17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਭਾਰੀ ਮੀਂਹ ਪੈਣ ਨਾਲ ਪਿੰਡ ਬੱਠੂਚੱਕ 'ਚ ਗਰੀਬ ਪਰਿਵਾਰ ਦਾ ਘਰ ਹੋਇਆ ਢਹਿ-ਢੇਰੀ <br/>

ਅਜੀਤ ਡੈਸਕ 21-07-2025
ਟਾਹਲੀ ਸਾਹਿਬ, 20 ਜੁਲਾਈ (ਵਿਨੋਦ ਭੀਲੋਵਾਲ)-ਹਲਕਾ ਮਜੀਠਾ ਦੇ ਪਿੰਡ ਬੱਠੂਚੱਕ ਵਿਖੇ ਬੀਤੇ ਦਿਨ ਦੇਰ ਰਾਤ ਭਾਰੀ ਮੀਂਹ ਪੈਣ ਕਾਰਨ ਇਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਅਤੇ ਪਰਿਵਾਰ ਵਾਲ ਵਾਲ ਬਚ ਗਿਆ | ਇਸ ਸੰਬੰਧੀ ਪੀੜਤ ਨਕਸਭਿੰਦਰ ਸਿੰਘ ਪੁੱਤਰ ਸਵਰਨ ਸਿੰਘ ਨੇ ਦੱਸਿਆ ਕਿ ਉਹ ਪਿੰਡ ਬੱਠੂਚੱਕ ਵਿਖੇ ਬਾਲਿਆਂ ਵਾਲੇ ਕਮਰੇ ਵਿਚ ਗੁਜ਼ਾਰਾ ਕਰ ਰਹੇ ਸਨ | ਬੀਤੀ ਰਾਤ ਜਦ ਉਹ ਆਪਣੇ ਬੱਚਿਆਂ ਨਾਲ ਕਮਰੇ ਵਿਚ ਸੁੱਤੇ ਹੋਏ ਸਨ ਲਗਾਤਾਰ ਮੀਂਹ ਪੈਣ ਕਾਰਨ ਅਚਾਨਕ ਮਲਬਾ ਹੇਠਾਂ ਡਿੱਗਣਾ ਸ਼ੁਰੂ ਹੋ ਗਿਆ ਅਤੇ ਵੇਖਦਿਆਂ ਹੀ ਸਾਰੀ ਛੱਤ ਹੇਠਾਂ ਡਿੱਗ ਪਈ | ਉਨ੍ਹਾਂ ਪੰਜਾਬ ਸਰਕਾਰ ਤੇ ਸਮਾਜ ਸੇਵੀ ਜਥੇਬੰਦੀਆਂ ਕੋਲੋਂ ਮੱਦਦ ਦੀ ਗੁਹਾਰ ਲਾਈ ਹੈ |

ਪਿਛਲੀ ਖ਼ਬਰ ਅੰਮਿ੍ਤਸਰ-ਮਹਿਤਾ ਸੜਕ 'ਤੇ ਸੁੱਕੇ ਦਰੱਖਤ ਤੇ ਗੱੁਜਰਾਂ ਦੇ ਡੰਗਰ ਹਾਦਸਿਆਂ ਨੂੰ ਦੇ ਰਹੇ ਸੱਦਾ ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬ: ਸੀਨੀ: ਸੈਕੰ: ਸਕੂਲ ਰਸੂਲਪੁਰ ਕਲਾਂ ਵਿਖੇ 7 ਦਿਨਾ ਗੁਰਮਤਿ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।