12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਦਰਜਨ ਤੋਂ ਵੱਧ ਪਿੰਡਾਂ 'ਚ ਕਾਨਫਰੰਸ ਲਈ ਲੋਕਾਂ ਨੂੰ ਪ੍ਰੇਰਿਆ <br/>

ਅਜੀਤ ਡੈਸਕ 20-07-2025
ਬਾਬਾ ਬਕਾਲਾ ਸਾਹਿਬ, 19 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ 9 ਅਗਸਤ ਨੂੰ ਸਾਲਾਨਾ ਜੋੜ ਮੇਲਾ 'ਰੱਖੜ ਪੁੰਨਿਆਂ' ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਕਰਵਾਈ ਜਾ ਰਹੀ ਕਾਨਫਰੰਸ ਦੀਆਂ ਤਿਆਰੀਆਂ ਨੂੰ ਲੈ ਕੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ ਸ: ਸੰਤੋਖ ਸਿੰਘ ਭਲਾਈਪੁਰ ਨੇ ਅੱਜ ਬਾਬਾ ਬਕਾਲਾ ਸਾਹਿਬ ਨਾਲ ਸੰਬੰਧਿਤ ਦਰਜਨ ਤੋਂ ਵੱਧ ਵੱਖ-ਵੱਖ ਪਿੰਡਾਂ ਵਿਚ ਤੂਫਾਨੀ ਦੌਰੇ ਕੀਤੇ ਅਤੇ ਲੋਕਾਂ ਨੂੰ ਕਾਂਗਰਸ ਦੀ ਕਾਨਫਰੰਸ ਵਿਚ ਸ਼ਾਮਿਲ ਹੋਣ ਲਈ ਅਪੀਲ ਕੀਤੀ | ਅੱਜ ਉਨ੍ਹਾਂ ਪਿੰਡਾਂ ਟਕਾਪੁਰ, ਟਪਿਆਲ਼ਾ, ਜਮਾਲਪੁਰ, ਸੱਤੋਵਾਲ, ਕੰਮੋਕੇ, ਬੁਤਾਲਾ, ਨਰੰਗਪੁਰ, ਰਜਾਦੇਵਾਲ ਆਦਿ ਪਿੰਡਾਂ ਵਿਚ ਪਹੁੰਚ ਕੇ ਕਾਨਫਰੰਸ ਵਿਚ ਪਹੁੰਚਣ ਲਈ ਵਰਕਰਾਂ ਨੂੰ ਲਾਮਬੰਦ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਬਲਕਾਰ ਸਿੰਘ ਬੱਲ, ਸਰਪੰਚ ਸਵਿੰਦਰ ਸਿੰਘ ਬੱਲ ਬੁਤਾਲਾ, ਸਰਪੰਚ ਇਕਬਾਲ ਸਿੰਘ ਬੱਲ ਸੱਤੋਵਾਲ, ਜੈਵਿੰਦਰ ਸਿੰਘ ਭੁੱਲਰ ਪ੍ਰਧਾਨ ਸ਼ਹਿਰੀ, ਮਲੂਕ ਸਿੰਘ ਢਿੱਲੋਂ ਜੱਲੂਵਾਲ, ਚੇਅਰਮੈਨ ਜਤਿੰਦਰ ਸਿੰਘ ਸੋਨੂੰ, ਅਰਸ਼ ਬੱਲ ਬਲਾਕ ਪ੍ਰਧਾਨ, ਸਰਪੰਚ ਪ੍ਰਦੀਪ ਸਿੰਘ ਭਲਾਈਪੁਰ, ਗੁਰਬਿੰਦਰ ਸਿੰਘ ਸਾਹਬੀ ਕੋਟ ਮਹਿਤਾਬ, ਗੁਰਦਿਆਲ ਸਿੰਘ ਕੰਗ, ਸਰਪੰਚ ਮਾਸਟਰ ਬਲਜਿੰਦਰ ਸਿੰਘ ਵਡਾਲਾ, ਗੁਰਬਿੰਦਰ ਸਿੰਘ ਸਾਹਬੀ ਟਪਿਆਲਾ, ਚੇਅਰਮੈਨ ਨਿਰਵੈਰ ਸਿੰਘ ਸਾਹਬੀ, ਸਰਪੰਚ ਹਰਜਿੰਦਰ ਸਿੰਘ ਜਸਪਾਲ ਆੜ੍ਹਤੀ, ਸਰਪੰਚ ਹੈਪੀ ਟੌਂਗ, ਸਰਪੰਚ ਇੰਦਰਜੀਤ ਸਿੰਘ ਸੇਰੋਂ, ਸਰਪੰਚ ਦਲਬੀਰ ਸਿੰਘ ਸਠਿਆਲਾ, ਡਾ: ਪ੍ਰਭਜੀਤ ਸਿੰਘ ਸਰਪੰਚ ਜਮਾਲਪੁਰ, ਸਰਪੰਚ ਬਲਦੇਵ ਸਿੰਘ ਏਕਲਗੱਡਾ, ਸਰਪੰਚ ਮਨਜੀਤ ਸਿੰਘ ਭੋਰਛੀ, ਜਗਦੀਪ ਸਿੰਘ ਮਾਨ, ਰਣਜੀਤ ਸਿੰਘ ਰਾਣਾ ਧੂਲਕਾ, ਜਗਤਾਰ ਸਿੰਘ ਰਈਆ ਸਮੇਤ ਵੱਡੀ ਗਿਣਤੀ ਵਿਚ ਵਰਕਰ ਅਤੇ ਆਗੂਆਂ ਨੇ ਹਾਜ਼ਰੀ ਭਰੀ |

ਪਿਛਲੀ ਖ਼ਬਰ ਵਿਧਾਇਕ ਟੌਂਗ ਵਲੋਂ ਪਿੰਡ ਰਾਜਪੁਰ, ਰਜਾਦੇਵਾਲ ਵਿਚ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਵਿਸ਼ਾਲ ਰੈਲੀਆਂ <br/> ਅਗਲੀ ਖ਼ਬਰ ਗੁਰਸ਼ਰਨਜੀਤ ਸਿੰਘ ਛੀਨਾ ਹਲਕਾ ਰਾਜਾਸਾਂਸੀ ਦੇ ਨਸ਼ਾ ਮੁਕਤ ਮੋਰਚਾ ਦੇ ਵਾਈਸ ਕੋਆਰਡੀਨੇਟਰ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।