07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਾਲਾਨਾ ਜੋੜ ਮੇਲੇ 'ਤੇ ਨਹੀਂ ਵਿਕਣ ਦੇਵਾਂਗੇ ਨਸ਼ੇ-ਭਾਈ ਗੁਰਜੰਟ ਸਿੰਘ ਪੱਡੇਆਣਾ <br/>

ਅਜੀਤ ਡੈਸਕ 18-07-2025

ਬਾਬਾ ਬਕਾਲਾ ਸਾਹਿਬ, 17 ਜੁਲਾਈ (ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ, ਜਿੱਥੇ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲੰਬਾ ਸਮਾਂ ਤਪ ਕੀਤਾ, ਇਸ ਨਗਰ ਨੂੰ ਵਰੋਸਾਇਆ, ਪਰ ਅਫਸੋਸ ਕਿ ਇਸ ਪਵਿੱਤਰ ਧਰਤੀ 'ਤੇ ਵੀ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੀ ਕਮੀ ਨਹੀਂ ਹੈ | ਜਿਸ ਦਾ ਕਿ ਅਸੀਂ ਡਟ ਕੇ ਵਿਰੋਧ ਕਰਦੇ ਸਾਂ ਅਤੇ ਹੁਣ ਵੀ ਕਰਦੇ ਰਹਾਂਗੇ |' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੱਥੇ ਭਾਈ ਗੁਰਜੰਟ ਸਿੰਘ ਪੱਡੇਆਣਾ ਮੁਖੀ 'ਧੀਆਂ ਦੇ ਰਖਵਾਲੇ ਸੰਸਥਾ' ਪੰਜਾਬ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ 8-9-10 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ 'ਸਾਚਾ ਗੁਰੂ ਲਾਧੋ ਰੇ' ਦਿਵਸ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਅਤੇ ਵੈਸੇ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਨੂੰ ਸਮਰਪਿਤ ਸਮਾਗਮ ਹੋਣ ਜਾ ਰਹੇ ਹਨ | ਇਸ ਲਈ 'ਧੀਆਂ ਦੇ ਰਖਵਾਲੇ ਸੰਸਥਾ' ਵਲੋਂ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਤਾੜਣਾ ਹੈ ਕਿ ਉਹ ਆਪਣੇ ਧੰਦੇ ਬੰਦ ਕਰ ਲੈਣ |

ਪਿਛਲੀ ਖ਼ਬਰ ਪਿੰਡ ਭੂਰੇਗਿੱਲ ਵਿਖੇ ਪੰਚਾਇਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਾ ਤਸਕਰ ਦਾ ਘਰ ਢਹਿ-ਢੇਰੀ <br/> ਅਗਲੀ ਖ਼ਬਰ ਹੋਲੀ ਹਾਰਟ ਸਕੂਲ ਨੇ ਜ਼ੋਨਲ ਪੱਧਰੀ ਬਾਸਕਿਟਬਾਲ ਮੁਕਾਬਲਾ ਜਿੱਤਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।