15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਵਿਖੇ ਸਪੋਰਟਸ ਮੀਟ ਦਾ ਆਯੋਜਨ ਬੱਚਿਆਂ ਦੇ ਮਾਪਿਆਂ ਦੀਆਂ ਖੇਡਾਂ ਰਹੀਆਂ ਖਿੱਚ ਦੇ ਕੇਂਦਰ <br/>

ਅਜੀਤ ਡੈਸਕ 20-11-2025

ਮਜੀਠਾ, 19 ਨਵੰਬਰ (ਮਨਿੰਦਰ ਸਿੰਘ ਸੋਖੀ)-ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਮਜੀਠਾ ਵਿਖੇ ਸਕੂਲ ਦੇ ਡਾਇਰੈਕਟਰ ਪਿ੍ੰ: ਅਮਨਦੀਪ ਕੌਰ ਥਿੰਦ ਦੀ ਰਹਿਨੁਮਾਈ ਹੇਠ ਨੌਵੀਂ ਸਾਲਾਨਾ ਸਪੋਰਟਸ ਮੀਟ ਦਾ ਅਯੋਜਨ ਕੀਤਾ ਗਿਆ | ਜਿਸ ਵਿਚ ਮਿਸ ਮੋਨਾ ਸਿੰਘ ਚੇਅਰਪਰਸਨ ਫਿੱਕੀ ਫਲੋਂ ਅੰਮਿ੍ਤਸਰ ਬਤੌਰ ਮੁੱਖ ਮਹਿਮਾਨ ਅਤੇ ਡਾ: ਗੁਨਗੀਤ ਕੌਰ (ਡੈਂਟਿਸਟ) ਅਤੇ ਸ਼ਹਿਰੀ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਮਜੀਠਾ ਨਵਦੀਪ ਸਿੰਘ ਸੋਨਾ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ | ਇਨ੍ਹਾਂ ਤੋਂ ਇਲਾਵਾ ਮਨਜੀਤ ਸਿੰਘ ਹਮਜਾ ਅਤੇ ਗੁਰਦੀਪ ਸਿੰਘ ਮੱਲ੍ਹੀ ਵੀ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਵਾਸਤੇ ਸ਼ਾਮਿਲ ਹੋਏ | ਸਮਾਗਮ ਸ਼ੁਰੂ ਕਰਨ ਤੋਂ ਪਹਿਲਾਂ ਸਕੂਲ ਦੇ ਵਿਦਿਆਰਥੀਆਂ ਨੇ ਸਰੋਤਿਆਂ ਦੇ ਜੀ ਆਇਆਂ ਗੀਤ ਗਾਇਆ, ਮੋਬਾਈਲ ਫੋਨ ਸਾਡੀ ਜ਼ਿੰਦਗੀ ਵਿਚ ਕਿਹੜੇ ਰਸ ਘੋਲ ਰਿਹਾ ਹੈ ਮਾਇਮ ਪੇਸ਼ ਕੀਤਾ, ਬੱਚਿਆਂ ਵਿਚ ਵਧ ਰਹੀ ਸੋਸ਼ਲ ਮੀਡੀਆ ਦੀ ਰੁਚੀ ਨੂੰ ਦਰਸਾੳਾੁਦਾ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ | ਬੱਚਿਆਂ ਦੀਆਂ ਖੇਡਾਂ ਦੇ ਨਾਲ ਮਾਪਿਆਂ ਦੀਆਂ ਖੇਡਾਂ ਨੇ ਵੀ ਸਮਾਗਮ ਦੀ ਦਿਲਚਸਪੀ ਵਿਚ ਵਾਧਾ ਕੀਤਾ | ਸਕੂਲ ਐੱਮ. ਡੀ. ਡਾ: ਮੰਗਲ ਸਿੰਘ ਕਿਸ਼ਨਪੁਰੀ ਨੇ ਆਏ ਹੋਏ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਬੱਚਿਆਂ ਦੇ ਬਹੁ ਪੱਖੀ ਵਿਕਾਸ ਦੀਆਂ ਬਾਰੀਕੀਆਂ ਤੋਂ ਜਾਣੂੰ ਕਰਵਾਇਆ | ਸਪੋਰਟਸ ਮੀਟ ਵਿਚ ਜੇਤੂ ਰਹੇ ਬੱਚਿਆਂ ਨੂੰ ਮੈਡਲ ਅਤੇ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ |
ਪਿੰ੍ਰ: ਲਕਸ਼ਿਤਾ ਵਰਮਾ, ਵਾਈਸ ਪਿੰ੍ਰ: ਭੁਪਿੰਦਰ ਬਿਸ਼ਨੋਈ ਤੇ ਸਮੂਹ ਸਟਾਫ ਮੈਂਬਰਾਂ ਨੇ ਐਥਲੈਟਿਕਸ ਕੋਚ ਸੁਖਜੀਤ ਸਿੰਘ ਬੱਲ ਦੀ ਸਖ਼ਤ ਘਾਲਣਾ ਤੋਂ ਮਾਪਿਆਂ ਨੂੰ ਜਾਣੂੰ ਕਰਾਇਆ | ਸਮੂਹ ਸਟਾਫ ਅਤੇ ਕੋਆਰਡੀਨੇਟਰ ਪਿ੍ਅੰਕਾ ਸ਼ਰਮਾ, ਡੀ. ਪੀ. ਰਵੇਲ ਸਿੰਘ ਅਤੇ ਕਿਰਨਜੋਤ ਕੌਰ ਦੀ ਅਣਥੱਕ ਮਿਹਨਤ ਸਦਕਾ ਇਹ ਦਿਹਾੜਾ ਯਾਦਗਾਰੀ ਹੋ ਨਿਬੜਿਆ | ਇਸ ਸਪੋਰਟਸ ਮੀਟ ਵਿਚ ਨਵਜੋਤ ਥਾਪਰ ਨੇ ਨੈਸ਼ਨਲ ਰੈਫਰੀ ਵਜੋਂ ਭੂਮਿਕਾ ਨਿਭਾਈ |

ਪਿਛਲੀ ਖ਼ਬਰ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨੇ ਲੋੜਵੰਦਾਂ ਦੀਆਂ ਅੱਖਾਂ ਬਣਵਾ ਕੇ ਦਿੱਤਾ ਨਵਾਂ ਜੀਵਨ <br/> ਅਗਲੀ ਖ਼ਬਰ ਤਲਬੀਰ ਗਿੱਲ ਵਲੋਂ ਪਿੰਡ ਝੰਡੇ ਤੋਂ ਚਵਿੰਡਾ ਦੇਵੀ ਨੂੰ ਜਾਂਦੀ ਸੜਕ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।