12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਖਵਾਜਾ ਪੀਰ ਮੰਦਰ ਵਿਖੇ ਗਾਇਨ ਦਰਬਾਰ ਦੇ ਦੂਜੇ ਦਿਨ ਦੀ ਸ਼ੁਰੂਆਤ ਨਗਰ ਕੌਂਸਲ ਪ੍ਰਧਾਨ ਸਾਹਨੀ ਵਲੋਂ ਝੰਡਾ ਚੜ੍ਹਾਉਣ ਦੀ ਰਸਮ ਉਪਰੰਤ ਹੋਈ <br/>

ਖਵਾਜਾ ਪੀਰ ਮੰਦਰ ਨੰਗਲ ਵਿਖੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕਰਦੇ ਹੋਏ ਨਗਰ ਕੌਂਸਲ ਪ੍ਰਧਾਨ ਸੰਜੇ ਸਾਹਨੀ ਅਤੇ ਪ੍ਰਬੰਧਕ | (ਵਿਚਕਾਰ) ਨਾਮਵਰ ਗਾਇਕ ਗੁਰਦਿਆਲ ਗੋਲਡੀ ਆਪਣੀ ਦਮਦਾਰ ਗਾਇਕੀ ਰਾਹੀਂ ਖਵਾਜਾ ਪੀਰ ਜੀ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ | (ਸੱਜੇ) ਭਾਜਪਾ ਆਗੂ ਐਡਵੋਕੇਟ ਅਰਵਿੰਦ ਮਿੱਤਲ ਨੂੰ ਖਵਾਜਾ ਪੀਰ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸਨਮਾਨਿਤ ਕਰਦੇ ਹੋਏ | <br/> 20-07-2025
ਨੰਗਲ, 19 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਖਵਾਜਾ ਪੀਰ ਮੰਦਰ ਨੰਗਲ ਵਿਖੇ ਦੋ ਦਿਨਾਂ ਸਾਲਾਨਾ ਗਾਇਨ ਦਰਬਾਰ ਦੇ ਦੂਜੇ ਦਿਨ ਦੀ ਸ਼ੁਰੂਆਤ ਝੰਡਾ ਚੜ੍ਹਾਉਣ ਉਪਰੰਤ ਹੋਈ | ਅੱਜ ਸਵੇਰੇ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ ਵਲੋਂ ਸਾਥੀਆਂ ਸਮੇਤ ਖਵਾਜਾ ਪੀਰ ਮੰਦਰ ਵਿਖੇ ਮੱਥਾ ਟੇਕਿਆ ਅਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਅੱਜ ਦੂਜੇ ਦਿਨ ਇਸ ਗਾਇਨ ਦਰਬਾਰ ਵਿਚ ਉਭਰਦੇ ਗਾਇਕ ਸੋਨੀ ਸੁਲਤਾਨ ਹੈਪੀ ਸ਼ਾਹਬਾਜ ਸੋਨੂ ਸਾਗਰ ਅਤੇ ਸ਼ਾਮ ਦੇ ਸਮੇਂ ਨਾਮਵਰ ਗਾਇਕ ਗੁਰਦਿਆਲ ਗੋਲਡੀ ਵਲੋਂ ਜਿੱਥੇ ਖਵਾਜਾ ਦਾ ਗੁਣਗਾਨ ਕੀਤਾ ਗਿਆ ਉੱਥੇ ਹੀ ਆਪਣੀ ਦਮਦਾਰ ਗਾਇਕੀ ਰਾਹੀਂ ਸੰਗਤਾਂ ਨੂੰ ਕੀਲ ਕੇ ਰੱਖ ਦਿੱਤਾ | ਇਸ ਦੋ ਦਿਨਾਂ ਗਾਇਨ ਦਰਬਾਰ ਵਿਚ ਨਾਮਵਾਰ ਐਂਕਰ ਅਤੇ ਪੱਤਰਕਾਰ ਸੰਦੀਪ ਭਾਰਦਵਾਜ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ | ਇਸ ਸਮਾਗਮ ਵਿਚ ਦੁਪਹਿਰ ਸਮੇਂ ਭਾਜਪਾ ਆਗੂ ਅਰਵਿੰਦ ਮਿੱਤਲ ਵਲੋਂ ਸਾਥੀਆਂ ਸਮੇਤ ਸ਼ਿਰਕਤ ਕੀਤੀ ਅਤੇ ਖਵਾਜਾ ਪੀਰ ਦੇ ਦਰਬਾਰ ਵਿਚ ਮੱਥਾ ਟੇਕਿਆ ਅਤੇ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਤਰੱਕੀ ਲਈ ਕਾਮਨਾ ਕੀਤੀ | ਖਵਾਜਾ ਪੀਰ ਮੰਦਰ ਕਮੇਟੀ ਵਲੋਂ ਪ੍ਰਧਾਨ ਦਿਲਬਾਗ ਸਿੰਘ ਪਰਮਾਰ ਦੀ ਅਗਵਾਈ ਹੇਠ ਅਰਵਿੰਦ ਮਿੱਤਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਪ੍ਰਬੰਧਕਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਭੰਡਾਰਾ ਕਰਵਾਇਆ ਗਿਆ | ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਤੌਰ 'ਤੇ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ, ਇੰਪਰੂਵਮੈਂਟ ਟਰਸਟ ਨੰਗਲ ਦੇ ਸਾਬਕਾ ਚੇਅਰਮੈਨ ਰਾਕੇਸ਼ ਨਈਅਰ, ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਅਤੇ ਸਾਂਝਾ ਮੋਰਚਾ ਦੇ ਪ੍ਰਧਾਨ ਪੀ.ਆਰ.ਓ. ਬੀ.ਬੀ.ਐਮ.ਬੀ. ਸਤਨਾਮ ਸਿੰਘ ਲਾਦੀ, ਦੀਪਕ ਨੰਦਾ ਕੌਂਸਲਰ,ਤਰਸੇਮ ਲਾਲ ਮੱਟੂ ਜਦੋਂ ਕਿ ਪ੍ਰਬੰਧਕਾਂ ਵਿਚ ਦਿਲਬਾਗ ਸਿੰਘ ਪਰਮਾਰ, ਰਕੇਸ਼ ਮਹਿਤਾ, ਜਗਦੀਸ਼ ਜੱਗੀ, ਸੁਰਜੀਤ ਸਿੰਘ ਧੁੱਗਾ, ਬਲਵੀਰ ਸਿੰਘ ਬਿੱਲੂ, ਸੋਮ ਦਤ ਸੋਮਾ, ਜਤਿੰਦਰ ਸਿੰਘ ਸੋਹਲ, ਰਕੇਸ਼ ਮਹਿਤਾ, ਕੁੱਲਭੂਸ਼ਣ ਪੁਰੀ, ਗੁਰਦੀਪ ਸਿੰਘ ਬਾਵਾ, ਰਮਨ ਸ਼ਰਮਾ, ਰਾਮ ਕੁਮਾਰ ਸਹੋੜ, ਹੈਪੀ ਬੇਦੀ, ਐਸ.ਡੀ.ਓ. ਜਸਪਾਲ ਸਿੰਘ, ਮਹੰਤ ਲਛਮਣ ਦਾਸ, ਮਨੀਸ਼ ਕੁਮਾਰ, ਅਜੇ ਰਾਣਾ, ਮਨੀਸ਼ ਧਰਮਾਣੀ, ਸੁਦਰਸ਼ਨ ਸ਼ਰਮਾ, ਡਾ: ਲੋਕ ਬੰਧੂ, ਰਾਜੂ ਕੋਸ਼ਲ, ਬੀਬੀ ਤਾਰਾ ਸੈਣੀ, ਮੈਡਮ ਸ਼ੀਲਾ ਬਾਲੀ, ਜਸਵੀਰ ਕੌਰ, ਸ਼ੋਭਾ ਰਾਣਾ, ਅਨੂ, ਜਸ਼ਨ ਅਰੋੜਾ, ਪਿ੍ੰਸ ਅਰੋੜਾ, ਦਵਿੰਦਰ ਗਾਂਧੀ, ਰਾਜ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਗ੍ਰਾਮ ਪੰਚਾਇਤ ਉਪ ਚੋਣਾਂ- ਬਲਾਕ ਅਜਨਾਲਾ ਅੰਦਰ ਸਰਪੰਚ ਦੇ ਅਹੁਦੇ ਲਈ 8 ਅਤੇ ਪੰਚ ਲਈ 26 ਉਮੀਦਵਾਰ ਮੈਦਾਨ 'ਚ ਨਿਤਰੇ ਅਗਲੀ ਖ਼ਬਰ ਸਮਾਇਲ ਫੇਸ ਸਮਾਗਮ ਲੜੀ ਸ਼ੁਰੂ ਕਰਨ ਦਾ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।