ਚੋਗਾਵਾਂ, 31 ਅਗਸਤ (ਗੁਰਵਿੰਦਰ ਸਿੰਘ ਕਲਸੀ)-ਪਿੰਡ ਕਿਰਲਗੜ ਦੀ ਸਭ ਤੋਂ ਮਸ਼ਹੂਰ ਛਿੰਝ ਮੇਲਾ ਕਰਵਾਉਣ ਦੀ ਕਵਾਇਤ ਨੂੰ ਬਰਕਰਾਰ ਰੱਖਦਿਆ ਬਾਬਾ ਕਰੀਰ ਸ਼ਾਹ ਤੇ ਬਾਬਾ ਨੂਰ ਸ਼ਾਹ ਦੀ ਯਾਦ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਸਰਹੱਦੀ ਪਿੰਡ ਕਿਰਲਗੜ ਵਿਖੇ ਸਮੂਹ ਪਿੰਡ ਵਾਸੀ ਤੇ ਐੱਨ. ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਜਿਸ ਵਿਚ ਅਰਸ਼ ਕੋਹਾਲੀ, ਤੇਜ ਭੰਗਵਾਂ, ਰਣਬੀਰ ਕੋਹਾਲੀ, ਹਨੀ ਭੰਗਵਾਂ, ਗੁਰਲਾਲ ਕਿਰਲਗੜ੍ਹ, ਵੰਸ਼ਪ੍ਰੀਤ ਸਿੰਘ, ਅਜੇ ਪਾਲ ਕਿਰਲਗੜ੍ਹ, ਗੋਰਾ ਅੰਮਿ੍ਤਸਰ, ਗਿੰਦਾ ਕੋਹਾਲੀ, ਪਿੰਦਾ ਅੰਮਿ੍ਤਸਰ, ਗੁਰਜੰਟ ਕੋਹਾਲੀ, ਕਰਨ ਮਾਹਲ, ਅਨਵਰ ਕੋਹਾਲੀ, ਗੁਰਵੇਲ ਸਿੰਘ ਭੰਗਵਾਂ ਸਮੇਤ 50 ਤੋਂ ਉਪਰ ਪਹਿਲਵਾਨਾਂ ਦੇ ਗਹਿਗੱਚ ਕੁਸ਼ਤੀ ਮੁਕਾਬਲੇ ਹੋਏ | ਪਟਕੇ ਦੀ ਕੁਸ਼ਤੀ ਤਾਲਬ ਬਾਬਾ ਫਲਾਹੀ, ਜੋਂਡੀ ਦਿੱਲੀ, ਮਹਿੰਦਰ ਗਾਇਕਵਾੜ, ਪ੍ਰਦੀਪ ਜੀਰਕਪੁਰ, ਸ਼ਾਨਬੀਰ ਕੋਹਾਲੀ ਤੇ ਛੋਟਾ ਸੁਦਾਮ ਹੁਸ਼ਿਆਰਪੁਰ ਦੇ ਦਰਮਿਆਨ ਹੋਈ | ਜਿਸ ਵਿਚ ਪਹਿਲਵਾਨਾਂ ਦੇ ਸਖਤ ਕੁਸ਼ਤੀ ਦੇ ਮੁਕਾਬਲੇ ਦੇਖਣ ਨੂੰ ਮਿਲੇ | ਪ੍ਰਬੰਧਕਾਂ ਵਲੋਂ ਜੇਤੂ ਟੀਮਾਂ ਨੂੰ ਲੱਖਾਂ ਦੀ ਨਕਦੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਦਿਲਬਾਗ ਸਿੰਘ, ਪ੍ਰਧਾਨ ਪ੍ਰਗਟ ਸਿੰਘ, ਰਣਜੀਤ ਸਿੰਘ ਰਾਣਾ, ਪ੍ਰੀਤਮ ਸਿੰਘ, ਸਾਬਕਾ ਸਰਪੰਚ ਰਾਜਬੀਰ ਸਿੰਘ, ਸਾਬਕਾ ਸਰਪੰਚ ਗੁਰਟੇਕ ਸਿੰਘ, ਸਾਬਕਾ ਸਰਪੰਚ ਜਗਤਾਰ ਸਿੰਘ, ਸ਼ਿੰਦਾ ਸਿੰਘ ਸਰਪੰਚ, ਕਮੇਟੀ ਮੈਂਬਰ ਬਾਊ, ਨੰਬਰਦਾਰ ਦਲਜੀਤ ਸਿੰਘ, ਹਰਜਿੰਦਰ ਸਿੰਘ ਲਾਡੀ, ਅਮਰੀਕ ਸਿੰਘ, ਗੁਰਵੇਲ ਸਿੰਘ ਸੋਢੀ ਬਾਬਾ, ਕਸ਼ਮੀਰ ਸਿੰਘ, ਪ੍ਰੀਤਮ ਸਿੰਘ, ਗੁਰਦੇਵ ਸਿੰਘ ਨੰਬਰਦਾਰ, ਗੁਰਸੇਵਕ ਸਿੰਘ ਨੰਬਰਦਾਰ, ਮੁਖਤਾਰ ਸਿੰਘ ਦੋਧੀ, ਸਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਪਿੰਡਾਂ ਦੇ ਲੋਕਾਂ ਸਮੇਤ ਸਮੂਹ ਪਿੰਡ ਵਾਸੀ ਹਾਜ਼ਰ ਸਨ |