12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਗ੍ਰਾਮ ਪੰਚਾਇਤ ਉਪ ਚੋਣਾਂ- ਬਲਾਕ ਅਜਨਾਲਾ ਅੰਦਰ ਸਰਪੰਚ ਦੇ ਅਹੁਦੇ ਲਈ 8 ਅਤੇ ਪੰਚ ਲਈ 26 ਉਮੀਦਵਾਰ ਮੈਦਾਨ 'ਚ ਨਿਤਰੇ

ਅਜੀਤ ਡੈਸਕ 20-07-2025
ਅਜਨਾਲਾ, 19 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-27 ਜੁਲਾਈ ਨੂੰ ਬਲਾਕ ਅਜਨਾਲਾ ਅੰਦਰ ਵੱਖ-ਵੱਖ ਗ੍ਰਾਮ ਪੰਚਾਇਤਾਂ ਅੰਦਰ ਸਰਪੰਚ ਅਤੇ ਪੰਚ ਦੇ ਅਹੁਦੇ ਲਈ ਹੋ ਰਹੀਆਂ ਉਪ ਚੋਣਾਂ ਦੌਰਾਨ ਸਰਪੰਚ ਦੇ 8 ਅਤੇ ਪੰਚ ਦੇ 26 ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਡੱਬਰ ਬਸਤੀ 'ਚ ਸਰਪੰਚ ਦੇ ਅਹੁਦੇ ਲਈ 3, ਪਿੰਡ ਚੱਕ ਫੂਲਾ 'ਚ ਸਰਪੰਚ ਲਈ 2 ਅਤੇ ਪੰਚ ਅਹੁਦੇ ਲਈ 8 ਉਮੀਦਵਾਰ ਚੋਣ ਮੈਦਾਨ ਵਿਚ ਉਤਰੇ ਹਨ ਜਦਕਿ ਇਸ ਪਿੰਡ ਦੀ ਵਾਰਡ ਨੰਬਰ 5 ਵਿਚ ਮਹਿਲਾ ਉਮੀਦਵਾਰ ਪਲਵਿੰਦਰ ਕੌਰ ਬਿਨਾਂ ਮੁਕਾਬਲਾ ਜੇਤੂ ਐਲਾਨੀ ਗਈ ਹੈ | ਪਿੰਡ ਧੁੱਪਸੜੀ, ਤੇੜੀ ਅਤੇ ਪੰਡੋਰੀ ਸੁੱਖਾ ਸਿੰਘ 'ਚ ਪੰਚ ਅਹੁਦੇ ਲਈ ਚੋਣ ਲੜ ਰਹੇ ਉਮੀਦਵਾਰ ਵੀ ਬਿਨਾਂ ਮੁਕਾਬਲਾ ਜੇਤੂ ਐਲਾਨੇ ਗਏ ਹਨ | ਪਿੰਡ ਡਿਆਲ ਭੱਟੀ ਦੀ ਸਮੁੱਚੀ ਪੰਚਾਇਤ ਦੀ ਹੋ ਰਹੀ ਚੋਣ ਲਈ ਸਭ ਤੋਂ ਵੱਧ 17 ਉਮੀਦਵਾਰ ਚੋਣ ਮੈਦਾਨ ਵਿਚ ਹਨ |

ਪਿਛਲੀ ਖ਼ਬਰ ਪਿੰਡ ਹਸਨਪੁਰ ਦੀ ਹੈੱਡ ਕਾਂਸਟੇਬਲ ਕਿਰਨਪਾਲ ਕੌਰ ਦਾ ਪਿੰਡ ਦੀ ਪੰਚਾਇਤ ਨੇ ਕੀਤਾ ਸਨਮਾਨ <br/> ਅਗਲੀ ਖ਼ਬਰ ਖਵਾਜਾ ਪੀਰ ਮੰਦਰ ਵਿਖੇ ਗਾਇਨ ਦਰਬਾਰ ਦੇ ਦੂਜੇ ਦਿਨ ਦੀ ਸ਼ੁਰੂਆਤ ਨਗਰ ਕੌਂਸਲ ਪ੍ਰਧਾਨ ਸਾਹਨੀ ਵਲੋਂ ਝੰਡਾ ਚੜ੍ਹਾਉਣ ਦੀ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।