰਡੀ, ਸਤਨਾਮ ਸਿੰਘ ਵੈਰੋਨੰਗਲ, ਪਾਲ ਸਿੰਘ ਘੁਹਾਟਵਿੰਡ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 'ਆਪ' ਸਰਕਾਰ ਜ਼ਿਮਨੀ ਚੋਣ 'ਚ ਅਕਾਲੀ ਵਰਕਰਾਂ ਖ਼ਿਲਾਫ਼ ਝੂਠੇ ਪਰਚੇ ਕਰਕੇ ਦਬਾ ਨਹੀਂ ਸਕਦੀ-ਗਨੀਵ ਮਜੀਠੀਆ <br/> ਅਗਲੀ ਖ਼ਬਰ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨੇ ਲੋੜਵੰਦਾਂ ਦੀਆਂ ਅੱਖਾਂ ਬਣਵਾ ਕੇ ਦਿੱਤਾ ਨਵਾਂ ਜੀਵਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।