ਬਾਬਾ ਬਕਾਲਾ ਸਾਹਿਬ, 19 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਤੋਂ ਵਿਧਾਇਕ ਦਲਬੀਰ ਸਿੰਘ ਟੌਂਗ ਨੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਆਉਂਦੇ ਪਿੰਡ ਰਾਜਪੁਰ, ਰਜਾਦੇਵਾਲ ਵਿਖੇ ਨਸ਼ਿਆਂ ਵਿਰੁੱਧ ਰੈਲੀਆਂ ਕੀਤੀਆਂ ਅਤੇ ਲੋਕਾਂ ਨੂੰ ਨਸ਼ਾ ਤਸਕਰਾਂ ਦਾ ਸਾਥ ਨਾ ਦੇਣ ਅਤੇ ਉਨ੍ਹਾਂ ਦੀ ਜ਼ਮਾਨਤ ਨਾ ਦੇਣ ਦੀ ਸਹੁੰ ਚੁਕਾਈ | ਇਸ ਮੌਕੇ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਦਾ ਬਿਗਲ ਵਜਾਇਆ ਹੋਇਆ ਹੈ ਅਤੇ ਇਹ ਯੁੱਧ ਜਿੱਤਣ ਲਈ ਲੋਕਾਂ ਦਾ ਹਰ ਪੱਖੋਂ ਸਹਿਯੋਗ ਜ਼ਰੂਰੀ ਹੈ | ਇਸ ਮੌਕੇ ਹਲਕਾ ਕੋਆਰਡੀਨੇਟਰ ਕੁਲਦੀਪ ਸਿੰਘ ਛੱਜਲਵੱਡੀ, ਸਰਪੰਚ ਤੇਜਿੰਦਰ ਸਿੰਘ ਬੱਲ ਬੁਤਾਲਾ, ਤੇਜਵੰਤ ਸਿੰਘ ਬੱਲ, ਸੰਜੀਵ ਭੰਡਾਰੀ ਰਈਆ, ਬਲਾਕ ਪ੍ਰਧਾਨ ਸਰਵਣ ਸਿੰਘ ਬਲਸਰਾਏ, ਸਰਪੰਚ ਸਰਵਿੰਦਰ ਸਿੰਘ ਸੁਧਾਰ, ਸਰਪੰਚ ਜੋਧਾ ਸਿੰਘ ਛਾਪਿਆਂਵਾਲੀ, ਪ੍ਰਧਾਨ ਹੀਰਾ ਸਿੰਘ ਭੱਠੇ ਵਾਲੇ, ਸਰਪੰਚ ਸੁਰਿੰਦਰਪਾਲ ਸਿੰਘ ਲੱਡੂ, ਜ: ਬਲਦੇਵ ਸਿੰਘ ਬੋਦੇਵਾਲ, ਸਰਪੰਚ ਗੁਰਚਰਨ ਸਿੰਘ ਰਾਣਾ ਕਾਲੇਕੇ, ਸਰਪੰਚ ਵਰਿੰਦਰ ਸਿੰਘ ਮਿੱਠੂ ਧੂਲਕਾ, ਸਰਪੰਚ ਜਤਿੰਦਰ ਸਿੰਘ ਜੋਤੀ ਦੌਲ਼ੋ ਨੰਗਲ, ਪ੍ਰਧਾਨ ਗੁਰਦੇਵ ਸਿੰਘ ਆੜ੍ਹਤੀ, ਸਰਪੰਚ ਜਸਪਾਲ ਸਿੰਘ ਨਰਿੰਜਣਪੁਰ, ਯੋਗਬੀਰ ਸਿੰਘ ਟੌਂਗ, ਜੱਗਾ ਸਿੰਘ ਖਾਨਪੁਰ, ਲੱਖਾ ਸਿੰਘ ਠੱਠੀਆਂ ਚੱਕੀ ਵਾਲੇ, ਪ੍ਰਧਾਨ ਅਮਰੀਕ ਸਿੰਘ ਠੱਠੀਆਂ, ਵਿਸ਼ਾਲ ਮੰਨਣ ਅਤੇ ਹੋਰ ਹਾਜ਼ਰ ਸਨ |