18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਪਿੰਡ ਚੱਕ ਮਿਸ਼ਰੀ ਖਾਂ 'ਚ ਸਾਲਾਨਾ ਮੇਲਾ ਤੇ ਕੁਸ਼ਤੀ ਮੁਕਾਬਲੇ ਕਰਵਾਏ <br/>

ਅਜੀਤ ਡੈਸਕ 21-07-2025
ਚੋਗਾਵਾਂ, 20 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਦਰਗਾਹ ਪੀਰ ਬਾਬਾ ਬੋਹੜੀ ਸ਼ਾਹ ਪਿੰਡ ਚੱਕ ਮਿਸ਼ਰੀ ਖਾਂ ਵਿਖੇ ਸਾਲਾਨਾ ਸੱਭਿਆਚਾਰਕ ਮੇਲਾ ਐੱਨ. ਆਰ. ਆਈ. ਵੀਰਾਂ, ਲਵ ਸੰਧੂ ਯੂ. ਐੱਸ. ਏ., ਅਮਨ ਕੈਨੇਡਾ, ਛੀਨਾ ਯੂ. ਐੱਸ. ਏ. ਤੇ ਸਮੂਹ ਨਗਰ ਦੇ ਸਹਿਯੋਗ ਨਾਲ ਅੰਗਰੇਜ ਸਿੰਘ, ਸਰਪੰਚ ਬਲਜਿੰਦਰ ਸਿੰਘ ਮਹੰਤ ਦੀ ਅਗਵਾਈ ਹੇਠ ਕਰਵਾਇਆ ਗਿਆ | ਮੇਲੇ ਦੀ ਰਸਮੀ ਸ਼ੁਰੂਆਤ ਸੇਵਾਦਾਰਾਂ ਅਤੇ ਹੋਰਨਾਂ ਨੇ ਦਰਗਾਹ ਉੱਪਰ ਚਾਦਰ ਚੜ੍ਹਾ ਕੇ ਕੀਤੀ | ਉਪਰੰਤ ਪੰਜਾਬ ਦੀ ਪ੍ਰਸਿੱਧ ਗਾਇਕ ਜੋੜੀ ਲਾਭ ਹੀਰਾ ਤੇ ਮੈਡਮ ਹੁਸਨਪ੍ਰੀਤ ਨੇ ਆਏ ਹੋਏ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ | ਸ਼ਾਮ ਨੂੰ ਪੰਜਾਬ ਦੇ ਨਾਮੀ ਪਹਿਲਵਾਨ ਮਿਰਜਾ ਈਰਾਨ, ਹੋਦੀ ਇਰਾਨ, ਧਰਮਿੰਦਰ ਇੰਡੀਆ, ਸਾਹਿਲ ਇੰਡੀਆ ਸਮੇਤ 20 ਤੋਂ ਉਪਰ ਕੁਸ਼ਤੀਆਂ ਹੋਈਆਂ | ਜੇਤੂ ਪਹਿਲਵਾਨਾਂ ਨੂੰ ਮੇਲਾ ਕਮੇਟੀ ਵਲੋਂ ਲੱਖਾਂ ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੋਨੂ ਗਿੱਲ, ਸੁੱਖ ਪਹਿਲਵਾਨ, ਹੈਪੀ, ਬਾਊ, ਸੁਰਜੀਤ ਸਿੰਘ ਗਿੱਲ ਸਮੇਤ ਵੱਡੀ ਗਿਣਤੀ ਵਿਚ ਸਮੂਹ ਪਿੰਡ ਵਾਸੀ ਹਾਜ਼ਰ ਸਨ | ਸਾਰਾ ਦਿਨ ਭਠੂਰੇ ਛੋਲੇ, ਜਲੇਬੀਆਂ, ਪਕੌੜਿਆਂ, ਕੋਲਡ ਡਿ੍ੰਕ, ਠੰਡੇ ਦੁੱਧ, ਚਾਹ ਅਤੇ ਹੋਰਨਾਂ ਪਦਾਰਥਾਂ ਦੇ ਲੰਗਰ ਖੁੱਲ੍ਹੇ ਵਰਤੇ |

ਪਿਛਲੀ ਖ਼ਬਰ ਪਿੰਡ ਬੇਦਾਦਾਪੁਰ ਵਿਖੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕਾਂਗਰਸ ਪਾਰਟੀ ਦੀ ਕਾਨਫਰੰਸ ਲਈ ਲੋਕਾਂ ਨੂੰ ਕੀਤਾ ਲ... ਅਗਲੀ ਖ਼ਬਰ ਸਟੂਡੈਂਟ ਵੀਜ਼ੇ 'ਤੇ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਤਾਂ ਗੈਵੀ ਕਲੇਰ ਤੋਂ ਵੱਧ ਭਰੋਸੇਮੰਦ ਨਾਂਅ ਹੋਰ ਕੋਈ ਨਹੀਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।