ਰਈਆ, 19 ਜੁਲਾਈ (ਸ਼ਰਨਬੀਰ ਸਿੰਘ ਕੰਗ)-ਏਥੋਂ ਨਜ਼ਦੀਕੀ ਪਿੰਡ ਹਸਨਪੁਰ ਦੀ ਪੰਜਾਬ ਪੁਲਿਸ ਜਲੰਧਰ ਵਿਖੇ ਤਾਇਨਾਤ ਹੈਡਕਾਂਸਟੇਬਲ ਕਿਰਨਪਾਲ ਕੌਰ ਪਤਨੀ ਪਿ੍ਤਪਾਲ ਸਿੰਘ ਹੈਡਕਾਂਸਟੇਬਲ ਨੇ ਬਰਾਸਿੰਘਸ, ਅਲਬਾਮਾ ਅਮਰੀਕਾ ਵਿਚ ਹੋਈਆਂ ਵਰਲਡ ਪੁਲਿਸ ਐਂਡ ਫਾਇਰ ਅਥਲੈਟਿਕਸ ਖੇਡਾਂ ਵਿਚ ਈਵੈਂਟ ਰਿਲੇਅ 100 ਮੀਟਰ,400 ਮੀਟਰ, 200 ਮੀਟਰ ਸਾਰੀਆਂ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ | ਕਿਰਨਪਾਲ ਕੌਰ ਦੇ ਇਨ੍ਹਾਂ ਖੇਡਾਂ ਵਿਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪਿੰਡ ਦੇ ਗੁਰਦੁਆਰਾ ਗੁਰੂ ਕਲਗੀਧਰ ਸਾਹਿਬ ਸਿੰਘ ਸਭਾ ਵਿਖੇ ਪੁੱਜਣ 'ਤੇ ਪਿੰਡ ਦੀ ਪੰਚਾਇਤ, ਮੋਹਤਬਰਾਂ ਅਤੇ ਪਿੰਡ ਵਾਸੀਆਂ ਨੇ ਖੁਸ਼ੀ ਮਨਾਉਂਦੇ ਹੋਏ ਜੀ ਆਇਆਂ ਕਿਹਾ ਅਤੇ ਕਿਰਨਪਾਲ ਕੌਰ ਨੂੰ ਵਧਾਈਆਂ ਦਿੱਤੀਆਂ | ਸਨਮਾਨਿਤ ਕਰਨ ਵਾਲਿਆਂ ਵਿਚ ਸਰਪੰਚ ਨਿਰਵੈਰ ਸਿੰਘ, ਸੁਖਚੈਨ ਸਿੰਘ ਮੱਲੀ, ਬਲਜੀਤ ਸਿੰਘ, ਸੁਰਜੀਤ ਸਿੰਘ ਬਿਜਲੀ ਬੋਰਡ, ਸੰਤੋਖਪਾਲ ਸਿੰਘ, ਮਲੂਕ ਸਿੰਘ ਇਹ ਪੰਜ ਪੰਚ, ਸਾ: ਸਰਪੰਚ ਅੰਗਰੇਜ਼ ਸਿੰਘ, ਗੁਰਦੀਪ ਸਿੰਘ ਗਿੱਲ, ਝਿਲਮਲ ਸਿੰਘ, ਮੁਖਤਾਰ ਸਿੰਘ ਫੌਜੀ ਸਾਰੇ ਸਾ: ਪੰਚ, ਨੰਬਰਦਾਰ ਜਸਵਿੰਦਰ ਸਿੰਘ, ਬਾਬਾ ਸੁਖਦੇਵ ਸਿੰਘ, ਸੇਠ ਅਮਰਜੀਤ ਸਿੰਘ, ਸੇਠ ਤਰਸੇਮ ਸਿੰਘ, ਸੇਠ ਸਤਨਾਮ ਸਿੰਘ, ਮਾਸਟਰ ਗੁਰਦੀਪ ਸਿੰਘ, ਜੋਬਨਜੀਤ ਸਿੰਘ, ਕਸ਼ਮੀਰ ਸਿੰਘ ਕਾਕੂ, ਬਚਿੱਤਰ ਸਿੰਘ, ਸੁਖਦਿਆਲ ਸਿੰਘ, ਦਲਬੀਰ ਸਿੰਘ, ਜਥੇ:ਅਰਜਨ ਸਿੰਘ, ਮੁਖਤਾਰ ਸਿੰਘ ਘੁੱਕ, ਕਿਰਨਬੀਰ ਸਿੰਘ, ਗੁਰਤਾਜਵੀਰ ਸਿੰਘ, ਕਰਮ ਸਿੰਘ ਪੱਪੂ ਆਦਿ ਦੇ ਨਾਂ ਜ਼ਿਕਰਯੋਗ ਹਨ |