12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਬਿਜਲੀ ਮੰਤਰੀ ਦੀ ਕੋਠੀ ਮੂਹਰੇ ਮੁਲਾਜ਼ਮਾਂ ਵਲੋਂ 27 ਨੂੰ ਦਿੱਤਾ ਜਾਵੇਗਾ ਲਾ-ਮਿਸਾਲ ਰੋਸ ਧਰਨਾ - ਸਹਾਏਪੁਰ, ਨਾਗੋਕੇ

ਬਾਬਾ ਬਕਾਲਾ ਸਾਹਿਬ ਵਿਖੇ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਸੂਬਾ ਪ੍ਰਧਾਨ ਸ: ਰਵੇਲ ਸਿੰਘ ਸਹਾਏਪੁਰ, ਜਨਰਲ ਸਕੱਤਰ ਜਥੇਦਾਰ ਹਰਦੇਵ ਸਿੰਘ ਨਾਗੋਕੇ ਤੇ ਹੋਰ ਆਗੂ | ਤਸਵੀਰ : ਰਾਜਨ <br/> 20-07-2025
ਬਾਬਾ ਬਕਾਲਾ ਸਾਹਿਬ, 19 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱੱਜ ਇੱਥੇ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਸੂਬਾ ਵਰਕਿੰਗ ਕਮੇਟੀ ਦੀ ਇਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਸ: ਰਵੇਲ ਸਿੰਘ ਸਹਾਏਪੁਰ ਦੀ ਪ੍ਰਧਾਨਗੀ ਹੇਠ ਬਾਬਾ ਮੱਖਣ ਸ਼ਾਹ ਲੁਬਾਣਾ ਸਰਾਂ, ਬਾਬਾ ਬਕਾਲਾ ਸਾਹਿਬ ਵਿਖੇ ਹੋਈ, ਜਿਸ ਵਿਚ ਸੂਬਾ ਵਰਕਿੰਗ ਕਮੇਟੀ ਦੇ ਮੈਂਬਰਾਂ ਅਤੇ ਸਮੂਹ ਸਰਕਲ ਪ੍ਰਧਾਨਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਰਵੇਲ ਸਿੰਘ ਸਹਾਏਪੁਰ ਅਤੇ ਸੂਬਾ ਜਨਰਲ ਸਕੱਤਰ ਜਥੇਦਾਰ ਹਰਦੇਵ ਸਿੰਘ ਨਾਗੋਕੇ ਨੇ ਦੱਸਿਆ ਕਿ ਕਰਮਚਾਰੀ ਦਲ ਵਲੋਂ ਪਾਵਰਕਾਮ ਦੀ ਮੈਨੇਜਮੈਂਟ ਅਤੇ ਬਿਜਲੀ ਮੰਤਰੀ ਪੰਜਾਬ ਨਾਲ ਕੁਝ ਦਿਨ ਪਹਿਲਾਂ ਬਹੁਤ ਹੀ ਗੰਭੀਰਤਾ ਨਾਲ ਮੀਟਿੰਗ ਕੀਤੀ ਗਈ ਸੀ, ਜਿਸ ਵਿਚ ਪਾਵਰਕਾਮ ਮੈਨੇਜਮੈਂਟ ਵਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਲਈ ਬਿਜਲੀ ਮੰਤਰੀ ਦੀ ਹਾਜ਼ਰੀ ਵਿਚ ਭਰੋਸਾ ਦਿੱਤਾ ਸੀ, ਪ੍ਰੰਤੂ ਅੱਜ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਕੋਈ ਵੀ ਮੰਗ ਸਬੰਧੀ ਸਰਕੂਲਰ ਜਾਰੀ ਨਹੀਂ ਕੀਤਾ ਗਿਆ | ਇਸ ਦੌਰਾਨ 24 ਜੁਲਾਈ ਨੂੰ ਪੂਰੇ ਪੰਜਾਬ ਅੰਦਰ ਸਬ ਡਵੀਜ਼ਨਾਂ ਵਿਚ ਬਿਜਲੀ ਮੰਤਰੀ, ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ, ਜੇਕਰ ਫਿਰ ਵੀ ਬਿਜਲੀ ਮੰਤਰੀ, ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਨੇ ਸਹਿਮਤੀਆਂ ਅਨੁਸਾਰ ਸਰਕੂਲਰ ਜਾਰੀ ਨਾ ਕੀਤੇ ਤਾਂ ਮਿਤੀ 27 ਜੁਲਾਈ ਨੂੰ ੁ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੀ ਕੋਠੀ ਮੂਹਰੇ ਲਾ-ਮਿਸਾਲੀ ਪੰਜਾਬ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਸੂਬਾ ਸਕੱਤਰ ਹਰਦੇਵ ਸਿੰਘ ਨਾਗੋਕੇ, ਚਰਨਜੀਤ ਸਿੰਘ ਖਾਲਸਾ, ਤੇਜਿੰਦਰ ਸਿੰਘ ਸੇਖੋਂ ਮੈਂਬਰ ਜੁਆਇੰਟ ਫੋਰਮ, ਦਲਬੀਰ ਸਿੰਘ ਉਸਾਹਨ, ਮਨਜੀਤ ਸਿੰਘ ਸਕੱਤਰ, ਦਰਬਾਰਾ ਸਿੰਘ ਛੀਨਾ, ਗੁਰਭੇਜ ਸਿੰਘ ਵਡਾਲਾ, ਇਕਬਾਲ ਸਿੰਘ ਬੱਲ ਸੱਤੋਵਾਲ, ਸੁਖਵਿੰਦਰ ਸਿੰਘ ਗਿੱਲ, ਦਿਲਬਾਗ ਸਿੰਘ ਬੁੱਟਰ ਸਰਕਲ ਪ੍ਰਧਾਨ, ਧਰਮਵੀਰ ਸਿੰਘ ਪ੍ਰਧਾਨ ਸਰਕਲ ਤਰਨ ਤਾਰਨ, ਬਾਬਾ ਗੁਰਦੀਪ ਸਿੰਘ ਸਰਕਲ ਲੁਧਿਆਣਾ, ਸੁਖਜਿੰਦਰ ਸਿੰਘ ਖੰਗੂੜਾ, ਰਮੇਸ਼ ਸਲਵਾਨ ਸਰਕਲ ਅੰਮਿ੍ਤਸਰ, ਰਛਪਾਲ ਸਿੰਘ, ਭੁਪਿੰਦਰ ਸਿੰਘ ਰੰਧਾਵਾ ਪ੍ਰਧਾਨ ਸਰਕਲ ਜਲੰਧਰ, ਬਾਬਾ ਚਰਨਜੀਤ ਸਿੰਘ, ਕਮਰਜੀਤ ਸਿੰਘ ਮੱਲਮੋਹਰੀ, ਰਛਪਾਲ ਸਿੰਘ, ਸੁਰਜੀਤ ਸਿੰਘ ਉੱਪਲ, ਮਲਕੀਤ ਸਿੰਘ ਮਹਿਤਾ ਆਦਿ ਹਾਜ਼ਰ ਸਨ | ਇਸ ਮੌਕੇ ਨਿਰਵੈਲ ਸਿੰਘ ਭਿੰਡਰ ਸਰਕਲ ਸਕੱਤਰ ਤਰਨ ਤਾਰਨ ਨੂੰ ਜਥੇਬੰਦੀ ਵਿਰੋਧੀ ਗਤੀਵਿਧੀਆਂ ਕਾਰਣ ਜਥੇਬੰਦੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਅਹੁਦੇ ਤੋਂ ਮੁਅੱਤਲ ਕੀਤਾ ਗਿਆ ਅਤੇ ਸਰਕਲ ਤਰਨ ਤਾਰਨ ਦੇ ਜਨਰਲ ਸਕੱਤਰ ਦਿਲਬਾਗ ਸਿੰਘ ਭੁੱਲਰ ਨੂੰ ਨਿਯੁਕਤ ਕੀਤਾ ਗਿਆ |

ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਨਿੱਕੂਵਾਲ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਵਿਧਾਇਕ ਟੌਂਗ ਵਲੋਂ ਪਿੰਡ ਰਾਜਪੁਰ, ਰਜਾਦੇਵਾਲ ਵਿਚ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਵਿਸ਼ਾਲ ਰੈਲੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।